ETV Bharat / bharat

ਦਿੱਲੀ ਅਦਾਲਤ ਨੇ ਦਵਿੰਦਰ ਸਿੰਘ ਵਿਰੁੱਧ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ - Jammu and Kashmir Police

ਦਿੱਲੀ ਦੀ ਇਕ ਅਦਾਲਤ ਨੇ ਦਵਿੰਦਰ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ, ਜਿਸ ਨੂੰ ਸ੍ਰੀਨਗਰ-ਜੰਮੂ ਰਾਜ ਮਾਰਗ 'ਤੇ ਇੱਕ ਵਾਹਨ ਵਿੱਚ ਦੋ ਹਿਜ਼ਬੁਲ-ਮੁਜਾਹਿਦੀਨ ਅੱਤਵਾਦੀਆਂ ਨੂੰ ਲਿਜਾਣ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

ਫ਼ੋਟੋ।
ਫ਼ੋਟੋ।
author img

By

Published : May 7, 2020, 9:33 PM IST

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀਨਗਰ-ਜੰਮੂ ਰਾਜ ਮਾਰਗ 'ਤੇ ਇੱਕ ਵਾਹਨ ਵਿੱਚ ਹਿਜ਼ਬੁਲ-ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਲਿਜਾਣ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।

ਵਕੀਲ ਪ੍ਰਸ਼ਾਂਤ ਪ੍ਰਕਾਸ਼ ਨੇ ਕਿਹਾ ਕਿ ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਜੰਮੂ-ਕਸ਼ਮੀਰ ਦੀ ਹੀਰਾ ਨਗਰ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ, ਜਿਥੇ ਦਵਿੰਦਰ ਸਿੰਘ ਇਸ ਸਮੇਂ ਬੰਦ ਹੈ। ਉਸ ਨੂੰ 18 ਮਈ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।

ਜੱਜ ਨੇ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮ ਜਾਵੇਦ ਇਕਬਾਲ, ਸਈਦ ਨਵੀਦ ਮੁਸ਼ਤਾਕ ਅਤੇ ਇਮਰਾਨ ਸ਼ਫੀ ਮੀਰ ਦੇ ਵਿਰੁੱਧ ਵੀ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ। ਇਹ ਹੁਕਮ ਤਿਹਾੜ ਜੇਲ੍ਹ ਅਧਿਕਾਰੀਆਂ ਨੇ ਜੱਜ ਨੂੰ ਦੱਸਣ ਤੋਂ ਬਾਅਦ ਜਾਰੀ ਕੀਤੇ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਇਸ ਵੇਲੇ ਜੰਮੂ-ਕਸ਼ਮੀਰ ਜੇਲ੍ਹ ਵਿੱਚ ਹਨ।

ਸਪੈਸ਼ਲ ਸੈੱਲ ਵੱਲੋਂ ਉਸ ਨੂੰ ਜੰਮੂ-ਕਸ਼ਮੀਰ ਦੀ ਹੀਰਾ ਨਗਰ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਸੀ। ਅਦਾਲਤ ਨੇ ਪਹਿਲਾਂ ਸਯਦ ਨਵੀਦ ਮੁਸ਼ਤਾਕ ਅਤੇ ਹੋਰਾਂ ਨੂੰ 3 ਅਪ੍ਰੈਲ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜਦੋਂ ਪੁਲਿਸ ਨੇ ਕਿਹਾ ਸੀ ਕਿ ਉਹ ਅਤੇ ਹੋਰ ਸਹਿ-ਮੁਲਜ਼ਮ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ।

ਪੁਲਿਸ ਨੇ ਕਿਹਾ ਸੀ ਕਿ ਹਿਜ਼ਬੁਲ ਮੁਜਾਹਿਦੀਨ ਦੇ ਸ਼ੋਪੀਆਂ ਜ਼ਿਲ੍ਹੇ ਦਾ ਕਮਾਂਡਰ ਮੁਸ਼ਤਾਕ ਹੋਰ ਸਹਿ-ਮੁਲਜ਼ਮਾਂ ਅਤੇ ਅੱਤਵਾਦੀਆਂ ਨਾਲ ਕਈ ਇੰਟਰਨੈਟ ਪਲੇਟਫਾਰਮਾਂ ਰਾਹੀਂ ਡਾਰਕਨੇਟ ਚੈਟ ਵੀ ਕਰਦਾ ਸੀ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੁਸ਼ਤਾਕ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਹੋਰ ਅੱਤਵਾਦੀਆਂ ਦੇ ਨਾਲ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੱਤਵਾਦੀ ਹਮਲਾ ਕਰਨ ਅਤੇ ਸੁਰੱਖਿਅਤ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੇ ਸਨ।

ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਐਫਆਈਆਰ ਵਿੱਚ ਡੀ ਕੰਪਨੀ ਅਤੇ ਛੋਟਾ ਸ਼ਕੀਲ ਦਾ ਵੀ ਜ਼ਿਕਰ ਹੈ। ਐਫਆਈਆਰ ਦੇ ਅਨੁਸਾਰ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਇੱਕ ਇਨਪੁੱਟ ਮਿਲੀ ਸੀ ਕਿ ਡੀ-ਕੰਪਨੀ ਪੰਜਾਬ ਵਿੱਚ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰ ਰਹੀ ਹੈ।

ਇਸੇ ਐਫਆਈਆਰ ਦੇ ਤਹਿਤ ਦਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਫਿਲਹਾਲ ਉਹ ਇਸ ਕੇਸ ਵਿਚ ਨਿਆਂਇਕ ਹਿਰਾਸਤ ਵਿਚ ਹੈ। ਪੁਲਿਸ ਨੇ ਦੱਸਿਆ ਕਿ ਸਪੈਸ਼ਲ ਸੈੱਲ ਨੇ ਦਵਿੰਦਰ ਸਿੰਘ ਤੋਂ ਖਾਲਿਸਤਾਨ ਦੇ ਐਂਗਲ ਬਾਰੇ ਵੀ ਪੁੱਛਗਿੱਛ ਕੀਤੀ ਸੀ।

ਹਾਲਾਂਕਿ ਐਫਆਈਆਰ ਵਿੱਚ ਦਵਿੰਦਰ ਸਿੰਘ ਦਾ ਨਾਂਅ ਨਹੀਂ ਹੈ, ਸਪੈਸ਼ਲ ਸੈੱਲ ਦੇ ਕੁਝ ਇਨਪੁਟ ਹਨ ਜਿਸ ਦੇ ਅਧਾਰ ਉੱਤੇ ਜਾਂਚ ਕੀਤੀ ਜਾਵੇਗੀ ਅਤੇ ਦਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.