ਨਵੀਂ ਦਿੱਲੀ: ਤਾਲਾਬੰਦੀ ਦੇ ਬਾਵਜੂਦ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 42,533 ਹੋ ਗਈ ਹੈ ਅਤੇ 29,453 ਐਕਟਿਵ ਮਾਮਲੇ ਹਨ। ਹੁਣ ਤੱਕ ਵਾਇਰਸ ਕਾਰਨ 1,373 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 11,707 ਲੋਕ ਸਿਹਤਯਾਬ ਹੋਏ ਹਨ।
-
Total number of #COVID19 positive cases in India rises to 42,533 including 29,453 active cases,11,707 cured/discharged/migrated and 1373 deaths: Ministry of Health and Family Welfare pic.twitter.com/zqwLyTceUO
— ANI (@ANI) May 4, 2020 " class="align-text-top noRightClick twitterSection" data="
">Total number of #COVID19 positive cases in India rises to 42,533 including 29,453 active cases,11,707 cured/discharged/migrated and 1373 deaths: Ministry of Health and Family Welfare pic.twitter.com/zqwLyTceUO
— ANI (@ANI) May 4, 2020Total number of #COVID19 positive cases in India rises to 42,533 including 29,453 active cases,11,707 cured/discharged/migrated and 1373 deaths: Ministry of Health and Family Welfare pic.twitter.com/zqwLyTceUO
— ANI (@ANI) May 4, 2020
ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਰਾਜ ਦੇ ਸਿਹਤ ਮੰਤਰਾਲੇ ਅਨੁਸਾਰ ਹੁਣ ਤੱਕ ਪੀੜਤ ਲੋਕਾਂ ਦੀ ਕੁਲ ਗਿਣਤੀ 12,296 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ 790 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦਕਿ 36 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਰਾਜ ਵਿੱਚ ਹੁਣ ਤਕ ਇਸ ਬਿਮਾਰੀ ਨਾਲ ਕੁੱਲ 521 ਮੌਤਾਂ ਹੋ ਚੁੱਕੀਆਂ ਹਨ।
ਗੁਜਰਾਤ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਪੌਜ਼ੀਟਿਵ ਕੇਸਾਂ ਦੀ ਕੁਲ ਗਿਣਤੀ 5,055 ਤੱਕ ਪਹੁੰਚ ਗਈ ਹੈ। ਇਸ ਵਿਚੋਂ 896 ਪੀੜਤ ਠੀਕ ਹੋ ਚੁੱਕੇ ਹਨ, ਹੁਣ ਤੱਕ 262 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ ਸਰਕਾਰ ਦੇ ਅਨੁਸਾਰ, ਹੁਣ ਦਿੱਲੀ ਵਿੱਚ ਪੌਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 4,122 ਹੈ। ਇਸ ਵਿਚੋਂ 1,256 ਮਰੀਜ਼ ਠੀਕ ਹੋ ਚੁੱਕੇ ਹਨ ਤੇ ਹੁਣ ਤੱਕ 64 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 331 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1,120 ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਅੱਜ ਤੋਂ ਦੇਸ਼ ਵਿੱਚ ਲਾਕਡਾਉਨ ਦੇ 3.0 ਦੀ ਸ਼ੁਰੂਆਤ ਹੋ ਰਹੀ ਹੈ। ਤਾਲਾਬੰਦੀ ਦਾ ਤੀਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ 17 ਮਈ ਤੱਕ ਚੱਲੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 111 ਪੁੱਜਿਆ