ETV Bharat / bharat

ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ - ਖ਼ਾਲਿਸਤਾਨੀ

ਦਿੱਲੀ ਪੁਲਿਸ ਨੇ ਵਿਜੇ ਚੌਕ ਤੋਂ ਲੈ ਕੇ ਕੌਮੀ ਸਟੇਡੀਅਮ ਤੱਕ ਨਿਕਲਣ ਵਾਲੀ ਪਰੇਡ ਦੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇੱਥੇ 6,000 ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਹੋਵੇਗੀ। ਇਸਤੋਂ ਇਲਾਵਾ, ਹਰੇਕ ਸੈਕਟਰ ਨੂੰ ਛੋਟੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਡੀਪੀਸੀ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਇੱਥੇ ਚੰਗੀ ਕੁਆਲਟੀ ਦੇ ਕੈਮਰੇ ਲਗਾਏ ਗਏ ਹਨ ਅਤੇ ਉਨ੍ਹਾਂ ਵਿੱਚ ਸ਼ੱਕੀ ਅੱਤਵਾਦੀਆਂ ਦੇ ਰਿਕਾਰਡ ਵੀ ਸ਼ਾਮਲ ਕੀਤੇ ਗਏ ਹਨ।

ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ

author img

By

Published : Jan 25, 2021, 8:20 PM IST

ਨਵੀਂ ਦਿੱਲੀ: ਮੰਗਲਵਾਰ ਸਵੇਰੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਅੱਤਵਾਦੀ ਹਮਲਿਆਂ ਦੀ ਚੇਤਾਵਨੀ ਨੂੰ ਧਿਆਨ ਵਿਚ ਰੱਖਦੇ ਹੋਏ, ਪਹਿਲਾਂ ਨਾਲੋਂ ਵਧੇਰੇ ਸੁਰੱਖਿਆ ਕੀਤੀ ਗਈ ਹੈ। ਇਸ ਵਾਰ ਪਰੇਡ ਨੂੰ ਛੋਟਾ ਰੱਖਿਆ ਗਿਆ ਹੈ, ਪਰ ਇਸਦੀ ਸੁਰੱਖਿਆ ਇੱਕ ਵੱਡੀ ਚੁਣੌਤੀ ਹੈ।

ਜਾਣਕਾਰੀ ਦੇ ਅਨੁਸਾਰ ਦਿੱਲੀ ਪੁਲਿਸ ਨੇ ਵਿਜੇ ਚੌਕ ਤੋਂ ਨੈਸ਼ਨਲ ਸਟੇਡੀਅਮ ਤੱਕ ਪਰੇਡ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇੱਥੇ 6,000 ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਹੋਵੇਗੀ। ਇਸ ਤੋਂ ਇਲਾਵਾ, ਹਰੇਕ ਸੈਕਟਰ ਨੂੰ ਛੋਟੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਦੀ ਜ਼ਿੰਮੇਵਾਰੀ ਡੀਪੀਸੀ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਇੱਥੇ ਚੰਗੀ ਕੁਆਲਟੀ ਦੇ ਕੈਮਰੇ ਲਗਾਏ ਗਏ ਹਨ ਅਤੇ ਉਨ੍ਹਾਂ ਵਿੱਚ ਸ਼ੱਕੀ ਅੱਤਵਾਦੀਆਂ ਦੇ ਰਿਕਾਰਡ ਵੀ ਸ਼ਾਮਲ ਕੀਤੇ ਗਏ ਹਨ। ਜੇਕਰ ਕੋਈ ਸ਼ੱਕੀ ਵਿਅਕਤੀ ਕੈਮਰੇ ਦੇ ਸਾਹਮਣੇ ਆ ਜਾਂਦਾ ਹੈ, ਤਾਂ ਤੁਰੰਤ ਕੰਟਰੋਲ ਰੂਮ ਵਿੱਚ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਉਹ ਤੁਰੰਤ ਫੜੇ ਜਾ ਸਕਦੇ ਹਨ।

ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ

ਖ਼ਾਲਿਸਤਾਨੀ ਅੱਤਵਾਦੀ ਤੋਂ ਜ਼ਿਆਦਾ ਖ਼ਤਰਾ

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਸੁਰੱਖਿਆ ਨੂੰ ਸਭ ਤੋਂ ਵੱਡਾ ਖ਼ਤਰਾ ਖਾਲਿਸਤਾਨੀ ਅੱਤਵਾਦੀ ਤੋਂ ਹੈ, ਜੋ ਲੋਕਾਂ ਨੂੰ ਲਗਾਤਾਰ ਕਾਲ ਕਰਕੇ ਹਿੰਸਾ ਲਈ ਭੜਕਾ ਰਹੇ ਹਨ। ਇਹ ਵੀ ਕਿਸਾਨ ਅੰਦੋਲਨਕਾਰੀਆਂ ਵਿੱਚ ਲੁਕੇ ਹੋਣ ਦੀ ਸੰਭਾਵਨਾ ਹੈ। ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਲੋਕਾਂ ਨੂੰ ਕਾਲ ਕਰਕੇ ਇਹ ਬੋਲ ਰਹੇ ਹਨ ਕਿ 26 ਜਨਵਰੀ ਨੂੰ ਹਮਲਾ ਹੋ ਸਕਦਾ ਹੈ। ਇਸੇ ਲਈ ਦਿੱਲੀ ਪੁਲਿਸ ਵਧੇਰੇ ਚੌਕਸ ਹੈ। ਉਨ੍ਹਾਂ ਨੇ ਖਾਲਿਸਤਾਨੀ ਅਤੇ ਅਲਕਾਇਦਾ ਦੇ ਅੱਤਵਾਦੀਆਂ ਦੀਆਂ ਤਸਵੀਰਾਂ ਥਾਂ-ਥਾਂ ਲਗਾਈਆਂ ਹਨ ਤਾਂ ਇੰਨ੍ਹਾਂ ਨੂੰ ਦੇਖ ਕੇ ਹੀ ਲੋਕ ਪਛਾਣ ਕਰ ਸਕਣ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਸਕਣ।

ਹਵਾਈ ਹਮਲੇ ਨਾਲ ਵੀ ਨਜਿੱਠਣ ਲਈ ਪ੍ਰਬੰਧ

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਹਵਾਈ ਖੁਫੀਆ ਏਜੰਸੀਆਂ ਵੱਲੋਂ ਹਵਾਈ ਹਮਲੇ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਨਾਲ ਨਜਿੱਠਣ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਪੁਲਿਸ ਵੱਲੋਂ ਪਹਿਲਾ ਹੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਇੱਥੇ ਧਾਰਾ 144 ਲਗੂ ਕੀਤੀ ਹੈ। ਇਸ ਖੇਤਰ ਵਿੱਚ 15 ਫਰਵਰੀ ਤੱਕ ਕਿਸੇ ਵੀ ਕਿਸਮ ਦੀ ਉਡਾਣ ਭਰਨ ਵਾਲੀ ਵਸਤੂ ਉੱਤੇ ਪਾਬੰਦੀ ਹੈ। ਜੇਕਰ ਕੋਈ ਇਸਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

ਕਿਸਾਨਾਂ ਦੀ ਟਰੈਕਟਰ ਰੈਲੀ ਵੀ ਇੱਕ ਚੁਣੌਤੀ

ਇਸ ਗਣਤੰਤਰ ਦਿਵਸ 'ਤੇ ਦਿੱਲੀ ਪੁਲਿਸ ਦੇ ਲਈ ਬਲਕਿ ਪਰੇਡ ਦੀ ਸੁਰੱਖਿਆ ਕਰਨਾ ਵੱਡੀ ਚੁਣੌਤੀ ਹੈ। ਬਲਕਿ, ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਵੀ ਇੱਕ ਵੱਡੀ ਚੁਣੌਤੀ ਹੈ। ਐਤਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਰੈਕਟਰ ਪਰੇਡ ਦੇ ਰਸਤੇ ਨੂੰ ਲੈ ਕੇ ਸਮਝੌਤਾ ਹੋਇਆ ਸੀ। ਪਰ ਸੋਮਵਾਰ ਨੂੰ ਇੱਕ ਵਾਰ ਫਿਰ ਕੁੱਝ ਕਿਸਾਨਾਂ ਵੱਲੋਂ ਰਿੰਗ ਰੋਡ 'ਤੇ ਟਰੈਕਟਰ ਪਰੇਡ ਕੱਢਣ ਦੀ ਗੱਲ ਕਹੀ ਗਈ ਹੈ। ਇਸ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮ ਗਿਆ ਹੈ। ਪੁਲਿਸ ਦੀ ਇਹ ਕੋਸ਼ਿਸ਼ ਹੈ ਕਿ ਕਿਸਾਨ ਟਰੈਕਟਰ ਪਰੇਡ ਤੈਅ ਕੀਤੇ ਰੂਟ 'ਤੇ ਹੀ ਨਿਕਲੇ। ਅਜਿਹੀ ਸਥਿਤੀ ਵਿੱਚ ਇੱਕ ਵਾਰ ਫਿਰ ਤੋਂ ਕਿਸਾਨ ਜੱਥੇਬੰਦੀਆਂ ਨਾਲ ਪੁਲਿਸ ਦੀ ਗੱਲਬਾਤ ਚੱਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.