ਨਵੀਂ ਦਿੱਲੀ: ਦਿੱਲੀ ਦੇ ਸਪੈਸ਼ਲ ਸੈੱਲ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਕਿਹਾ ਕਿ ਸਪੈਸ਼ਲ ਸੈੱਲ ਵਿੱਚ ਤਾਇਨਾਤ ਇੱਕ ਕਾਂਸਟੇਬਲ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਸਟੇਸ਼ਨ ਦੇ ਸਾਰੇ ਸਟਾਫ਼ ਨੂੰ 14 ਦਿਨਾਂ ਲਈ ਸੈਲਫ- ਕੁਆਰੰਟਾਈਨ ਕੀਤੇ ਗਿਆ ਹੈ।
ਦੱਸ ਦਈਏ ਕਿ ਤਿਲਕ ਵਿਹਾਰ ਚੌਕੀ 'ਤੇ ਤਾਇਨਾਤ ਸਾਰੇ 70 ਪੁਲਿਸ ਮੁਲਾਜ਼ਮਾਂ ਨੂੰ ਇਸ ਪੌਜ਼ੀਟਿਨ ਮਾਮਲੇ ਤੋਂ ਬਾਅਦ ਸੈਲਫ-ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੋਵਿਡ -19: ਦੇਸ਼ 'ਚ ਕੋਰੋਨਾ ਦੀ ਰਫਤਾਰ, 24 ਘੰਟਿਆਂ 'ਚ 50 ਮੌਤਾਂ, 1383 ਨਵੇਂ ਮਾਮਲੇ
ਇਸ ਦੇ ਨਾਲ ਹੀ ਡੀਸੀਪੀ ਨੇ ਇਹ ਵੀ ਦੱਸਿਆ ਕਿ ਪੁਲਿਸ ਪਿਛਲੇ ਦਿਨਾਂ ਵਿੱਚ ਕਾਂਸਟੇਬਲ ਦੇ ਸੰਪਰਕ ਦਾ ਪਤਾ ਲਗਾ ਰਹੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਦਿੱਲੀ ਵਿੱਚ ਹੁਣ ਤੱਕ 2156 ਮਾਮਲੇ ਪੌਜ਼ੀਟਿਵ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।