ਨਵੀਂ ਦਿੱਲੀ : ਸਾਇਬਰ ਬਦਮਾਸ਼ਾਂ ਵੱਲੋਂ ਭਾਰਤੀ ਹਥਿਆਰਬੰਦ ਬਲਾਂ ਉੱਤੇ ਸ਼ੁੱਕਰਵਾਰ ਦੇਰ ਰਾਤ ਹੋਏ ਹਮਲੇ ਤੋਂ ਬਾਅਦ ਟ੍ਰਾਈ-ਸਰਵਿਸ ਸਾਇਬਰ ਵਿੰਗ ਨੇ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਅਟੈਚਮੈਂਟ ਦੇ ਨਾਲ 'ਨੋਟਿਸ' ਸਿਰਲੇਖ ਵਾਲੀ ਈ-ਮੇਲ ਨੂੰ ਨਾ ਖੋਲ੍ਹਣ ਨੂੰ ਲੈ ਕੇ ਅਪਾਤਕਾਲੀਨ ਚੇਤਾਵਨੀ ਜਾਰੀ ਕੀਤੀ ਹੈ।
ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਕਰਮਚਾਰੀਆਂ ਨੂੰ ਖ਼ਾਸ ਤੌਰ ਉੱਤੇ ਈ-ਮੇਲ ਆਈਡੀ ਪਰਵਿਨਾਇਕ ਡਾਟ 598 @ਜੀਓਵੀ ਡਾਟ ਇੰਨ ਤੋਂ ਸਿਰਲੇਖ 'ਨੋਟਿਸ' ਦੇ ਨਾਲ ਇੱਕ ਫਿਸ਼ਿੰਗ ਈ-ਮੇਲ ਇੱਕ ਐੱਚਐੱਨਕਿਊ ਨੋਟਿਸ ਫਾਇਲ ਡਾਟ ਐੱਕਸਐੱਲਐੱਸ ਡਾਊਨਲੋਡ ਨਾਂਅ ਦੇ ਹਾਈਪਰਲਿੰਗ ਦੇ ਨਾਲ ਭੇਜਿਆ ਜਾ ਰਿਹਾ ਹੈ।
ਚੇਤਾਵਨੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਪਰੋਕਤ ਵਿਸ਼ਾ, ਪ੍ਰਚਾਰਕ ਅਤੇ ਲਿੰਕ ਵਾਲੇ ਕਿਸੇ ਵੀ ਈ-ਮੇਲ ਨੂੰ ਸਾਵਧਾਨੀ ਦੇ ਨਾਲ ਦੇਖਿਆ ਜਾਣਾ ਚਾਹੀਦਾ।
ਚੇਤਾਵਨੀ ਮੁਤਾਬਕ ਇਹ ਆਉਣ ਉੱਤੇ ਆਪਣੀ ਈ-ਮੇਲ ਦੀ ਇਨਬਾਕਸ ਵਿੱਚ ਨਾ ਜਾਓ। ਇਸ ਦੀ ਰਿਪੋਰਟ ਕਰ ਕੇ ਤੁਰੰਤ ਡੀਲੀਟ ਕਰੋ।
ਭਾਰਤੀ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਮਹੱਤਵਪੂਰਨ ਬੁਨਿਆਤੀ ਢਾਂਚੇ ਉੱਤੇ ਹੋ ਰਹੇ ਸਾਇਬਰ ਹਮਲਿਆਂ ਪਿੱਛੇ ਜਾਂ ਤਾਂ ਪਾਕਿਸਤਾਨ ਹੈ ਜਾਂ ਚੀਨ।
ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਾਰ ਦੇ ਹਮਲੇ ਪਿਛਲੇ ਕੁੱਝ ਸਮੇਂ ਤੋਂ ਜ਼ਿਆਦਾ ਹੋ ਰਹੇ ਹਨ ਅਤੇ ਸਾਡੀਆਂ ਸਾਇਬਰ ਯੂਨਿਟਾਂ ਹਾਈਅਲਰਟ ਉੱਤੇ ਹਨ।
ਸਰਕਾਰ ਨੇ ਹਥਿਆਰਬੰਦ ਬਲਾਂ ਲਈ ਇੱਕ ਉੱਚਿਤ ਰੱਖਿਆ ਸਾਇਬਰ ਏਜੰਸੀ ਰੱਖਣ ਦੀ ਵੀ ਯੋਜਨਾ ਬਣਾਈ ਹੈ। ਜਿਸ ਦਾ ਧਿਆਨ ਫ਼ੌਜ ਸਾਇਬਰ ਮੁੱਦਿਆਂ ਤੱਕ ਸੀਮਿਤ ਰਹੇਗਾ। ਇਸ ਦਾ ਕੰਮ ਚੀਨ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿਦੇਸ਼ੀ ਹੈਕਰਾਂ ਦੇ ਮੌਜੂਦਾ ਖ਼ਤਰੇ ਦਾ ਮੁਕਾਬਲੇ ਕਰਨਾ ਹੋਵੇਗਾ।