ETV Bharat / bharat

ਛੱਤੀਸਗੜ੍ਹ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸੀਆਰਪੀਐਫ ਦਾ ਜਵਾਨ ਸ਼ਹੀਦ - crpf update news

ਵੀਰਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸੀਆਰਪੀਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ। ਕੁਝ ਮਾਓਵਾਦੀਆਂ ਦੇ ਵੀ ਗੋਲੀਬਾਰੀ ਦੌਰਾਨ ਮਾਰੇ ਜਾਣ ਦਾ ਸ਼ੱਕ ਹੈ ਅਤੇ ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਹੈ।

ਫ਼ੋਟੋ
author img

By

Published : Nov 7, 2019, 10:50 AM IST

ਬੀਜਾਪੁਰ: ਵੀਰਵਾਰ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸੀਆਰਪੀਐਫ ਦਾ ਇਕ ਜਵਾਨ ਸ਼ਹੀਦ ਗਿਆ। ਕੁਝ ਮਾਓਵਾਦੀਆਂ ਦੇ ਵੀ ਗੋਲੀਬਾਰੀ ਦੌਰਾਨ ਮਾਰੇ ਜਾਣ ਦਾ ਸ਼ੱਕ ਹੈ ਅਤੇ ਸੁਰੱਖਿਆ ਬਲਾਂ ਨੇ ਇਸ ਖੇਤਰ ਨੂੰ ਘੇਰ ਲਿਆ ਹੈ।

ਇਹ ਗੋਲੀਬਾਰੀ ਸਵੇਰੇ 4 ਵਜੇ ਉਸ ਸਮੇਂ ਹੋਈ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਅਤੇ ਇਸ ਦੀ ਏਲੀਟ ਇਕਾਈ ਕੋਬਰਾ ਦੀ ਸਾਂਝੀ ਟੀਮ ਪੇਮੇਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ।

ਇਸ ਕਾਰਵਾਈ ਵਿੱਚ ਸੀਆਰਪੀਐਫ ਦੀ 151 ਵੀਂ ਬਟਾਲੀਅਨ ਅਤੇ ਕੋਬਰਾ ਦੀ 204 ਵੀਂ ਬਟਾਲੀਅਨ ਨਾਲ ਸੰਬੰਧਤ ਜਵਾਨ ਸ਼ਾਮਲ ਸਨ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਗਸ਼ਤ ਕਰ ਰਹੀ ਟੀਮ ਝਾਰਪੱਲੀ ਪਿੰਡ ਦੇ ਨੇੜੇ ਜੰਗਲ ਨੂੰ ਘੇਰ ਰਹੀ ਸੀ ਤਾਂ ਨਕਸਲੀਆਂ ਦੇ ਇੱਕ ਗਿਰੋਹ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਗੋਲੀਬਾਰੀ ਹੋ ਗਈ। ਹਾਲਾਂਕਿ, ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤਾਂ ਨਕਸਲੀਆਂ ਜਲਦੀ ਹੀ ਮੌਕੇ ਤੋਂ ਫ਼ਰਾਰ ਹੋ ਗਏ।

ਸ਼ਹੀਦ ਦੀ ਪਛਾਣ ਕਾਂਤਾਪ੍ਰਸਾਦ ਵਜੋਂ ਹੋਈ। ਉਹ ਸੀਆਰਪੀਐਫ਼ 151 ਬਟਾਲਿਅਨ ਵਿੱਚ ਤੈਨਾਤ ਸੀ। । ਜਵਾਨ ਨੇ ਚੇਰਲਾ ਦੇ ਕਾਲੀਪੇਰੂ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਇੰਚਾਰਜ ਐਸ ਪੀ ਗੋਵਰਧਨ ਠਾਕੁਰ ਨੇ ਮੁਠਭੇੜ ਦੀ ਕੀਤੀ ਪੁਸ਼ਟੀ।

Intro:Body:

c

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.