ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ ਵੀਡੀਓ ਰਾਹੀਂ ਇੱਕ ਸੁਨੇਹਾ ਜਾਰੀ ਕੀਤਾ ਹੈ। ਇਹ ਵੀਡੀਓ ਸੁਨੇਹਾ ਪੰਜ ਮਿਨਟ ਇੱਕ ਸੈਕੇਂਡ ਦਾ ਹੈ ਜਿਸ ਵਿੱਚ ਕੇਜਰੀਵਾਲ ਨੇ ਅਮਿਤ ਸ਼ਾਹ ਦੇ ਇਲਜ਼ਾਮਾਂ ਦਾ ਲੜੀਵਾਰ ਜਵਾਬ ਦਿੱਤਾ।
ਕੇਜਰੀਵਾਲ ਨੇ ਵੀਡੀਓ ਸੁਨੇਹਾ ਵਿੱਚ ਕਿਹਾ, “ਅਮਿਤ ਸ਼ਾਹ ਰੋਜ਼ ਆਉਂਦੇ ਹਨ ਅਤੇ ਦਿੱਲੀ ਵਾਲਿਆਂ ਦੀ ਮਿਹਨਤ ਦਾ ਮਜ਼ਾਕ ਉਡਾਉਂਦੇ ਫਿਰਦੇ ਹਨ, ਕਈ ਵਾਰ ਉਹ ਕਹਿੰਦੇ ਹਨ ਕਿ ਸੀਸੀਟੀਵੀ ਨਹੀਂ ਲੱਗੇ, ਦਿੱਲੀ ਵਾਲਿਆਂ ਨੇ ਦਿੱਲੀ ਵਿਚ 2 ਲੱਖ ਕੈਮਰੇ ਲਗਾਏ ਹਨ ਤੇ ਤੁਸੀਂ ਕਿੰਨੇ ਲਗਵਾਏ ਹਨ? ਇਸ ਸਾਲ, ਸਾਡੇ ਸਰਕਾਰੀ ਸਕੂਲਾਂ ਦੇ ਨਤੀਜੇ 96 ਫ਼ੀਸਦੀ ਆਏ ਹਨ। ਚੰਗਾ ਹੁੰਦਾ ਉਹ ਆਪਣੀ ਸਰਕਾਰ ਦੇ ਕੰਮ ਗਿਣਾਉਂਦੇ।"
-
अमित शाह जी दिल्ली के लोगों का अपमान करना बंद करें pic.twitter.com/tgqA6egrLp
— Arvind Kejriwal (@ArvindKejriwal) January 26, 2020 " class="align-text-top noRightClick twitterSection" data="
">अमित शाह जी दिल्ली के लोगों का अपमान करना बंद करें pic.twitter.com/tgqA6egrLp
— Arvind Kejriwal (@ArvindKejriwal) January 26, 2020अमित शाह जी दिल्ली के लोगों का अपमान करना बंद करें pic.twitter.com/tgqA6egrLp
— Arvind Kejriwal (@ArvindKejriwal) January 26, 2020
ਕੇਜਰੀਵਾਲ ਨੇ ਕਿਹਾ, "ਤੁਹਾਡੇ ਬੰਦੇ ਦਿੱਲੀ ਵਾਲਿਆਂ ਨੂੰ ਬਿਕਾਊ ਕਹਿ ਰਹੇ ਹਨ, ਕਿਉਂਕਿ ਦਿੱਲੀ ਵਾਲਿਆਂ ਨੂੰ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਬੱਸ ਸੇਵਾ ਤੇ ਮੁਫ਼ਤ ਹਸਪਤਾਲ ਮਿਲ ਰਿਹਾ ਹੈ ਇਸ ਕਰਕੇ? ਤੁਹਾਡੀ ਕੇਂਦਰ ਸਰਕਾਰ ਦੀ ਵਜ੍ਹਾ ਕਰਕੇ ਦੇਸ਼ ਵਿੱਚ ਇੰਨੀ ਮਹਿੰਗਾਈ ਹੈ ਕਿ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ। ਜੇ ਦਿੱਲੀ ਵਾਲਿਆਂ ਦੀ ਸਰਕਾਰ ਨੇ ਉਨ੍ਹਾਂ ਨੂੰ ਰਾਹਤ ਦੇਣ ਲਈ ਬਿਜਲੀ-ਪਾਣੀ ਮੁਫ਼ਤ ਕਰ ਦਿੱਤਾ ਤਾਂ ਦਿੱਲੀ ਵਾਲੇ ਬਿਕਾਊ ਹੋ ਗਏ? ਇਹ ਸਹੀ ਨਹੀਂ ਹੈ।"
ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਕਿਹਾ, "ਅਸੀਂ ਦਿੱਲੀ ਦੇ 2 ਕਰੋੜ ਲੋਕ ਇੱਕ ਪਰਿਵਾਰ ਵਾਂਗ ਹਾਂ, ਭਾਵੇਂ ਉਹ ਕਿਸ ਪਾਰਟੀ ਨਾਲ ਸਬੰਧਤ ਹੋਣ।" ਅਸੀਂ ਸਾਰੇ ਇੱਕ ਦੂਜੇ ਦੇ ਖੁਸ਼ੀ ਤੇ ਗਮ ਵਿੱਚ ਕੰਮ ਕਰਦੇ ਹਾਂ। ਇਕੱਠੇ ਮਿਲ ਕੇ ਅਸੀਂ ਦਿੱਲੀ ਨੂੰ ਸਵਾਰਦੇ ਹਾਂ।''
ਕੇਜਰੀਵਾਲ ਨੇ ਕਿਹਾ, "ਅਮਿਤ ਸ਼ਾਹ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਦਿੱਲੀ ਦੇ ਲੋਕਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਅਪਮਾਨ ਨਹੀਂ ਕਰੋਗੇ।"