ਹਿਮਾਚਲ: ਇੱਥੋ ਦੀ ਤਹਿਸੀਲ ਇੰਦੌਰਾ ਦੇ ਪਿੰਡ ਡਾਕਲਾਹੜਾ ਵਿਖੇ ਰਾਤ ਨੂੰ ਘਰ 'ਚ ਇੱਕ ਔਰਤ ਆਪਣੇ ਬੱਚੇ ਸੁਤੀ ਪਰ ਸਵੇਰੇ ਕਮਰੇ ਵਿੱਚ ਨਾ ਮਿਲੀ। ਇਸ ਦੇ ਚਲਦਿਆਂ ਔਰਤ ਦੇ ਪਤੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਵਲੋਂ ਉਕਤ ਔਰਤ ਅਤੇ ਉਸ ਦੇ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ ਗਈ।
ਤਲਾਸ਼ ਦੌਰਾਨ ਪੁਲਿਸ ਨੇ ਜਦ ਘਰ ਵਿਚ ਮੌਜੂਦ ਪਾਣੀ ਦੀ ਟੈਂਕੀ ਨੂੰ ਵੇਖਿਆ ਤਾਂ ਦੋਹਾਂ ਮ੍ਰਿਤਕਾਂ ਦੀ ਮ੍ਰਿਤਕ ਦੇਹ ਪਾਣੀ ਦੀ ਟੈਂਕੀ ਵਿਚ ਮਿਲੀ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜੇ ਵਿੱਚੋਂ ਲੈ ਕੇ ਮਾਮਲਾ ਦਰਜ ਕਰਦਿਆ ਜਾਂਚ ਸ਼ੁਰੂ ਕਰ ਦਿਤੀ ਹੈ ਕਿ ਆਖਿਰ ਇਹ ਕਤਲ ਹੈ ਜਾਂ ਖੁਦਕੁਸ਼ੀ।
ਇਸ ਸਬੰਧੀ ਹਿਮਾਚਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁੰਮਸ਼ੁਦਾ ਔਰਤ ਅਤੇ ਉਸ ਦੇ ਬੱਚੇ ਦੀ ਲਾਸ਼ ਪਾਣੀ ਦੀ ਟੰਕੀ ਵਿਚੋਂ ਮਿਲੀ ਹੈ ਜਿਸ ਦੇ ਚਲਦੇ ਉਨ੍ਹਾਂ ਵਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।