ਮੁੰਬਈ: ਸ਼ਿਵ ਸੇਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਐਤਵਾਰ ਨੂੰ 7ਵੀਂ ਬਰਸੀ ਮੌਕੇ ਹਜ਼ਾਰਾਂ ਸ਼ਿਵ ਸੈਨਿਕਾਂ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਵਾਰ ਮਹਾਰਾਸ਼ਟਰ ਵਿੱਚ ਸ਼ਿਵ ਸੇਨਾ ਦੇ ਕਾਂਗਰਸ ਅਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦੀਆਂ ਖ਼ਬਰਾਂ ਹੋਣ ਕਰਕੇ ਕਾਂਗਰਸ ਅਤੇ ਐਨਸੀਪੀ ਦੇ ਨੇਤਾ ਵੀ ਬਾਲ ਠਾਕਰੇ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
-
Mumbai: BJP leaders Devendra Fadnavis, Pankaja Munde and Vinod Tawde pay tribute to Shiv Sena's #BalasahebThackeray on his death anniversary today. #Maharashtra pic.twitter.com/fMrvVlQymI
— ANI (@ANI) November 17, 2019 " class="align-text-top noRightClick twitterSection" data="
">Mumbai: BJP leaders Devendra Fadnavis, Pankaja Munde and Vinod Tawde pay tribute to Shiv Sena's #BalasahebThackeray on his death anniversary today. #Maharashtra pic.twitter.com/fMrvVlQymI
— ANI (@ANI) November 17, 2019Mumbai: BJP leaders Devendra Fadnavis, Pankaja Munde and Vinod Tawde pay tribute to Shiv Sena's #BalasahebThackeray on his death anniversary today. #Maharashtra pic.twitter.com/fMrvVlQymI
— ANI (@ANI) November 17, 2019
ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਨੇਤਾ ਦੇਵੇਂਦਰ ਫੜਨਵੀਸ ਵੀ ਬਾਲ ਠਾਕਰੇ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਸ਼ਿਵ ਸੇਨਾ ਦੇ ਭਾਜਪਾ ਨਾਲ ਸਿਆਸੀ ਸਬੰਧਾਂ ਵਿੱਚ ਕੜਵਾਹਟ ਦੇ ਬਾਵਜੂਦ ਵੀ ਭਾਜਪਾ ਨੇਤਾ ਸ਼ਿਵ ਸੇਨਾ ਦੇ ਸੰਸਥਾਪਕ ਦੀ ਬਰਸੀ 'ਤੇ ਪਹੁੰਚੇ।
ਇਹ ਵੀ ਪੜ੍ਹੋ: ਪ੍ਰਮਾਣੂ ਹਮਲਾ ਕਰਨ ਵਾਲੀ ਬੈਲਿਸਟਿਕ ਮਿਜ਼ਾਇਲ ਅਗਨੀ-2 ਦਾ ਸਫ਼ਲ ਪ੍ਰੀਖਣ, ਜਾਣੋ ਖ਼ਾਸੀਅਤ
ਸ਼ਿਵ ਸੇਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਇਸ ਮੌਕੇ ਕਿਹਾ ਕਿ ਮਹਾਰਾਸ਼ਟਰ ਵਿੱਚ ਬਾਲ ਠਾਕਰੇ ਦਾ ਸੁਪਨਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਰਾਜ ਵਿੱਚ ਸ਼ਿਵ ਸੇਨਾ ਦਾ ਮੁੱਖ ਮੰਤਰੀ ਬਣੇਗਾ।