ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 23 ਹਜ਼ਾਰ ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 1684 ਨਵੇਂ ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲੇ ਅਤੇ 37 ਮੌਤਾਂ ਦਰਜ ਕੀਤੀਆਂ ਗਈਆਂ।
-
#COVID19- 1684 new cases and 37 deaths in 24 hours: Union Health Ministry https://t.co/OyKYW9RcpR
— ANI (@ANI) April 24, 2020 " class="align-text-top noRightClick twitterSection" data="
">#COVID19- 1684 new cases and 37 deaths in 24 hours: Union Health Ministry https://t.co/OyKYW9RcpR
— ANI (@ANI) April 24, 2020#COVID19- 1684 new cases and 37 deaths in 24 hours: Union Health Ministry https://t.co/OyKYW9RcpR
— ANI (@ANI) April 24, 2020
ਇਸ ਦੇ ਨਾਲ ਹੀ, ਦੇਸ਼ ਵਿੱਚ ਕੁੱਲ ਪੀੜਤਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿੱਚ 17, 610 ਮਾਮਲੇ ਐਕਟਿਵ ਹਨ, 4,749 ਕੋਰੋਨਾ ਪੀੜਤ ਮਰੀਜ਼ ਠੀਕ ਹੋਏ ਹਨ ਅਤੇ ਕੁੱਲ 718 ਮੌਤਾਂ ਹੋਈਆਂ ਹਨ।
ਵੀਰਵਾਰ ਨੂੰ 39 ਪੀੜਤਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 14 ਮੌਤਾਂ, ਗੁਜਰਾਤ ਵਿੱਚ 9 ਹੋਈਆਂ ਅਤੇ ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ 3-3 ਮੌਤਾਂ ਹੋਈਆਂ। ਦਿੱਲੀ, ਤਾਮਿਲਨਾਡੂ, ਉੱਤਰ ਪ੍ਰਦੇਸ਼ ਵਿੱਚ 2-2 ਜਾਨਾਂ ਚਲੀ ਗਈਆਂ। ਕਰਨਾਟਕ ਅਤੇ ਪੰਜਾਬ ਵਿੱਚ 1-1, ਜਦਕਿ ਰਾਜਸਥਾਨ ਵਿੱਚ 2 ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਹੁਣ ਦੇਸ਼ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 726 ਹੋ ਗਈ ਹੈ। ਮਹਾਰਾਸ਼ਟਰ ਵਿੱਚ, ਸਭ ਤੋਂ ਵੱਧ 283 ਵਿਅਕਤੀਆਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ।
ਮਹਾਰਾਸ਼ਟਰ ਵਿੱਚ ਇੱਕ ਦਿਨ 'ਚ 778 ਕੋਰੋਨਾ ਪੌਜ਼ੀਟਿਵ
ਮਹਾਰਾਸ਼ਟਰ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ ਰਿਕਾਰਡ ਤੋੜ 778 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਰਾਜ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੇ 6,427 ਹੋ ਗਈ ਹੈ।
ਇਸ ਦੌਰਾਨ ਮਹਾਰਾਸ਼ਟਰ ਦੇ ਗ੍ਰਹਿ ਮਾਮਲਿਆਂ ਅਤੇ ਮਕਾਨ ਮੰਤਰੀ ਜਤਿੰਦਰ ਅਹਾਦ ਵੀ ਕੋਰੋਨਵਾਇਰਸ ਤੋਂ ਪੀੜਤ ਪਾਏ ਗਏ ਹਨ। ਮੰਤਰੀ ਅਹਾਦ ਨੇ ਆਪਣੇ ਸੁਰੱਖਿਆ ਕਰਮਚਾਰੀ ਅਤੇ ਨਿੱਜੀ ਸਟਾਫ ਦੇ ਪੀੜਤ ਹੋਣ ਤੋਂ ਬਾਅਦ 13 ਅਪ੍ਰੈਲ ਤੋਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ।
ਗੁਜਰਾਤ ਵਿੱਚ ਮਿਲੇ 217 ਮਰੀਜ਼
ਵੀਰਵਾਰ ਨੂੰ ਗੁਜਰਾਤ ਵਿੱਚ 217, ਮੱਧ ਪ੍ਰਦੇਸ਼ ਵਿੱਚ 184, ਉੱਤਰ ਪ੍ਰਦੇਸ਼ ਵਿੱਚ 61 ਅਤੇ ਰਾਜਸਥਾਨ ਵਿੱਚ 76 ਮਰੀਜ਼ ਪੌਜ਼ੀਟਿਵ ਦੱਸੇ ਗਏ। ਇਹ ਅੰਕੜੇ covid19india.org ਅਤੇ ਰਾਜ ਸਰਕਾਰਾਂ ਦੀ ਜਾਣਕਾਰੀ ਦੇ ਅਨੁਸਾਰ ਹਨ।
ਕੋਰੋਨਾ ਪੌਜ਼ੀਟਿਵ ਮਾਂ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ
ਦੱਸ ਦਈਏ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 18 ਅਪ੍ਰੈਲ ਨੂੰ ਇੱਕ ਕੋਰੋਨਾ ਪੌਜ਼ੀਟਿਵ ਮਾਂ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਮਾਂ ਨੇ ਨਵਜੰਮੇ ਬੱਚੇ ਨੂੰ 5 ਦਿਨਾਂ ਬਾਅਦ ਵੀਡੀਓ ਕਾਲ ਰਾਹੀਂ ਪਹਿਲੀ ਵਾਰ ਵੇਖਿਆ। ਇਸ ਦਾ ਪ੍ਰਬੰਧ ਇਥੋਂ ਦੇ ਸਿਵਲ ਹਸਪਤਾਲ ਦੇ ਸਟਾਫ ਨੇ ਕੀਤਾ।
ਯੂਪੀ ਸਿਹਤ ਵਿਭਾਗ ਵਲੋਂ ਕੋਰੋਨਾ ਜਾਂਚ ਨੂੰ ਲੈ ਕੇ ਹਦਾਇਤਾਂ ਜਾਰੀ
ਉੱਤਰ ਪ੍ਰਦੇਸ਼ ਸਿਹਤ ਵਿਭਾਗ ਨੇ ਨਿੱਜੀ ਪ੍ਰਯੋਗਸ਼ਾਲਾਵਾਂ ਵਿੱਚ ਕੋਰੋਨਾ ਜਾਂਚ ਬਾਰੇ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਆਈਸੀਐਮਆਰ ਵਲੋਂ ਮੰਨਜ਼ੂਰ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਇਕ ਪੜਾਅ ਦੇ ਟੈਸਟ ਲਈ ਵੱਧ ਤੋਂ ਵੱਧ 2500 ਰੁਪਏ ਲੈ ਸਕਦੀਆਂ ਹਨ। ਆਈਸੀਐਮਆਰ ਨੇ ਪਹਿਲੀ ਸਕ੍ਰੀਨਿੰਗ ਲਈ ਵੱਧ ਤੋਂ ਵੱਧ 1500 ਅਤੇ ਦੂਜੇ ਟੈਸਟ ਲਈ 3,000 ਰੁਪਏ ਤੈਅ ਕੀਤੇ ਹਨ।
ਇਹ ਵੀ ਪੜ੍ਹੋ:ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 283 ਹੋਈ, 17 ਮੌਤਾਂ