ETV Bharat / bharat

ਹੱਜ ਯਾਤਰਾ 2019: ਸ਼ੁਰੂ ਹੋਈ ਯਾਤਰਾ, ਦਿੱਲੀ ਹੱਜ ਕਮੇਟੀ ਨੇ ਸੁਰੱਖਿਆ ਦੇ ਕੀਤੇ ਇੰਤਜ਼ਾਮ - saudi arabh

ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਲੋਕ ਸਾਊਦੀ ਅਰਬ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਮੁਸਲਮਾਨ ਵੀ ਹੱਜ ਦੇ ਲਈ ਜਾ ਰਹੇ ਹਨ। ਇਸ ਵਾਰ ਲਗਭਗ 25 ਹਜ਼ਾਰ ਹਾਜੀ ਦਿੱਲੀ ਤੋਂ ਹੱਜ ਦੇ ਲਈ ਰਵਾਨਾ ਹੋਣਗੇ।

ਫ਼ੋਟੋ
author img

By

Published : Jul 4, 2019, 12:50 PM IST

ਨਵੀਂ ਦਿੱਲੀ: ਹੱਜ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸਲਾਮ ਵਿੱਚ ਹੱਜ ਯਾਤਰਾ ਦਾ ਬਹੁਤ ਮਹੱਤਵ ਹੈ। ਹਰ ਸਾਲ ਦੇਸ਼ ਭਰ 'ਚੋਂ ਲੱਖਾਂ ਮੁਸਲਿਮ ਹੱਜ ਯਾਤਰਾ ਲਈ ਮੱਕਾ ਜਾਂਦੇ ਹਨ। ਉੱਥੇ ਹੀ ਹਿੰਦੁਸਤਾਨੀ ਮੁਸਲਮਾਨ ਵੀ ਹੱਜ ਦੇ ਲਈ ਜਾ ਰਹੇ ਹਨ। ਇਸ ਵਾਰ ਲਗਭਗ 25 ਹਜ਼ਾਰ ਹਾਜੀ ਦਿੱਲੀ ਤੋਂ ਹੱਜ ਦੇ ਲਈ ਰਵਾਨਾ ਹੋਣਗੇ।
ਇਨ੍ਹਾਂ ਹਾਜੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿੱਲੀ ਹੱਜ ਕਮੇਟੀ ਦੀ ਹੈ ਤੇ ਜਿਸ ਵਿੱਚ ਲਗਭਗ ਢਾਈ ਹਜ਼ਾਰ ਲੋਕ ਦਿੱਲੀ ਦੇ ਹਨ ਤੇ ਬਾਕੀ ਹੱਜ ਯਾਤਰੀ ਹੋਰ 6 ਸੂਬਿਆਂ ਦੇ ਹਨ।

ਹੱਜ ਕਮੇਟੀ ਨੇ ਕੀਤਾ ਯਾਤਰੀਆਂ ਦੇ ਰੁਕਣ ਦਾ ਕੀਤਾ ਇੰਤਜ਼ਾਮ
ਹੱਜ ਜਾਣ ਵਾਲੇ ਯਾਤਰੀ ਦਿੱਲੀ ਪਹੁੰਚਣ ਲੱਗ ਗਏ ਹਨ ਤੇ ਹੱਜ ਕਮੇਟੀ ਦੀ ਇਮਾਰਤ 'ਚੋਂ ਆਪਣਾ ਵੀਜ਼ਾ ਤੇ ਪਾਸਪੋਰਟ ਲੈਣਗੇ, ਕਿਉਂਕਿ 6 ਸੂਬਿਆਂ ਦੋ ਲੋਕ ਹੱਜ ਦੇ ਲਈ ਦਿੱਲੀ ਤੋਂ ਰਵਾਨਾ ਹੁੰਦੇ ਹਨ। ਇਸ ਦੇ ਲਈ ਦਿੱਲੀ ਵਿੱਚ ਯਾਤਰੀਆਂ ਦੇ ਰੁਕਣ ਤੇ ਨਮਾਜ਼ ਅਦਾ ਕਰਨ ਵਾਸਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਹਾਜੀਆਂ ਲਈ ਖ਼ਾਸ ਇੰਤਜ਼ਾਮ
ਦਿੱਲੀ ਰਾਜ ਹੱਜ ਕਮੇਟੀ ਦੇ ਦਫ਼ਤਰ ਦੀ ਹੱਜ ਇਮਾਰਤ ਵਿੱਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਤਹਿਤ ਦਿੱਲੀ ਪੁਲਿਸ ਦੇ ਨਾਲ ਸਿਵਿਲ ਡਿਫ਼ੈਂਸ ਤੇ ਭਾਰਤੀ ਸਕਾਉਟ ਗਾਇਡ ਮੌਜੂਦ ਹਨ। ਰਾਮਲੀਲਾ ਮੈਦਾਨ ਤੇ ਮਸਜ਼ਿਦ ਫ਼ੈਜ਼ ਇਲਾਹੀ ਵਿੱਚ ਹਾਜੀਆਂ ਦੇ ਰੁਕਣ ਲਈ ਕੈਂਪ ਲਾਏ ਗਏ ਹਨ। ਇਸ ਤੋਂ ਇਲਾਵਾ ਮਹਿਲਾਵਾਂ ਲਈ ਕੈਂਪ ਵਿੱਚ ਨਮਾਜ਼ ਅਦਾ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਦਿੱਲੀ ਕਮੇਟੀ ਵੱਲੋਂ ਹਾਜੀਆਂ ਨੂੰ ਕੈਂਪ ਤੋਂ ਏਅਰਪੋਰਟ ਤੱਕ ਛੱਡਣ ਲਈ ਬੱਸਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

Intro:Body:

hajjhajjhajjhajjhajj

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.