ਭੁਵਨੇਸ਼ਵਰ: ਆਪਣੀਆਂ ਸਰਹੱਦਾਂ ਦੀ ਸੁਰੱਖਿਆ ਕਰਨ ਅਤੇ ਫੌਜ ਨੂੰ ਤਾਕਤਵਰ ਬਣਾਉਣ ਲਈ ਭਾਰਤ ਨੇ ਡਾ. ਅਬਦੁੱਲ ਕਲਾਮ ਟਾਪੂ ਤੋਂ ਸਤਹ ਤੋਂ ਸਤਹ ਤੱਕ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਪ੍ਰਮਾਣੂ ਯੋਗ ਅਗਨੀ-2 ਮਿਜ਼ਾਇਲ ਦਾ ਸਫ਼ਲ ਪ੍ਰੀਖ਼ਣ ਰਾਤ ਦੇ ਸਮੇਂ ਕੀਤਾ। ਇਹ ਮਿਜ਼ਾਇਲ 2000 ਕਿਲੋਮੀਟਰ ਤੱਕ ਦੀ ਦੂਰੀ ਉੱਤੇ ਮਾਰ ਕਰਨ ਦੇ ਯੋਗ ਹੈ।
ਭਾਰਤ ਨੇ ਆਪਣੀਆਂ ਮਿਜ਼ਾਇਲਾਂ ਦਾ ਪ੍ਰੀਖਣ ਤੱਟਵਰਤੀ ਉੜੀਸਾ ਦੇ ਬੰਗਾਲ ਦੀ ਖਾੜੀ ਸਥਿਤ ਚਾਂਦੀਪੁਰ ਦੇ ਪ੍ਰੀਖਣ ਥਾਂ-1, 2 ਤੇ 3 ਨੰਬਰ ਜਾਂ ਫਿਰ ਅਬਦੁਲ ਕਲਾਮ ਟਾਪੂ ਤੋਂ 4 ਨਵੰਬਰ ਲਾਂਚਿੰਗ ਕੰਪਲੈਕਸ ਤੋਂ ਕਰਦਾ ਆ ਰਿਹਾ ਹੈ। ਸ਼ਨੀਵਾਰ ਨੂੰ ਅਬਦੁਲ ਕਲਾਮ ਟਾਪੂ ਦੇ 4 ਨਵੰਬਰ ਲਾਂਚਿੰਗ ਪੈਡ ਤੋਂ ਰਾਤ ਨੂੰ ਅਗਨੀ-2 ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ, ਜੋ ਸਫ਼ਲ ਰਿਹਾ।
ਇਹ ਹੈ ਖ਼ਾਸੀਅਤ
ਦੇਸ਼ ਵਿੱਚ ਹੀ ਬਣਾਈ ਗਈ 21 ਮੀਟਰ ਲੰਮੀ, 1 ਮੀਟਰ ਚੌੜੀ ਤੇ 17 ਟਨ ਵਜ਼ਨ ਵਾਲੀ ਇਹ ਮਿਜ਼ਾਇਲ 1000 ਕਿਲੋਗ੍ਰਾਮ ਤੱਕ ਵਿਸਫੋਟ ਲੈ ਜਾਣ ਦੇ ਯੋਗ ਹੈ। ਅਗਨੀ -2 ਮਿਜ਼ਾਇਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ।
ਇਹ ਵੀ ਪੜ੍ਹੋ: ਮੁਹਾਲੀ ਵਿਖੇ 5 ਤੇ 6 ਦਸੰਬਰ ਨੂੰ ਹੋਵੇਗਾ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2019
ਅਗਨੀ ਸੀਰੀਜ਼ ਦਾ ਹਿੱਸਾ
ਸਤਹ ਤੋਂ ਸਤਹ ਤੱਕ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਇਸ ਮਿਜ਼ਾਇਲ ਦਾ ਰਾਤ ਨੂੰ ਵੀ ਪ੍ਰੀਖਣ ਹੋਣੇ ਵਾਲੀ ਅਗਨੀ ਸੀਰੀਜ਼ ਦੀਆਂ ਮਿਜ਼ਾਇਲਾਂ ਵਿੱਚ ਇੱਕ ਨਵੀਂ ਤਾਕਤ ਆ ਗਈ ਹੈ। ਇਸ ਸੀਰੀਜ਼ ਅਗਨੀ-1, ਅਗਨੀ-2 ਤੇ ਅਗਨੀ-3 ਸ਼ਾਮਲ ਹਨ। ਅਗਨੀ-2 ਨੂੰ ਪਹਿਲਾਂ ਹੀ ਫੌਜ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ।