ਨਵੀਂ ਦਿੱਲੀ: ਦੇਸ਼ ਵਿਚ ਨਵੇਂ ਕੋਰੋਨਾ ਵਾਇਰਸ ਨੇ ਪੀੜਤ ਅਤੇ ਮੌਤਾਂ ਦੀ ਗਿਣਤੀ ਨੇ ਰਿਕਾਰਡ ਤੋੜ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ ਚੌਵੀ ਘੰਟਿਆਂ ਦੌਰਾਨ (ਸੋਮਵਾਰ ਤੋਂ ਮੰਗਲਵਾਰ ਸ਼ਾਮ) ਰਿਕਾਰਡ 194 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ, ਜਦੋਂ ਕਿ 3,875 ਲੋਕ ਪੀੜਤ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 46,711 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 1,583 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ 24 ਘੰਟਿਆਂ ਵਿਚ ਦੇਸ਼ ਵਿਚ 1,020 ਵਿਅਕਤੀ ਠੀਕ ਹੋ ਗਏ ਹਨ, ਜਿਨ੍ਹਾਂ ਵਿਚੋਂ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 12,726 ਹੋ ਗਈ ਹੈ। ਹੁਣ ਰਿਕਵਰੀ ਰੇਟ ਘੱਟ ਕੇ 27.41 ਫੀਸਦੀ ਹੋ ਗਿਆ ਹੈ।
ਦਿੱਲੀ ਵਿੱਚ 206 ਨਵੇਂ ਕੇਸ:
ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 5,014 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 206 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 37 ਵਿਅਕਤੀ ਠੀਕ ਹੋਕੇ ਘਰ ਚਲੇ ਗਏ ਹਨ।
ਇਨ੍ਹਾਂ ਰਾਜਾਂ ਵਿੱਚ, ਪੀੜਤ ਮਰੀਜ਼ਾਂ ਦੀ ਦਰ ਵਿੱਚ ਵਾਧਾ:
ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਨਵੇਂ ਕੇਸ ਦੇਖਣ ਨੂੰ ਮਿਲ ਰਹੇ ਹਨ। ਪਿਛਲੇ ਦਿਨ ਦੇ ਮੁਕਾਬਲੇ, ਤਾਮਿਲਨਾਡੂ ਅਤੇ ਪੰਜਾਬ ਵਿੱਚ ਪੀੜਤਾਂ ਦੀ ਦਰ ਰਾਸ਼ਟਰੀ ਔਸਤ ਨਾਲੋਂ ਵਧੇਰੇ ਹੈ। ਤਾਮਿਲਨਾਡੂ ਵਿੱਚ ਪੀੜਤਾਂ ਦੀ ਦਰ 14.30%, ਪੰਜਾਬ ਵਿੱਚ 17.77% ਹੈ।
ਪੱਛਮੀ ਬੰਗਾਲ ਵਿੱਚ 133 ਮੌਤਾਂ:
ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਮੌਤਾਂ ਚਾਰ ਰਾਜਾਂ ਵਿੱਚ ਹੋਈਆਂ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿੱਚ 583, ਗੁਜਰਾਤ ਵਿੱਚ 319, ਮੱਧ ਪ੍ਰਦੇਸ਼ ਵਿੱਚ 176 ਅਤੇ ਪੱਛਮੀ ਬੰਗਾਲ ਵਿੱਚ 133 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਇਜ਼ਰਾਈਲ ਦੇ ਰੱਖਿਆ ਮੰਤਰੀ ਦਾ ਦਾਅਵਾ, ਬਣਾ ਲਿਆ ਹੈ ਕੋਰੋਨਾ ਦਾ ਟੀਕਾ