ਭੋਪਾਲ : ਧਨਤੇਰਸ 'ਤੇ ਗਾਹਕਾਂ ਲਈ ਬਜ਼ਾਰ 'ਚ ਕਈ ਕਿਸਮਾਂ ਦੇ ਸਿੱਕੇ ਮੌਜੂਦ ਹਨ, ਪਰ ਇਸ ਵਾਰ ਰਾਜਧਾਨੀ ਭੋਪਾਲ ਦੇ ਬਾਜ਼ਾਰ ਵਿੱਚ 'ਮੋਦੀ ਸਿੱਕਿਆਂ ਦਾ ਦਬਦਬਾ ਵੇਖਣ ਨੂੰ ਮਿਲਿਆ।
ਚਾਂਦੀ ਦੇ ਸਿੱਕਿਆਂ ਉੱਤੇ ਪੀਐਮ ਮੋਦੀ ਦਾ ਦਬਦਬਾ ਹੈ। ਉਂਝ ਤਾਂ, ਹਰ ਵਾਰ ਪਟਾਕਿਆਂ ਵਿੱਚ ਮੋਦੀ ਦੀ ਧੂਮ ਵੇਖਣ ਨੂੰ ਮਿਲਦੀ ਹੈ। ਮੋਦੀ ਬੰਬ, ਮੋਦੀ ਫੁੱਲਝੜੀ ਅਤੇ ਹੋਰਨਾਂ ਮੋਦੀ ਪਟਾਕਿਆਂ ਤੋਂ ਬਾਅਦ ਹੁਣ ਬਾਜ਼ਾਰ ਵਿੱਚ ਮੋਦੀ ਸਿੱਕਿਆਂ ਦੀ ਮੰਗ ਵੱਧ ਗਈ ਹੈ।
ਦੱਸਣਯੋਗ ਹੈ ਕਿ ਧਨਤੇਰਸ ਦੇ ਦਿਨ ਧਨ ਦੀ ਪ੍ਰਾਪਤੀ ਕਰਨ ਲਈ ਭਗਵਾਨ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸੋਨੇ ਅਤੇ ਚਾਂਦੀ ਦੇ ਗਹਿਣੇ, ਸਿੱਕੇ, ਭਾਂਡੇ, ਇਲੈਕਟ੍ਰਾਨਿਕ ਸਾਮਾਨ, ਵਾਹਨ ਸਣੇ ਹੋਰਨਾਂ ਕਈ ਨਵੀਆਂ ਚੀਜਾਂ ਨੂੰ ਖ਼ਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।
ਧਨਤੇਰਸ ਦੇ ਦਿਨ ਖ਼ਰੀਦਦਾਰੀ ਕਰਨ ਦਾ ਕਾਫ਼ੀ ਮਹੱਤਵ ਹੈ, ਪਰ ਮਹਿੰਗਾਈ ਕਾਰਨ ਹਰ ਕਿਸੇ ਦੇ ਬਜਟ ਵਿੱਚ ਸੋਨੇ-ਚਾਂਦੀ ਦੇ ਸਿੱਕੇ ਖ਼ਰੀਦਣਾ ਮੁਸ਼ਕਲ ਹੈ। ਇਸੇ ਕਾਰਨ ਬਾਜ਼ਾਰ ਵਿੱਚ ਚਾਂਦੀ ਦੇ ਹਲਕੇ ਸਿੱਕਿਆਂ ਦੀ ਮੰਗ ਵੱਧ ਗਈ ਹੈ। ਇਨ੍ਹਾਂ ਸਿੱਕਿਆਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਗੀ ਹੋਈ ਹੈ, ਜਿਸ ਕਾਰਨ ਇਨ੍ਹਾਂ ਸਿੱਕੇ ਬਾਜ਼ਾਰ ਵਿੱਚ ‘ਮੋਦੀ ਸਿੱਕੇ’ ਦੇ ਨਾਂਅ ਤੋਂ ਵਿੱਕ ਰਹੇ ਹਨ।
ਇਹ ਵੀ ਪੜ੍ਹੋ :Dhanteras 2019: ਜਾਣੋ ਕੀ ਹੈ ਧਨਤੇਰਸ 'ਤੇ ਖ਼ਾਸ
‘ਮੋਦੀ ਸਿੱਕੇ’ 20 ਗ੍ਰਾਮ,10 ਗ੍ਰਾਮ , ਅਤੇ 5 ਗ੍ਰਾਮ ਦੇ ਅਕਾਰ ਵਿੱਚ ਗਹਿਣਿਆਂ ਦੀਆਂ ਦੁਕਾਨਾਂ ਉੱਤੇ ਉਪਲਬਧ ਹਨ। ਗਾਹਕ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੇ ਨਾਲ-ਨਾਲ ਭਾਰੀ ਗਿਣਤੀ 'ਚ ਮੋਦੀ ਸਿੱਕਿਆਂ ਦੀ ਖ਼ਰੀਦਦਾਰੀ ਕਰ ਰਹੇ ਹਨ। ਇਹ ‘ਮੋਦੀ ਸਿੱਕੇ’ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹਨ।