ETV Bharat / bharat

ਕੋਰੋਨਾ ਸੰਕਟ ਵਿਚਾਲੇ ਨੁਕਸਾਨ ਪਹੁੰਚਾਉਣ ਦੀ ਫਿਰਾਕ 'ਚ ਸਾਈਬਰ ਅਪਰਾਧੀ - ਸਾਈਬਰ ਸਕਿਉਰਟੀ ਐਸੋਸੀਏਸ਼ਨ ਆਫ ਇੰਡੀਆ

ਕੋਰੋਨਾ ਮਹਾਂਮਹਾਰੀ ਦੇ ਸਮੇਂ ਵਿੱਚ ਲੋਕ ਸਰੀਰਕ ਪ੍ਰੇਸ਼ਾਨੀ ਤੋਂ ਇਲਾਵਾ ਮਾਨਸਿਕ ਰੋਗਾਂ ਦਾ ਵੀ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਸਾਈਬਰ ਅਪਰਾਧੀ ਅਤੇ ਹੈਕਰਜ਼ ਇਸ ਦੌਰਾਨ ਲੋਕਾਂ ਨੂੰ ਚੂਨਾ ਲਾਉਣ ਦਾ ਮੌਕਾ ਤਾੜ ਰਹੇ ਹਨ। ਸਾਈਬਰ ਹਮਲਿਆਂ ਤੋਂ ਬਚਾਅ ਸਬੰਧੀ ਜਾਣਕਾਰੀ ਲਈ ਈਟੀਵੀ ਭਾਰਤ ਨੇ ਕਰਨਲ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ।

ਕੋਰੋਨਾ ਸੰਕਟ ਵਿਚਾਲੇ ਨੁਕਸਾਨ ਪਹੁੰਚਾਉਣ ਦੀ ਫਿਰਾਕ 'ਚ ਸਾਈਬਰ ਅਪਰਾਧੀ, ਰਹੋ ਸਾਵਧਾਨ

author img

By

Published : Jul 29, 2020, 3:00 PM IST

Updated : Jul 29, 2020, 7:05 PM IST

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਇਸ ਸਮੇਂ ਵਿੱਚ ਸਾਈਬਰ ਅਪਰਾਧ ਵੀ ਇੱਕ ਵੱਡੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਅਜਿਹੇ ਅਪਰਾਧੀਆਂ ਤੋਂ ਕਿਵੇਂ ਬਚਿਆ ਜਾਵੇ ਇਸ ਨੂੰ ਲੈ ਕੇ ਸਾਈਬਰ ਸਕਿਉਰਟੀ ਐਸੋਸੀਏਸ਼ਨ ਆਫ ਇੰਡੀਆ (ਸੀਐਸਏਆਈ) ਦੇ ਡਾਇਰੈਕਟਰ ਜਨਰਲ ਅਤੇ ਸਾਈਬਰ ਸਕਿਉਰਟੀ ਮਾਹਿਰ ਕਰਨਲ ਇੰਦਰਜੀਤ ਸਿੰਘ ਨੇ ਕੁੱਝ ਮਹੱਤਵਪੂਰਨ ਸੁਝਾਅ ਦਿਤੇ ਹਨ। ਈਟੀਵੀ ਭਾਰਤ ਨੇ ਕਰਨਲ ਇੰਦਰਜੀਤ ਸਿੰਘ ਤੋਂ ਸਾਈਬਰ ਹਮਲਿਆਂ ਦੀਆਂ ਕਿਸਮਾਂ ਅਤੇ ਇਨ੍ਹਾਂ ਹਮਲਿਆਂ ਤੋਂ ਬਚਾਅ ਬਾਰੇ ਗੱਲਬਾਤ ਕੀਤੀ।

ਕਰਨਲ ਇੰਦਰਜੀਤ ਸਿੰਘ ਨੇ ਦਸਿਆ ਕਿ ਜਦੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਤਾਂ ਇੱਕ ਅਜਿਹੀ ਸਥਿਤੀ ਬਣੀ, ਜਿਸ ਲਈ ਕੋਈ ਵੀ ਉਦਯੋਗ ਤਿਆਰ ਨਹੀਂ ਸੀ। ਅਜਿਹੇ ਵਿੱਚ ਹਰ ਕਿਸੇ ਨੇ ਆਪਣੇ ਵਪਾਰ ਚਲਾਉਣ ਲਈ ਵਰਕ ਫਾਰਮ ਹੋਮ ਮਤਲਬ ਕਿ ਘਰੋਂ ਕੰਮ ਕਰਨ ਦੇ ਤਰੀਕੇ ਦਾ ਸਹਾਰਾ ਲਿਆ। ਉਨ੍ਹਾਂ ਕਿਹਾ ਕਿ ਅਜਿਹਾ ਸੰਕਟ ਪਹਿਲਾਂ ਕਦੇ ਨਹੀਂ ਵੇਖਿਆ ਗਿਆ, ਅਜਿਹੇ ਵਿੱਚ ਜ਼ਿਆਦਾਤਰ ਮੱਧਮ ਉਦਯੋਗਾਂ ਨੇ ਵੱਡੇ ਪੱਧਰ 'ਤੇ ਕਦੇ ਆਪਣੇ ਵਪਾਰ ਦੀ ਯੋਜਨਾ ਅਤੇ ਜ਼ੋਖਮ ਦਾ ਪ੍ਰਬੰਧਨ ਨਹੀਂ ਕੀਤਾ ਸੀ।

ਕੋਰੋਨਾ ਸੰਕਟ ਵਿਚਾਲੇ ਨੁਕਸਾਨ ਪਹੁੰਚਾਉਣ ਦੀ ਫਿਰਾਕ 'ਚ ਸਾਈਬਰ ਅਪਰਾਧੀ, ਰਹੋ ਸਾਵਧਾਨ
ਕੋਰੋਨਾ ਸੰਕਟ ਵਿਚਾਲੇ ਨੁਕਸਾਨ ਪਹੁੰਚਾਉਣ ਦੀ ਫਿਰਾਕ 'ਚ ਸਾਈਬਰ ਅਪਰਾਧੀ, ਰਹੋ ਸਾਵਧਾਨ

ਉਨ੍ਹਾਂ ਕਿਹਾ ਕਿ ਕੋਈ ਵੀ ਇਸ ਤਰ੍ਹਾਂ ਦੇ ਸੰਕਰਮਣ ਰੋਗ ਬਾਰੇ ਨਹੀਂ ਜਾਣਦਾ ਸੀ। ਨਤੀਜੇ ਵਜੋਂ 'ਵਰਕ ਫਰਾਮ ਹੋਮ' ਵਰਗੇ ਹਾਲਾਤ ਵੀ ਬਹੁਤ ਪ੍ਰਚਲਿਤ ਨਹੀਂ ਹੋਏ, ਪਰ ਖਤਰਾ ਵੱਡਾ ਹੈ, ਇਸ ਲਈ ਜ਼ਿਆਦਾਤਰ ਲੋਕ ਹੁਣ ਘਰੋਂ ਕੰਮ ਕਰਨ ਨੂੰ ਹੀ ਤਰਜ਼ੀਹ ਦੇ ਰਹੇ ਹਨ।

ਵਪਾਰਕ ਕੰਮਾਂ ਤੋਂ ਇਲਾਵਾ, ਉਦਮੀਆਂ ਸਾਹਮਣੇ ਵੱਡੀਆਂ ਚੁਣੌਤੀਆਂ ਬਾਰੇ ਕਰਨਲ ਇੰਦਰਜੀਤ ਸਿੰਘ ਨੇ ਦਸਿਆ ਕਿ ਤੀਜੀ ਧਿਰ ਸਪਲਾਇਰ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ, ਮੁਲਾਜ਼ਮਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਾਰਪੋਰੇਟ ਡਾਟਾ ਲੀਕ ਅਤੇ ਡਾਟਾ ਸੁਰੱਖਿਆ ਸਬੰਧੀ ਵੱਡੀ ਮੁਸ਼ਕਲ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਰਣਨੀਤਕ ਪੱਧਰ ਤੇ ਵਪਾਰ ਦੇ ਸੰਚਾਲਨ ਨੂੰ ਸਥਾਨਾਂਤਰਿਤ ਕਰਨ ਵਿੱਚ ਆ ਰਹੀਆਂ ਚੁਣੌਤੀਆਂ ਦੇ ਨਾਲ, ਕੰਪਨੀ ਦੇ ਮਾਲਕਾਂ ਨੇ ਅਪਣੇ ਮੁਲਾਜ਼ਮਾਂ ਦੀ ਸਿਹਤ ਵੱਲ ਵੀ ਉਚੇਚਾ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਥਿਤੀ ਵਿੱਚ ਕਈ ਕੰਪਨੀਆਂ ਨੂੰ ਅਪਣੀ ਨਿਰੰਤਰਤਾ ਅਤੇ ਜ਼ੋਖਮ ਪ੍ਰਬੰਧਨ ਯੋਜਨਾਵਾਂ ਨੂੰ ਅਜਮਾਉਣ ਦਾ ਮੌਕਾ ਵੀ ਮਿਲਿਆ ਹੈ। ਬਕੌਲ ਕਰਨਲ ਇੰਦਰਜੀਤ ਸਿੰਘ, ਕੋਰੋਨਾ ਸੰਕਟ ਦੇ ਸਮੇਂ ਵਿੱਚ ਕੰਪਨੀਆਂ ਨੂੰ ਸਾਈਬਰ ਸੁਰੱਖਿਆ ਮਜ਼ਬੂਤ ਕਰਨ ਦਾ ਇੱਕ ਅਹਿਮ ਮੌਕਾ ਵੀ ਮਿਲਿਆ ਹੈ।

ਕਰਨਲ ਇੰਦਰਜੀਤ ਸਿੰਘ ਨੇ ਅੱਗੇ ਦਸਿਆ, ਕਿਉਂਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨਾਲ ਸਾਈਬਰ ਹਮਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ। ਉਨ੍ਹਾਂ ਦਸਿਆ ਕਿ ਹੈਕਰਜ਼ ਨੇ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਦਾ ਫਾਇਦਾ ਚੁਕਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧੀਆਂ ਨੇ ਛੋਟੇ-ਵੱਡੇ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਹੈ।

ਕਿਹੜੇ-ਕਿਹੜੇ ਖੇਤਰ ਆਨਲਾਈਨ ਸਾਧਨਾਂ ਦਾ ਮੁੱਖ ਰੂਪ ਵਿੱਚ ਵਰਤੋਂ ਕਰ ਰਹੇ ਹਨ? ਇਸ ਸਵਾਲ ਸਬੰਧੀ ਕਰਨਲ ਇੰਦਜੀਤ ਸਿੰਘ ਨੇ ਦਸਿਆ ਕਿ ਆਈਟੀ ਸੇਵਾਵਾਂ 'ਤੇ ਨਿਰਭਰ ਰਹਿੰਦੇ ਹੋਏ ਹੈਲਥਕੇਅਰ ਖੇਤਰ ਪ੍ਰਮੁਖਤਾ ਨਾਲ ਉਭਰਿਆ ਹੈ। ਉਨ੍ਹਾਂ ਦਸਿਆ ਕਿ ਸਿਹਤ ਸੇਵਾ ਖੇਤਰ ਵਿੱਚ ਸਾਈਬਰ ਹਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ।

ਸਿਹਤ ਖੇਤਰ ਵਿੱਚ ਸਾਈਬਰ ਅਪਰਾਧ ਤੇ ਕਰਨਲ ਇੰਦਰਜੀਤ ਸਿੰਘ ਨੇ ਦਸਿਆ ਕਿ ਜ਼ਿਆਦਾਤਰ ਫਾਰਮਾ ਕੰਪਨੀਆਂ ਕੋਰੋਨਾ ਵਾਇਰਸ ਦੀ ਦਵਾਈ ਸਬੰਧੀ ਪ੍ਰੀਖਣ ਕਰ ਰਹੀਆਂ ਹਨ। ਅਜਿਹੇ ਵਿੱਚ ਹੈਕਰਜ਼ ਮਾਲਵੇਅਰ, ਏਪੀਟੀ, ਰੈਨਸਮਵੇਅਰ ਦੀ ਵਰਤੋਂ ਕਰਕੇ ਦਵਾਈ ਪ੍ਰੀਖਣਾਂ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕ ਵਧਦੇ ਸਾਈਬਰ ਹਮਲਿਆਂ ਵਿਰੁਧ ਹੈਲਥਕੇਅਰ ਖੇਤਰ ਅਤੇ ਫਾਰਮਾ ਮੈਨੂੰਫੈਕਚਰਿੰਗ ਪਲਾਟਾਂ ਨੂੰ ਸੁਰੱਖਿਅਤ ਕਰਨਾ ਮਹੱਤਵਪੂਰਨ ਹੈ।

ਸਾਈਬਰ ਹਮਲੇ ਤੋਂ ਬਚਣ ਦੀਆਂ ਪਹਿਲਾਂ ਤਿਆਰੀਆਂ ਸਬੰਧੀ ਕਰਨਲ ਇੰਦਰਜੀਤ ਸਿੰਘ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਸ਼ਾਇਦ ਹੀ ਕਿਸੇ ਨੇ ਹੈਕਿੰਗ ਵਰਗੇ ਸੰਕਟ ਸਬੰਧੀ ਪਹਿਲਾਂ ਕਦੇ ਸੋਚਿਆ ਹੋਵੇ। ਉਨ੍ਹਾਂ ਦਸਿਆ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਬੈਕਿੰਗ ਖੇਤਰ ਵਿੱਚ ਵੀ ਸਾਈਬਰ ਹਮਲਿਆਂ ਦੇ ਖਤਰੇ ਵੱਧ ਰਹੇ ਹਨ।

ਖਪਤਕਾਰਾਂ ਦੇ ਖਾਤਿਆਂ ਅਤੇ ਹੋਰ ਗੁਪਤ ਜਾਣਕਾਰੀਆਂ ਤੱਕ ਪਹੁੰਚਣ ਲਈ ਹੈਕਰਜ਼ ਮਾਲਵੇਅਰ ਵਾਲੀਆਂ ਵਿੱਤੀ ਸੰਸਥਾਵਾਂ 'ਤੇ ਵੀ ਨਿਸ਼ਾਨਾ ਸਾਧ ਰਹੇ ਹਨ। ਅਪਰਾਧੀਆਂ ਦੇ ਢੰਗ ਬਾਰੇ ਕਰਨਲ ਇੰਦਰਜੀਤ ਸਿੰਘ ਨੇ ਕਿਹਾ ਕਿ ਹੈਕਰਜ਼ ਨੇ ਸਾਈਬਰਬੈਟੈਕਸ ਦੀ ਥੀਮ ਬਦਲ ਦਿਤੀ ਹੈ। ਅਜਿਹੇ ਵਿੱਚ ਜਦੋਂ ਹਰ ਕੋਈ ਸਰੀਰਕ ਅਤੇ ਮਾਨਸਿਕ ਰੂਪ ਤੋਂ ਇਸ ਮਹਾਂਮਾਰੀ ਨਾਲ ਜੂਝ ਰਿਹਾ ਹੈ, ਤਾਂ ਹੈਕਰਜ਼ ਬਹੁਤ ਸਮਾਰਟ ਢੰਗ ਅਪਣਾ ਰਹੇ ਹਨ।

ਉਨ੍ਹਾਂ ਦਸਿਆ ਕਿ ਮਹੱਤਵਪੂਰਨ ਬੁਨਿਆਦੀ ਢਾਂਚੇ ਜਿਵੇਂ ਪਾਵਰਗਰਿੱਡ, ਵਾਟਰ ਪਲਾਂਟ, ਤੇਲ ਅਤੇ ਗੈਸ ਪਲਾਂਟ, ਟੈਲੀਕਾਮ ਨੈਟਵਰਕ ਉਪਰ ਵੀ ਸਾਈਬਰ ਹਮਲੇ ਦੀ ਗਿਣਤੀ ਵਧੀ ਹੈ। ਇਨ੍ਹਾਂ ਨੂੰ ਸੁਰੱਖਿਅਤ ਕਰਨਾ ਇੱਕ ਵੱਡੀ ਚੁਣੌਤੀ ਹੈ। ਚੌਕਸੀ ਦੇ ਕਾਰਨਾਂ ਸਬੰਧੀ ਕਰਨਲ ਇੰਦਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਜ਼ਿਆਦਾਤਰ ਮੁਲਾਜ਼ਮਾਂ ਤੋਂ ਪਹਿਲਾਂ ਦੀ ਤਰ੍ਹਾਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਨਿਗਰਾਨੀ ਨਹੀਂ ਹੋ ਰਹੀ। ਵਧੇਰੇ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ। ਅਜਿਹੇ ਵਿਚ ਹੈਕਰਜ਼ ਇਸ ਨੂੰ ਇੱਕ ਮੌਕੇ ਦੀ ਤਰ੍ਹਾਂ ਵੇਖ ਰਹੇ ਹਨ ਅਤੇ ਖੂਬ ਫਾਇਦਾ ਚੁੱਕ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਈਬਰ ਹਮਲਿਆਂ ਤੋਂ ਇਨ੍ਹਾਂ ਮੌਕਿਆਂ ਦੀ ਸੁਰੱਖਿਆ ਕਰਨਾ ਕਿਸੇ ਵੀ ਦੇਸ਼ ਦੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਸਾਈਬਰ ਅਪਰਾਧੀਆਂ ਵਲੋਂ ਅਪਣਾਏ ਜਾਣ ਵਾਲੇ ਢੰਗ ਸਬੰਧੀ ਕਰਨਲ ਇੰਦਰਜੀਤ ਸਿੰਘ ਨੇ ਦਸਿਆ ਕਿ ਫਿਸ਼ਿੰਗ ਈ ਮੇਲ ਹੈਕਰਜ਼ ਵਲੋਂ ਉਪਯੋਗ ਕੀਤਾ ਜਾਣ ਵਾਲਾ ਸਭ ਤੋਂ ਆਮ ਢੰਗ ਹੈ। ਉਨ੍ਹਾਂ ਕਿਹਾ ਕਿ ਫਿਸ਼ਿੰਗ ਈ ਮੇਲ ਪਿਛਲੇ ਕੁਝ ਮਹੀਨਿਆਂ ਵਿੱਚ ਲਗਭਗ 600 ਫੀਸਦੀ ਤੱਕ ਵੱਧ ਗਏ ਹਨ।

ਫਿਸ਼ਿੰਗ ਈ ਮੇਲ ਦੀ ਉਦਾਹਰਨ ਬਾਰੇ ਉਨ੍ਹਾਂ ਦਸਿਆ ਕਿ ਜੇਕਰ ਕੋਈ ਈਮੇਲ ਇਹ ਕਹਿੰਦੀ ਹੈ ਕਿ ਇਹ ਡਬਲਯੂਐਚਓ ਦੀ ਹੈ, ਤਾਂ ਖਪਤਕਾਰ ਨਿਸ਼ਚਿਤ ਰੂਪ ਵਿੱਚ ਭਰਮਾ ਜਾਵੇਗਾ। ਉਨ੍ਹਾਂ ਦਸਿਆ ਕਿ ਡਾਊਨਲੋਡ ਵਰਗੇ ਵਿਕਲਪਾਂ ਤੇ ਕਲਿੱਕ ਕਰਦੇ ਹੀ ਮੁਸ਼ਕਲ ਖੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦਸਿਆ ਕਿ ਇੱਕ ਵਾਰੀ ਜਦੋਂ ਕੋਈ ਈਮੇਲ ਵਿੱਚ ਸ਼ੱਕੀ ਲਿੰਕ 'ਤੇ ਕਲਿਕ ਕਰਦਾ ਹੈ ਤਾਂ ਕਿਸੇ ਵੀ ਪੀਡੀਐਫ ਜਾਂ ਲਿੰਕ ਤੋਂ ਕੁਝ ਡਾਊਨਲੋਡ ਕਰਦਾ ਹੈ, ਤਾਂ ਇਹ ਖਪਤਕਾਰ ਨੂੰ ਸ਼ੱਕੀ ਲਿੰਕ 'ਤੇ ਲੈ ਜਾਂਦਾ ਹੈ।

ਲਿੰਕ 'ਤੇ ਕਲਿਕ ਕਰਨ ਤੋਂ ਬਾਅਦ ਮਾਲਵੇਅਰ ਦੇ ਕਾਰਨ ਖਪਤਕਾਰ ਦੇ ਕ੍ਰਿਏਡੀਸ਼ੀਅਲ (ਗੁਪਤਤਾ) ਖਤਰੇ ਵਿੱਚ ਆ ਜਾਂਦੇ ਹਨ। ਅਜਿਹੇ ਵਿੱਚ ਸਾਈਬਰ ਅਪਰਾਧੀਆਂ ਨੂੰ ਕੰਪਿਊਟਰ ਜਾਂ ਮੋਬਾਈਲ ਦੇ ਡਾਟਾ ਨੂੰ ਚੋਰੀ ਕਰਨ ਜਾਂ ਖਰਾਬ (ਇਨਕ੍ਰਿਪਟ) ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦਸਿਆ ਕਿ ਹੈਰਾਨੀਜਨਕ ਰੂਪ ਕਿ ਲੱਖ ਤੋਂ ਵੱਧ ਡੋਮੇਨ ਫਰਵਰੀ-ਮਾਰਚ ਦੌਰਾਨ ਕੋਰੋਨਾ ਵਾਇਰਸ ਨਾਲ ਜੁੜੇ ਹੋਏ ਸਨ। ਵੱਡੀ ਗਿਣਤੀ ਬਾਰੇ ਚੌਕਸੀ ਦੇ ਸਵਾਲ 'ਤੇ ਕਰਨਲ ਇੰਦਰਜੀਤ ਸਿੰਘ ਨੇ ਦਸਿਆ ਕਿ ਇਨ੍ਹਾਂ ਵਿੱਚ ਸਾਰੇ ਸ਼ੱਕੀ ਨਹੀਂ ਹੋ ਸਕਦੇ, ਪਰ ਕਈ ਡੋਮੇਨ ਦੀ ਵਰਤੋਂ ਮੰਦਭਾਗੀ ਢੰਗ ਨਾਲ ਲੋਕਾਂ ਨੂੰ ਡਰਾਉਣ ਲਈ ਕੀਤਾ ਗਿਆ ਹੈ।

ਸਾਈਬਰ ਸੁਰੱਖਿਆ ਲਈ ਕੁਝ ਨੁਕਤੇ :

ਹੈਕਰਜ਼ ਨੂੰ ਤੁਹਾਡੇ ਐਡਪੁਆਇੰਟ ਸਕਿਊਰਟੀ ਦੀ ਲੋੜ ਹੁੰਦੀ ਹੈ, ਜਿਹੜੀ ਕਿ ਮਜ਼ਬੂਤ ਹੋਣੀ ਚਾਹੀਦੀ ਹੈ। ਵੈਬ ਫਿਲਟਰਿੰਗ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਹੜੇ ਅਜਿਹੀਆਂ ਜਾਅਲੀ ਵੈਬਸਾਈਟਾਂ ਨੂੰ ਬਲਾਕ ਕਰਨ ਦਾ ਕੰਮ ਕਰਦੇ ਹਨ। ਐਡਪੁਆਇੰਟ ਸਕਿਉਰਟੀ ਅਜਿਹੀਆਂ ਫਾਈਲਾਂ ਨੂੰ ਲੱਭ ਸਕਦੀ ਹੈ, ਜਿਹੜੀਆਂ ਤੁਹਾਡੇ ਡਾਟਾ ਨੂੰ ਚੋਰੀ ਕਰ ਸਕਦੀਆਂ ਹਨ। ਸਪੈਮ ਅਤੇ ਫਿਸ਼ਿੰਗ ਈਮੇਲ ਨੂੰ ਫਿਲਟਰ ਕਰਨ ਦੇ ਲਈ ਇਕ ਮਲਟੀਪਰਪਜ਼ ਅਥਾਂਟੀਕੇਸ਼ਨ ਬਹੁਤ ਜ਼ਰੂਰੀ ਹੈ।

ਇੱਕ ਸੁਰੱਖਿਅਤ ਪਾਸਵਰਡ ਦੀ ਵਰਤੋਂ ਕਰੋ, ਜਿਸ ਨੂੰ ਨਿਯਮਤ ਰੂਪ ਵਿੱਚ ਬਦਲਦੇ ਰਹੇ। ਅਜਿਹਾ ਪਾਸਵਰਡ ਨਾ ਰੱਖੋ, ਜਿਹੜਾ ਆਮ ਤੌਰ ਤੇ ਸਾਰਿਆਂ ਨੂੰ ਪਤਾ ਹੋਵੇ, ਜਿਵੇਂ ਕਿ ਜਨਮ ਮਿਤੀ, ਨਾਮ ਲਿਖਣ ਤੋਂ ਬਾਅਦ ਜਨਮ ਦਾ ਸਾਲ ਆਦਿ। ਅਜਿਹੇ ਪਾਸਵਰਡਾਂ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। ਪਾਸਵਰਡ ਅਜਿਹੇ ਰੱਖੋ, ਜਿਹੜਾ ਅੱਖਰਾਂ ਅਤੇ ਨੰਬਰਾਂ ਨੂੰ ਮਿਲਾ ਕੇ ਸਪੈਸ਼ਲ ਕਰੈਕਟਰ ਦਾ ਇੱਕ ਮਿਕਸ ਰੂਪ ਹੋਵੇ। ਘਰੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜੋੜਨ ਲਈ ਵਰਚੂਅਲ ਪ੍ਰਾਈਵੇਟ ਨੈਟਵਰਕ (ਵੀਪੀਐਨ) ਲਾਗੂ ਕਰੋ। ਰਿਮੋਟ ਅਕਸੈਸ ਸੇਵਾਵਾਂ ਲਈ ਪੈਚ ਪ੍ਰਬੰਧਨ ਕਰੋ ਅਤੇ ਨਿਸ਼ਚਿਤ ਕਰੋ ਕਿ ਘਰੋਂ ਕੰਮ ਕਰਨ ਵਾਲੇ ਉਪਯੋਗਕਰਤਾਵਾਂ ਲਈ ਬਹੁਤ ਮਜ਼ਬੂਤ ਵੀਪੀਐਨ ਹੋਣ।

ਨਿਸ਼ਚਿਤ ਕਰੋ ਕਿ ਅਪ੍ਰੇਟਿੰਗ ਸਿਸਟਮ, ਈਮੇਲ ਕਲਾਇੰਟ ਅਤੇ ਸਾਫਟਵੇਅਰ ਆਟੋਮੈਟਿਕ ਰੂਪ ਨਾਲ ਅਪਡੇਟ ਹੁੰਦੇ ਰਹਿਣ। ਅਖੀਰ ਵਿਚ ਸਭ ਤੋਂ ਮਹੱਤਵਪੂਰਨ ਗੱਲ, ਇਹ ਨਿਸ਼ਚਿਤ ਕਰੋ ਕਿ ਤੁਹਾਡਾ ਡਾਟਾ ਕਿਸੇ ਅਜਿਹੇ ਸ਼ਖਸ ਕੋਲ ਨਾ ਹੋਵੇ ਜਿਹੜਾ ਇਸਦੀ ਦੁਰਵਰਤੋਂ ਕਰ ਸਕੇ। ਅਣਜਾਨ ਲੋਕਾਂ ਨਾਲ ਈਮੇਲ ਅਤੇ ਫੋਨ ਤੇ ਗੁਪਤ ਜਾਣਕਾਰੀ ਸਾਂਝੀ ਨਾ ਕਰੋ। ਅਜਿਹੇ ਲੋਕ ਹੈਕਰਜ਼ ਹੋ ਸਕਦੇ ਹਨ।

Last Updated : Jul 29, 2020, 7:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.