ਨਵੀਂ ਦਿੱਲੀ: ਕੋਰੋੋਨਾ ਵਾਇਰਸ ਦਾ ਰਫ਼ਤਾਰ ਅਤੇ ਮਾਰ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਵਿਡ -19 ਪੀੜਤਾਂ ਦੀ ਗਿਣਤੀ 74,281 ਹੋ ਗਈ ਹੈ, ਜਿਨ੍ਹਾਂ ਚੋਂ 47,480 ਮਾਮਲੇ ਐਕਟਿਵ ਹਨ। ਉੱਥੇ ਹੀ, 24,386 ਲੋਕ ਇਸ ਬਿਮਾਰੀ ਨੂੰ ਮਾਤ ਦਿੰਦਿਆ ਸਿਹਤਯਾਬ ਹੋ ਕੇ ਹਸਪਤਾਲਾਂ ਤੋਂ ਘਰ ਵਾਪਸ ਆਏ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 2,415 ਤੱਕ ਪਹੁੰਚ ਗਿਆ ਹੈ।
-
Spike of 3525 #COVID19 cases and 122 deaths in the last 24 hours; total positive cases in the country is now at 74281, including 47480 active cases, 24386 cured/discharged/migrated cases and 2415 deaths: Ministry of Health & Family Welfare pic.twitter.com/o6ylnSv1dk
— ANI (@ANI) May 13, 2020 " class="align-text-top noRightClick twitterSection" data="
">Spike of 3525 #COVID19 cases and 122 deaths in the last 24 hours; total positive cases in the country is now at 74281, including 47480 active cases, 24386 cured/discharged/migrated cases and 2415 deaths: Ministry of Health & Family Welfare pic.twitter.com/o6ylnSv1dk
— ANI (@ANI) May 13, 2020Spike of 3525 #COVID19 cases and 122 deaths in the last 24 hours; total positive cases in the country is now at 74281, including 47480 active cases, 24386 cured/discharged/migrated cases and 2415 deaths: Ministry of Health & Family Welfare pic.twitter.com/o6ylnSv1dk
— ANI (@ANI) May 13, 2020
ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ 900 ਤੋਂ ਪਾਰ
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 53 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਇਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। ਹੁਣ ਤੱਕ 921 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਵਿਚੋਂ 556 ਸਿਰਫ਼ ਮੁੰਬਈ ਦੇ ਹਨ।
ਗੁਜਰਾਤ 'ਚ ਹੁਣ ਤੱਕ 537 ਮੌਤਾਂ
ਗੁਜਰਾਤ ਵਿੱਚ 24 ਪੀੜਤ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਇੱਥੇ 537 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਦਿੱਲੀ ਵਿੱਚ 13 ਮੌਤਾਂ ਹੋਈਆਂ, ਜਦਕਿ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ 8-8 ਮੌਤਾਂ ਹੋਈਆ। ਰਾਜਸਥਾਨ ਵਿੱਚ 4, ਮੱਧ ਪ੍ਰਦੇਸ਼ ਵਿੱਚ 4, ਤੇਲੰਗਾਨਾ ਵਿੱਚ 2, ਆਂਧਰਾ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਪੀੜਤ ਨੇ ਇਸ ਬਿਮਾਰੀ ਨਾਲ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਵੀਂ ਵਾਰ ਦੇਸ਼ ਨੂੰ ਸੰਬੋਧਿਤ ਕੀਤਾ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਲੌਕਡਾਉਨ -4 ਦੇ ਸੰਕੇਤ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਤਾਲਾਬੰਦੀ -4 ਬਾਰੇ ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੌਕਡਾਉਨ -4 ਨਵੇਂ ਨਿਯਮ ਨਾਲ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਪੀਐਮ ਮੋਦੀ ਵੱਲੋਂ ਵਿਸ਼ੇਸ਼ ਆਰਥਿਕ ਪੈਕੇਜ ਅਤੇ ਲੌਕਡਾਊਨ 4.0 ਦਾ ਐਲਾਨ