ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦੇ ਵਿੱਤੀ ਸੰਕਟ ਵਿੱਚੋਂ ਲੰਘ ਰਹੀ ਦਿੱਲੀ ਮੈਟਰੋ ਨੇ ਆਪਣੇ ਕਰਮਚਾਰੀਆਂ ਦੀਆਂ ਸਹੂਲਤਾਂ ਅਤੇ ਭੱਤੇ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਡੀਐਮਆਰਸੀ ਵੱਲੋਂ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ ਹੈ। ਇਸ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਇਹ ਤਨਖ਼ਾਹ ਅਗਸਤ ਮਹੀਨੇ ਵਿੱਚ ਕੱਟੀ ਜਾਵੇਗੀ।
![DMRC ਕਰਮਚਾਰੀਆਂ ਨੂੰ ਵੱਡਾ ਝਟਕਾ, ਤਨਖ਼ਾਹ ਭੱਤੇ 'ਚ 50 ਫ਼ੀਸਦੀ ਕਟੌਤੀ](https://etvbharatimages.akamaized.net/etvbharat/prod-images/8476265_dmrs.jpg)
ਡੀਐਮਆਰਸੀ ਨੂੰ ਹੁਣ ਤੱਕ ਮੈਟਰੋ ਦੇ ਨਾ ਚੱਲਣ ਕਾਰਨ ਲਗਭਗ 1400 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਡੀਐਮਆਰਸੀ ਦੇ ਸੂਤਰਾਂ ਨੇ ਦੱਸਿਆ ਕਿ ਮੈਟਰੋ ਸੇਵਾ ਕਰੀਬ 140 ਦਿਨਾਂ ਤੋਂ ਬੰਦ ਹੈ। ਡੀਐਮਆਰਸੀ ਨੂੰ ਮੈਟਰੋ ਯਾਤਰੀਆਂ ਤੋਂ ਰੋਜ਼ਾਨਾ 10 ਕਰੋੜ ਮਿਲਦੇ ਸਨ। ਇਸ ਤਰ੍ਹਾਂ ਡੀਐਮਆਰਸੀ ਨੂੰ ਹੁਣ ਤੱਕ ਲਗਭਗ 140 ਦਿਨਾਂ ਵਿੱਚ 1400 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਮੈਟਰੋ ਦੇ ਬੰਦ ਹੋਣ ਕਾਰਨ ਡੀਐਮਆਰਸੀ ਨੂੰ ਪਹਿਲੀ ਵਾਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਕਾਰਨ ਮੈਟਰੋ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਸਹੂਲਤਾਂ ਵਿੱਚ ਕਟੌਤੀ ਕਰਨ ਦਾ ਫੈਸਲਾ ਡੀਐਮਆਰਸੀ ਪ੍ਰਬੰਧਨ ਵੱਲੋ ਲਿਆ ਗਿਆ ਹੈ। ਡੀਐਮਆਰਸੀ ਨੇ ਇਸ ਬਾਰੇ ਰਸਮੀ ਹੁਕਮ ਵੀ ਜਾਰੀ ਕਰ ਦਿੱਤੇ ਹਨ।