ਭੁਵਨੇਸ਼ਵਰ: ਦੱਖਣੀ ਪੂਰਬੀ ਬੰਗਾਲ ਦੀ ਖਾੜੀ 'ਚ ਲਗਾਤਾਰ ਮਜ਼ਬੂਤ ਹੋ ਰਿਹਾ ਚੱਕਰਵਾਤੀ ਤੂਫਾਨ 'ਫਨੀ' ਆਉਣ ਵਾਲੇ 24 ਘੰਟਿਆਂ 'ਚ ਤਬਾਹੀ ਮਚਾ ਸਕਦਾ ਹੈ। ਮੌਸਮ ਵਿਭਾਗ ਮੁਤਾਬਿਕ ਪੁਡੂਚੇਰੀ ਦੇ ਨਾਲ-ਨਾਲ ਤਮਿਲਨਾਡੁ ਅਤੇ ਦੱਖਣੀ ਆਂਧਰ ਪ੍ਰਦੇਸ਼ ਦੇ ਤਟੀ ਇਲਾਕਿਆਂ ਦੀ ਸਥਿਤੀ 3 ਮਈ ਤੱਕ ਠੀਕ ਨਹੀਂ ਹੋਵੇਗੀ। ਜਿਸਨੂੰ ਦੇਖਦਿਆਂ ਉੜੀਸਾ ਦੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ।
OSDMA ਮੁਤਾਬਿਕ, ਦੱਖਣ ਪੂਰਵੀ ਬੰਗਾਲ ਦੀ ਖਾੜੀ ਅਤੇ ਨਾਲ ਲਗਦੇ ਗੁਆਂਢੀ ਸੂਬਿਆਂ 'ਚ 115KM/H ਦੀ ਰਫ਼ਤਾਰ ਨਾਲ ਹਨੇਰੀ ਚੱਲੇਗੀ। ਜਿਸਦਾ ਅਸਰ ਹੋਰ ਵੀ ਗੁਆਂਢੀ ਸੂਬਿਆਂ 'ਤੇ ਪੈ ਸਕਦਾ ਹੈ।
OSDMA ਨੇ ਮਛੇਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤਟੀਏ ਇਲਾਕਿਆਂ 'ਚ ਸਮੰਦਰ ਦੇ ਜਿਆਦਾ ਅੰਦਰ ਨਾ ਜਾਣ ਅਤੇ ਸਾਵਧਾਨੀ ਵਰਤਣ।
ਵਿਸ਼ਾਖਾਪਟਨਮ ਸਾਈਕਲੌਨ ਵਾਰਨਿੰਗ ਸੈਂਟਰ ਦੇ ਸ਼ਸ਼ੀਕਾਂਤਾ ਨੇ ਦੱਸਿਆ ਕਿ ਸਾਰੇ ਹੀ ਵੱਡੇ ਬੰਦਰਗਾਹਾਂ ਮਛਲੀਪਟਨਮ, ਕ੍ਰਿਸ਼ਣਾਟਮ, ਨਿਜਮਾਪਟਨਮ, ਵਿਸ਼ਾਖਾਪਟਨਮ, ਗੰਗਾਵਰਮ ਅਤੇ ਕਾਕੀਨੰਦਾ 'ਤੇ ਵਾਰਨਿੰਗ ਸਿਗਨਲ ਨੰਬਰ 2 ਜਾਰੀ ਕਰ ਦਿੱਤਾ ਗਿਆ ਹੈ।