ਨੋਇਡਾ : ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਉੱਥੇ ਹੀ ਯੂਪੀ ਦੇ ਸ਼ੋਅ ਵਿੰਡੋ ਦਾ ਮੌਸਮ ਵਿਗੜ ਗਿਆ ਜਿਸ ਕਰਕੇ ਹਵਾ ਦੀ ਗੁਣਵੱਤਾ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇਸ ਬਾਰੇ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੋਇਡਾ ਖੇਤਰ ਦੇ ਅਧਿਕਾਰੀ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਹਵਾ ਦੀ ਕੁਆਲਟੀ ਦਾ ਇੰਡੈਕਸ ਵਧਿਆ ਹੈ, ਕਿਉਂਕਿ ਮੀਟ੍ਰੋਲੋਜੀਕਲ ਸਥਿਤੀ ਅਨੁਕੂਲ ਨਹੀਂ ਹੈ।
ਉੱਥੇ ਹੀ ਸਿਟੀ ਮੈਜਿਸਟਰੇਟ ਅਤੇ ਆਰਟੀਓ ਵਿਭਾਗ ਵੀ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ 'ਤੇ ਨਿਰੰਤਰ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਨਿਰਮਾਣ ਸਮੱਗਰੀ ਨੂੰ ਖੁੱਲੇ ਵਿੱਚ ਰੱਖਿਆ ਜਾਂਦਾ ਹੈ, ਵਾਟਰ ਸਪ੍ਰਿਕਲਿੰਗ ਨਹੀਂ ਹੋ ਰਹੀ ਜਾਂ ਤੇਜ਼ ਹਵਾ ਦੇ ਚਲਦਿਆਂ ਧੂੜ ਉਡਣ ਦੀ ਸ਼ਿਕਾਇਤ ਮਿਲ ਰਹੀ ਹੈ ਤਾਂ ਇਸ ਵਿਰੁੱਧ ਨਿਰੰਤਰ ਕਾਰਵਾਈ ਕਰਦਿਆਂ ਭਾਰੀ ਜ਼ੁਰਮਾਨਾ ਵੀ ਲਾਇਆ ਜਾ ਰਿਹਾ ਹੈ।