ਨਵੀਂ ਦਿੱਲੀ: ਰਾਜਧਾਨੀ ਦੇ ਉੱਤਰੀ ਪੂਰਬੀ ਇਲਕਿਆਂ 'ਚ ਪਿਛਲੇ ਕੁੱਝ ਦਿਨਾਂ ਤੋਂ ਹਿੰਸਾ ਫੈਲੀ ਹੋਈ ਸੀ। ਸਥਿਤੀ ਉੱਤੇ ਕਾਬੂ ਪਾਉਣ ਲਈ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਹਿੰਸਾ 'ਚ ਹੁਣ ਤੱਕ ਕੁੱਲ 46 ਲੋਕਾਂ ਦੀ ਮੌਤ ਹੋਣ ਦਾ ਅੰਕੜਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਸੂਚੀ 'ਚ ਇੱਕ ਪੁਲਿਸ ਕਾਂਸਟੇਬਲ ਤੇ ਇੱਕ ਇੰਟੈਲੀਜੈਂਸ ਅਧਿਕਾਰੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਹਿੰਸਾ 'ਚ 200 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਿਨ੍ਹਾਂ 'ਚ 11 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
ਰਾਹਤ ਕਾਰਜਾਂ 'ਚ ਜੁੱਟੀ " ਆਪ " ਸਰਕਾਰ: ਕੇਜਰੀਵਾਲ
ਦਿੱਲੀ ਹਿੰਸਾ ਦੀ ਜਾਂਚ ਲਈ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਦੀਆਂ ਦੋ ਐਸਆਈਟੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਹਿੰਸਾ ਗ੍ਰਸਤ ਇਲਾਕਿਆਂ 'ਚ ਰਾਹਤ ਦੇਣ ਲਈ ਬਿਹਤਰ ਕੋਸ਼ਿਸ਼ਾਂ ਕੀਤੇ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹਰ ਲੋੜਵੰਦ ਤੱਕ ਰਾਹਤ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣੇ ਘਰਾਂ 'ਚ ਆਪਸ ਮੁੜ ਆਉਣ।
ਦੱਸਣਯੋਗ ਹੈ ਕਿ ਉਪ-ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ ਨੂੰ ਹਿੰਸਾ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਕਾਂਗਰਸ ਦੇ ਵਫਦ 5 ਮੈਂਬਰਾਂ ਨੇ ਹਿੰਸਾ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਇਸ ਦੌਰੇ 'ਚ ਮੁਕੁਲ ਵਾਸਨਿਕ, ਤਾਰਿਕ ਅਨਵਰ, ਸੁਸ਼ਮਿਤਾ ਦੇਵ, ਸ਼ਕਤੀ ਸਿੰਘ ਗੋਹਿਲ ਅਤੇ ਕੁਮਾਰੀ ਸੈਲਜਾ ਸ਼ਾਮਲ ਹੋਣਗੇ।
ਹੋਰ ਪੜ੍ਹੋ : ਨਿਰਭਿਆ ਕੇਸ: ਦੋਸੀ ਪਵਨ ਗੁਪਤਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
ਇਸ ਦੇ ਨਾਲ ਹੀ ਵਿਪੱਖੀ ਪਾਰਟੀ ਦੇ ਨੇਤਾ ਨੇ ਰਾਸ਼ਟਰਪਤੀ ਨੂੰ ਸ਼ਾਤੀ ਸਥਾਪਿਤ ਕਰਨ ਤੇ ਸਧਾਰਨ ਸਥਿਤੀ ਨੂੰ ਬਣਾਉਣ ਲਈ ਉਨ੍ਹਾਂ ਦੇ ਦਖਲ ਅੰਦਾਜੀ ਦੇਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਦੇ ਘਰ ਚੋਂ ਸਬੂਤ ਇੱਕਠੇ ਕੀਤੇ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਤਾਹਿਰ ਨੂੰ ਮੈਂਬਰਸ਼ਿਪ ਆਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ।