ਨਵੀਂ ਦਿੱਲੀ: ਹੋਲੀ ਦੇ ਤਿਉਹਾਰ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ।
1 ਮਾਰਚ ਤੋਂ ਬਗ਼ੈਰ ਸਬਸਿਡੀ ਵਾਲਾ 14.2 ਕਿੱਲੋਗ੍ਰਾਮ ਵਾਲਾ ਸਿਲੰਡਰ 53 ਰੁਪਏ ਸਸਤਾ ਹੋ ਗਿਆ ਹੈ ਉੱਥੇ ਹੀ 19 ਕਿੱਲੋਗ੍ਰਾਮ ਵਾਲਾ ਕਮਰਸ਼ੀਅਲ ਸਿਲੰਡਰ ਦੇ ਰੇਟਾਂ ਵਿੱਚ ਵੀ 85 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਹੁਣ ਗ਼ੈਰ–ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 641 ਰੁਪਏ ਦਾ ਮਿਲਿਆ ਕਰੇਗਾ। ਪਹਿਲਾਂ ਇਸ ਦੀ ਕੀਮਤ 893.50 ਰੁਪਏ ਸੀ।
ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ, ਦਿੱਲੀ ਅਤੇ ਮੁੰਬਈ ਵਿੱਚ ਬਿਨਾਂ ਸਬਸਿਡੀ ਵਾਲੇ ਸਿੰਲਡਰ ਦੇ ਰੇਟ ਵਿੱਚ 53 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਘਟੀਆਂ ਹੋਈਆਂ ਕੀਮਤਾਂ 1 ਮਾਰਚ ਤੋਂ ਲਾਗੂ ਹੋ ਗਈਆਂ ਹਨ।
ਜ਼ਿਕਰ ਕਰ ਦਈਏ ਕਿ ਪਿਛਲੇ ਸਾਲ ਅਗਸਤ ਤੋਂ ਬਾਅਦ ਗੈਸ ਸਿੰਲਡਰ ਦੇ ਰੇਟਾਂ ਵਿੱਚ 6 ਵਾਰ ਵਾਧਾ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇਹ ਪਹਿਲੀ ਕਟੌਤੀ ਕੀਤੀ ਗਈ ਹੈ।