ਧਰਮਸ਼ਾਲਾ: ਤਿੱਬਤੀ ਧਰਮਗੁਰੂ ਦਲਾਈ ਲਾਮਾ ਨੇ ਕਿਹਾ ਹੈ ਕਿ ਉਹ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਨੇ ਆਬੇ ਦੀ ਖ਼ਰਾਬ ਸਿਹਤ 'ਤੇ ਵੀ ਚਿੰਤਾ ਜਤਾਈ।
ਦਲਾਈ ਲਾਮਾ ਨੇ ਕਿਹਾ, "ਮੈਂ ਅਰਦਾਸ ਕਰਦਾਂ ਹਾਂ ਕਿ ਤੁਹਾਡਾ ਇਲਾਜ ਠੀਕ ਤਰ੍ਹਾਂ ਹੋਵੇ। ਇਹ ਇੱਕ ਚੰਗੀ ਗੱਲ ਹੈ ਕਿ ਸਿਹਤ ਕਾਰਨਾਂ ਕਰਕੇ ਦੇਸ਼ ਲਈ ਆਪਣਾ ਅਹੁਦਾ ਛੱਡਣਾ ਸਹੀ ਸਮਝਿਆ। ਤੁਸੀਂ ਜਲਦੀ ਸਿਹਤਯਾਬ ਹੋਵੋ।"
ਲਾਮਾ ਨੇ ਇਹ ਵੀ ਕਿਹਾ ਕਿ ਉਹ ਸ਼ਿੰਜ਼ੋ ਆਬੇ ਦੀ ਲੀਡਰਸ਼ਿਪ ਦੀ ਕਾਫੀ ਸ਼ਲਾਘਾ ਕਰਦੇ ਹਨ। ਆਬੇ ਨੇ ਆਪਣਾ ਸਾਰਾ ਜੀਵਨ ਦੂਜਿਆਂ ਦੀ ਸੇਵਾ 'ਚ ਬਤੀਤ ਕੀਤਾ।
ਨੋਬਲ ਪੁਰਸਕਾਰ ਜੇਤੂ ਲਾਮਾ ਨੇ ਕਿਹਾ ਕਿ ਸ਼ਿੰਜ਼ੋ ਆਬੇ ਨੇ ਸਭ ਤੋਂ ਜ਼ਿਆਦਾ ਸਮੇਂ ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਦੇਸ਼ ਨੂੰ ਪੂਰੀ ਦੁਨੀਆ ਵਿੱਚ ਸਤਿਕਾਰਯੋਗ ਥਾਂ ਦਿਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।