ਨਵੀਂ ਦਿੱਲੀ: ਨਵੇਂ ਸਾਲ ਦੀ ਆਮਦ ਮੌਕੇ ਰਾਤ ਦੇ ਐਲਾਨੇ ਗਏ ਕਰਫਿਊ ਕਾਰਨ ਦਿੱਲੀ ਦੇ ਗੁਰਦੁਆਰਿਆਂ ਵਿੱਚ ਅੱਧੀ ਰਾਤ ਦੀ ਅਰਦਾਸ ਨਹੀਂ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਰੇ ਗ੍ਰੰਥੀ ਸਿੰਘਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਵੇਂ ਸਾਲ ਦੀ ਅਰਦਾਸ ਅਗਲੀ ਸਵੇਰੇ ਹੀ ਕੀਤੀ ਜਾਵੇਗੀ ਤੇ ਸਾਲ ਦੇ ਆਖਰੀ ਦਿਨ ਦਾ ਪ੍ਰੋਗਰਾਮ ਰਾਤ 10 ਵਜੇ ਤੱਕ ਸਮਾਪਤ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਆਪਣੇ ਘਰ ਰਹਿ ਕੇ ਨਵੇਂ ਸਾਲ 'ਚ ਅਰਦਾਸ ਕਰਨ ਦੀ ਸਲਾਹ ਵੀ ਦਿੱਤੀ।
ਕਮੇਟੀ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਨਵੇਂ ਸਾਲ ਦੇ ਮੌਕੇ 'ਤੇ ਦਿੱਲੀ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਦਾ ਪਾਲਣ ਗੁਰਦੁਆਰੇ ਵੀ ਕਰਨਗੇ। ਅਰਦਾਸ ਆਦਿ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਕਿ ਨਵੇਂ ਸਾਲ 'ਤੇ ਭੀੜ ਨਾ ਵਧੇ।
ਦੱਸਣਯੋਗ ਹੈ ਕਿ ਨਵੇਂ ਸਾਲ ਦੀ ਆਮਦ 'ਤੇ ਹਰ ਸਾਲ ਅੱਧੀ ਰਾਤ ਨੂੰ ਅਰਦਾਸ ਕੀਤੀ ਜਾਂਦੀ ਹੈ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਹਨ। ਇਸ ਵਾਰ ਵੀ ਅਦਾਲਤ ਲਈ ਯੋਜਨਾਬੰਦੀ ਚੱਲ ਰਹੀ ਸੀ, ਪਰ ਨਾਈਟ ਕਰਫਿਊ ਦੇ ਚੱਲਦੇ ਇਸ ਦੇ ਲਈ ਮਨਾਹੀ ਕਰ ਦਿੱਤੀ ਗਈ ਹੈ।