ETV Bharat / bharat

Covid-19: ਇੱਕ ਅਦਿੱਖ ਦੁਸ਼ਮਣ ਵਿਰੁੱਧ ਜੰਗ

author img

By

Published : Apr 9, 2020, 2:54 PM IST

ਅਸੀਂ ਕੋਵਿਡ-19 ਵਿਰੁੱਧ ਲੜਾਈ ਕਦੋਂ ਜਿੱਤ ਸਕਦੇ ਹਾਂ? ‘ਭਾਰਤ ਬਾਇਓਟੈਕ’ ਵਿਖੇ ਕਾਰੋਬਾਰੀ ਵਿਕਾਸ ਦੇ ਮੁਖੀ ਡਾ. ਰਾਚੇਸ ਐਲਾ ਨੂੰ ਪੁੱਛੇ। ਕੰਪਨੀ ਇੱਕ ਟੀਕਾ ਤਿਆਰ ਕਰ ਰਹੀ ਹੈ, ਅਤੇ ਇਸ ਸਮੇਂ ਕਲੀਨਿਕਲ ਅਜ਼ਮਾਇਸ਼ਾਂ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਡਾ. ਐਲਾ ਨਾਲ ਹੋਇਆ ਇੱਕ ਨਿਵੇਕਲਾ ਇੰਟਰਵਿਯੂ।

ਇੱਕ ਅਦਿੱਖ ਦੁਸ਼ਮਣ ਵਿਰੁੱਧ ਜੰਗ
ਇੱਕ ਅਦਿੱਖ ਦੁਸ਼ਮਣ ਵਿਰੁੱਧ ਜੰਗ

ਸੂਖਮ ਜੀਵ-ਜੰਤੂਆਂ ਵਿਰੁੱਧ ਲੜਾਈ ਸਾਡੇ ਲਈ ਅਜਨਬੀ ਨਹੀਂ ਹੈ। ਮਨੁੱਖੀ ਵਿਕਾਸ ਦੇ ਸ਼ੁਰੂ ਤੋਂ ਹੀ ਅਸੀਂ ਇਨਫਲੂਐਨਜ਼ਾ ਤੋਂ ਲੈ ਕੇ ਪੋਲੀਓ, ਵਰਗੇ ਕਈ ਜਰਾਸੀਮਾਂ ਨਾਲ ਲੜ ਰਹੇ ਹਾਂ। ਹਾਲਾਂਕਿ ਇਨ੍ਹਾਂ ਚੋਂ ਬਹੁਤ ਸਾਰੀਆਂ ਲੜਾਈਆਂ 'ਚ ਅਸੀਂ ਜਿੱਤ ਹਾਸਿਲ ਕੀਤੀ ਹੈ, ਪਰ ਨਾਵਲ ਕੋਰੋਨਾਵਾਇਰਸ ਵਿਰੁੱਧ ਅੱਜ ਦੀ ਸਮੇਂ ਦੀ ਇਹ ਜੰਗ ਗੁੰਝਲਦਾਰ ਕਿਉਂ ਹੈ? ਦੁਨੀਆਂ ਇਸ ਵਾਇਰਸ ਤੋਂ ਕਿਉਂ ਡਰ ਰਹੀ ਹੈ? ਜਿਵੇਂ ਅਸੀਂ ਬੀਤੇ ਸਮੇਂ ਦੌਰਾਨ ਹੋਰ ਵਿਸ਼ਾਣੂਆਂ 'ਤੇ ਜਿੱਤ ਹਾਸਿਲ ਕੀਤੀ ਹੈ, ਉਸੇ ਤਰ੍ਹਾਂ ਅਸੀਂ ਕੋਵਿਡ-19 ਵਿਰੁੱਧ ਲੜਾਈ ਕਦੋਂ ਜਿੱਤ ਸਕਦੇ ਹਾਂ?

ਈਨਾਡੂ ਨੇ ਇਹ ਸਵਾਲ ‘ਭਾਰਤ ਬਾਇਓਟੈਕ’ ਵਿਖੇ ਕਾਰੋਬਾਰੀ ਵਿਕਾਸ ਦੇ ਮੁਖੀ ਡਾ. ਰਾਚੇਸ ਐਲਾ ਨੂੰ ਪੁੱਛੇ। ਕੰਪਨੀ ਇੱਕ ਟੀਕਾ ਤਿਆਰ ਕਰ ਰਹੀ ਹੈ, ਅਤੇ ਇਸ ਸਮੇਂ ਕਲੀਨਿਕਲ ਅਜ਼ਮਾਇਸ਼ਾਂ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਡਾ. ਐਲਾ ਨਾਲ ਹੋਇਆ ਇੱਕ ਨਿਵੇਕਲਾ ਇੰਟਰਵਿਯੂ ਹੇਠਾਂ ਦਰਸਾਏ ਮੁਤਾਬਕ ਹੈ, ਜਿਸ ਵਿੱਚ ਕਥਿਤ ਟੀਕਾ ਤਿਆਰ ਕਰਨ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਦੱਸਿਆ ਗਿਆ ਹੈ।

ਕੋਰੋਨਾ ਵਾਇਰਸ ਤੋਂ ਕਿਉਂ ਡਰ ਰਿਹਾ ਵਿਸ਼ਵ ?

ਇਸ ਦੇ ਕਈ ਕਾਰਨ ਹਨ। ਪਹਿਲਾਂ, ਇਹ ਵਾਇਰਸ ਮਨੁੱਖਜਾਤੀ ਲਈ ਨਵਾਂ ਹੈ। ਇਹ ਸਾਰਸ-ਕੋਵ-2 ਵਾਇਰਸ, ਕੋਰੋਨਾ ਵਿਸ਼ਾਣੂ ਪਰਿਵਾਰ ਨਾਲ ਸਬੰਧ ਰੱਖਦਾ ਹੈ, ਅਤੇ ਦੱਸਿਆ ਜਾਂਦਾ ਹੈ ਕਿ ਚਮਗਾਦੜ ਅਤੇ ਕਿਲਣੀ ਨਾਂ ਦੇ ਕੀੜੇ ਰਾਹੀਂ ਮਨੁੱਖਾਂ ਵਿੱਚ ਸੰਚਾਰਿਤ ਹੁੰਦਾ ਹੈ। ਚੀਨ 'ਚ ਅਜਿਹੇ ਜਾਨਵਰਾਂ ਦੇ ਮਨੁੱਖੀ ਸੰਚਾਰਾਂ ਦੀਆਂ ਉਦਾਹਰਣਾਂ ਉਪਲਬਧ ਹਨ, ਜਿੱਥੇ ਲੋਕ ਕੱਚੇ ਮੀਟ ਦਾ ਸੇਵਨ ਕਰਦੇ ਹਨ। ਇਹ ਸਾਡੇ ਲਈ ਇੱਕ ਨਵੀਂ ਪੀੜਾ ਹੈ, ਜਿਸ ਕਰਕੇ ਸਾਡੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਇਸ ਨਾਲ ਲੜਨ 'ਚ ਅਸਮਰੱਥ ਹੈ। ਸ਼ੂਗਰ, ਹਿਰਦਾ ਪ੍ਰਣਾਲੀ ਅਤੇ ਫੇਫੜਿਆਂ ਦੀਆਂ ਬਿਮਾਰੀਆਂ, ਕੈਂਸਰ ਤੋਂ ਪੀੜਤ ਲੋਕਾਂ ਦੇ ਸਰੀਰ ਵਿੱਚ ਪ੍ਰਤੀਰੱਖਿਆ ਪ੍ਰਣਾਲੀ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਸੋ ਅਜਿਹੇ ਲੋਕਾਂ ਨੂੰ ਇਸ ਦੇ ਲਾਗ ਦਾ ਜ਼ਿਆਦਾ ਜੋਖਮ ਹੁੰਦਾ ਹੈ। ਦੂਜਾ, ਛੂਤ ਦੀ ਗਤੀ ਕਾਫੀ ਡਰਾਉਣੀ ਹੈ। ਅਧਿਐਨ ਪੁਸ਼ਟੀ ਕਰਦੇ ਹਨ ਕਿ ਇੱਕ ਸੰਕਰਮਿਤ ਵਿਅਕਤੀ ਘੱਟੋ-ਘੱਟ ਤਿੰਨ ਲੋਕਾਂ ਵਿੱਚ ਇਹ ਵਿਸ਼ਾਣੂ ਫੈਲਾ ਸਕਦਾ ਹੈ। ਨੌਜਵਾਨ ਅਤੇ ਅੱਧਖੜ ਉਮਰ ਦੇ ਲੋਕਾਂ ਵਿਚਾਲੇ ਇਸ ਦੇ ਲੱਛਣ ਹਲਕੇ ਹੁੰਦੇ ਹਨ, ਪਰ ਇਹ ਸੰਕਰਮਿਤ ਵਾਹਕ ਬਜ਼ੁਰਗ ਲੋਕਾਂ ਵਿੱਚ ਲਾਗ ਨੂੰ ਫੈਲਾ ਸਕਦੇ ਹਨ। ਛੂਤ ਦੀ ਕੋਈ ਵੀ ਮਹਾਮਾਰੀ ਇਸ ਜਿੰਨੀ ਮਾਰੂ ਨਹੀਂ ਸੀ। ਇਹ ਕੌਵੀਡ -19 ਨੂੰ ਲੈ ਕੇ ਵਿਸ਼ਵਵਿਆਪੀ ਘਬਰਾਹਟ ਦੇ ਕਾਰਨ ਹਨ।

ਕਿਉਂ ਮੁਸ਼ਕਲ ਹੈ ਕੋਵਿਡ-19 ਲਈ ਕੋਈ ਟੀਕਾ ਵਿਕਸਤ ਕਰਨਾ ?

ਇਹ ਕੋਈ ਮੁਸ਼ਕਲ ਨਹੀਂ ਹੈ, ਪਰ ਇੱਕ ਟੀਕਾ ਵਿਕਸਤ ਕਰਨ ਲਈ ਸਮੇਂ ਦੇ ਨਾਲ-ਨਾਲ ਇਹ ਇੱਕ ਗੁੰਝਲਦਾਰ ਕੰਮ ਹੈ। ਇੱਕ ਪ੍ਰਭਾਵਸ਼ਾਲੀ ਐਂਟੀਬਾਇਓਟਿਕ ਜਾਂ ਐਂਟੀਵਾਇਰਲ ਦਵਾਈ ਬਣਾਉਣ ਵਿੱਚ 5 ਤੋਂ 7 ਸਾਲ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਇਹ ਇੱਕ ਮਹਿੰਗੀ ਪ੍ਰਕਿਰਿਆ ਵੀ ਹੈ। ਦੂਜੇ ਪਾਸੇ ਟੀਕੇ, ਤੰਦਰੁਸਤ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਦਿੱਤੇ ਜਾ ਸਕਦੇ ਹਨ। ਇਸ ਲਈ, ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਉਹ ਪ੍ਰਭਾਵੀ ਨਹੀਂ, ਨਿਵਾਰਕ ਹਨ। ਇਸ ਲਈ ਇਹ ਇੱਕ ਟੀਕਾ ਵਿਕਸਤ ਕਰਨ ਵਿੱਚ 7 ਤੋਂ 20 ਸਾਲ ਦਾ ਸਮਾਂ ਲੱਗਦਾ ਹੈ। ਇਸ ਪ੍ਰਕਿਰਿਆ ਵਿੱਚ ਕਈ ਪੜਾਅ ਸ਼ਾਮਲ ਹਨ। ਭਾਰਤ ਜਿਆਦਾਤਰ ਆਮ ਦਵਾਈਆਂ ਹੀ ਤਿਆਰ ਕਰਦਾ ਹੈ। ਭਾਵ, ਅਸੀਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹਿਲਾਂ ਤੋਂ ਨਿਰਮਿਤ ਦਵਾਈਆਂ ਨੂੰ ਆਪਣੇ ਦੇਸ਼ ਵਿੱਚ ਬਨਾਉਣ ਲਈ ਅਧਿਕਾਰ ਖਰੀਦਦੇ ਹਾਂ। ਪਰ ਇਸ ਤਰ੍ਹਾਂ ਇੱਕ ਟੀਕਾ ਵਿਕਸਤ ਕਰਨਾ ਅਸੰਭਵ ਹੈ। ਸਭ ਤੋਂ ਪਹਿਲਾਂ ਸਾਨੂੰ ਲਾਗ ਨੂੰ ਰੋਕਣ ਲਈ ਇੱਕ ਨਵੀਂ ਦਵਾਈ ਲੱਭਣੀ ਪਵੇਗੀ। ਫਿਰ ਸਾਨੂੰ ਇੱਕ ਨਿਰਮਾਣ ਪ੍ਰਕਿਰਿਆ ਦੀ ਕਾਢ ਕੱਢਣੀ ਪਵੇਗੀ। ਅੰਤਤ ਇਸ ਨੂੰ ਜਾਨਵਰਾਂ ਅਤੇ ਮਨੁੱਖਾਂ ਤੇ ਪ੍ਰਯੋਗ ਕੀਤਾ ਜਾਣਾ ਲਾਜ਼ਮੀ ਹੈ। ਇਸ ਸਭ ਨੂੰ 7 ਤੋਂ 20 ਸਾਲ ਦਾ ਸਮਾਂ ਲੱਗ ਸਕਦਾ ਹੈ। ਹਾਲ ਹੀ ਵਿੱਚ ਈਬੋਲਾ ਲਈ ਇੱਕ ਟੀਕਾ ਲੱਭਿਆ ਗਿਆ ਸੀ, ਜਿਸ ਨੂੰ 3 ਤੋਂ 5 ਸਾਲ ਲੱਗ ਗਏ। ਇਸ ਲਈ, ਨਾਵਲ ਕੋਰੋਨਾਵਾਇਰਸ ਲਈ ਟੀਕਾ ਤਿਆਰ ਕਰਨ ਲਈ 18 ਮਹੀਨਿਆਂ ਤੋਂ 2 ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਅਸੀਂ ਇਸ ਸਮੇਂ ਨੂੰ ਘਟਾਉਣ ਲਈ ਕੰਮ ਕਰ ਰਹੇ ਹਾਂ।

ਵਾਇਰਸ ਨੂੰ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਕਿਵੇਂ ਜਾਵੇ ?

ਅਸੀਂ ਸੰਕਰਮਿਤ ਲੋਕਾਂ ਦੇ ਸੀਰਮ ਵਿੱਚ ਨਾਵਲ ਕੋਰੋਨਾਵਾਇਰਸ ਦੇ ਐਂਟੀਬਾਡੀਜ਼ ਲੱਭ ਸਕਦੇ ਹਾਂ। ਉਨ੍ਹਾਂ ਐਂਟੀਬਾਡੀਜ਼ ਨੂੰ ਕੱਢ ਕੇ ਇੱਕ ਸਿਹਤਮੰਦ ਵਿਅਕਤੀ ਅੰਦਰ ਟੀਕੇ ਰਾਹੀਂ ਲਾਉਣਾ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਇਸ ਪ੍ਰਕਿਰਿਆ ਨੂੰ ‘ਕਨਵਲੇਸੈਂਟ ਪਲਾਜ਼ਮਾ ਥੈਰੇਪੀ’ ਕਹਿੰਦੇ ਹਨ। ਇਹ ਅਧਿਐਨ ਸਭ ਤੋਂ ਪਹਿਲਾਂ ਨਿਊ- ਯੋਰਕ ਵਿੱਚ ਸ਼ੁਰੂ ਹੋਇਆ ਸੀ, ਪਰ ਇਹ ਸਿਰਫ ਇੱਕ ਅਸਥਾਈ ਹੱਲ ਹੈ। ਸਥਾਈ ਹੱਲ ਇਹ ਹੈ ਕਿ ਉਪਲਬਧ ਜੀਨੋਮ ਦੀ ਤਰਤੀਬ ਦਾ ਅਧਿਐਨ ਕਰਕੇ ਇੱਕ ਟੀਕਾ ਵਿਕਸਿਤ ਕੀਤਾ ਜਾਵੇ। ਇਸ ਤੋਂ ਪਹਿਲਾਂ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਿਸ਼ਾਣੂ ਦਾ ਕਿਹੜਾ ਹਿੱਸਾ ਸਾਡੇ ਸੈੱਲਾਂ 'ਤੇ ਹਮਲਾ ਕਰਦਾ ਹੈ। ਵਾਇਰਸ ਦਾ ਮੁਕਾਬਲਾ ਕਰਨ ਲਈ ਇੱਕ ਬਰਾਬਰ ਦੇ ਐਂਟੀਬਾਡੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਵਿਸ਼ਾਣੂਆਂ ਦੀ ਬਾਹਰੀ ਪਰਤ ਦੇ ਚਟਾਕ, ਮਨੁੱਖ ਦੇ ਸਰੀਰ 'ਤੇ ਹਮਲਾ ਕਰਦੀਆਂ ਹਨ। ਚੀਨੀ ਸਰਕਾਰ ਨੇ ਨਾਵਲ ਕੋਰੋਨਾਵਾਇਰਸ ਦਾ ਜੀਨੋਮ ਕ੍ਰਮ ਜਨਵਰੀ-2020 ਵਿੱਚ ਜਾਰੀ ਕੀਤਾ ਸੀ। ਉਸ ਸਮੇਂ ਤੋਂ ਹੀ ਅਸੀਂ ਸਾਰੇ ਲਗਾਤਾਰ ਵਿਸ਼ਾਣੂ ਦੇ ਪ੍ਰੋਟੀਨ ਚਟਾਕ ਦਾ ਮੁਕਾਬਲਾ ਕਰਨ ਦੇ ਤਰੀਕਿਆਂ ਦੀ ਕਾਢ ਕੱਢ ਰਹੇ ਹਾਂ।

ਕੀ ਐਨ.ਸੀ.ਓ.ਵੀ. ਦੀ ਲਾਗ ਦੇ ਇਲਾਜ ਲਈ ਕੋਈ ਦਵਾਈ ਹੈ ?

ਵਰਤਮਾਨ ਵਿੱਚ, ਕੋਵਿਡ-19 ਦੇ ਇਲਾਜ ਦੀ ਕੋਈ ਵੀ ਦਵਾਈ ਨਹੀਂ ਹੈ। ਡਾਕਟਰਾਂ ਨੇ ਖੋਜ ਕੀਤੀ ਹੈ ਕਿ ਐਂਟੀਮਲੇਰੀਅਲ ਡਰੱਗ ਹਾਈਡ੍ਰੋਕਸਾਈਕਲੋਰੋਕਿਨ ਅਤੇ ਐਂਟੀਬਾਇਓਟਿਕ ਅਜੀਥਰੋਮਾਈਸਿਨ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ, ਪਰ ਅਜੇ ਤੱਕ ਇਸ ਦਾ ਕੋਈ ਪ੍ਰਮਾਣਿਕ ਸਬੂਤ ਨਹੀਂ ਹੈ। ਇਨ੍ਹਾਂ ਦਵਾਈਆਂ ਦੇ ਹੋਰ ਗੰਭੀਰ ਮਾੜੇ ਪ੍ਰਭਾਵ ਵੀ ਹਨ। ਇਸ ਲਈ, ਅਸੀਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਲਏ ਅਜਿਹੀਆਂ ਦਵਾਈਆਂ ਲੈਣ ਦੀ ਸਲਾਹ ਨਹੀਂ ਦਿੰਦੇ। ਸ਼ੁਰੂ ਵਿੱਚ, ਐਚ.ਆਈ.ਵੀ. (HIV) ਵਿਰੋਧੀ ਦਵਾਈਆਂ ਪ੍ਰਭਾਵਸ਼ਾਲੀ ਪਾਈਆਂ ਗਈਆਂ, ਪਰ ਇਨ੍ਹਾਂ ਦਾ ਪ੍ਰਭਾਵ ਥੋੜੇ ਸਮੇਂ ਬਾਅਦ ਬੰਦ ਹੋਣਾ ਸ਼ੁਰੂ ਹੋ ਗਿਆ। ਕੁਝ ਵਿਗਿਆਨੀਆਂ ਨੇ ਓਸੈਲਟਾਮੀਵਿਰ, ਨਾਮ ਦੇ ਐਂਟੀਵਾਇਰਲ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ, ਪਰ ਇਸਦੇ ਨਤੀਜੇ ਬੇਅਸਰ ਰਹੇ। ਹੁਣ ਤੱਕ ਦੇ ਖੋਜ ਅੰਕੜਿਆਂ ਅਨੁਸਾਰ, ਰੀਮੇਡੈਸਿਵਿਰ ਠੀਕ ਤਰ੍ਹਾਂ ਕੰਮ ਕਰ ਰਿਹਾ ਪ੍ਰਤੀਤ ਹੋਇਆ ਹੈ। ਜੇ ਅਜਿਹੇ ਪ੍ਰਯੋਗ ਸਫਲ ਹੁੰਦੇ ਹਨ, ਤਾਂ ਅਸੀਂ ਸਥਾਨਕ ਤੌਰ 'ਤੇ ਦਵਾਈ ਦਾ ਨਿਰਮਾਣ ਕਰ ਸਕਦੇ ਹਾਂ।

ਸਾਰਾ ਦੇਸ਼ ਵਾਇਰਸ ਨਾਲ ਜੂਝ ਰਿਹਾ ਹੈ। ਕੀ ਅਸੀਂ ਇਸ ਤੋਂ ਇਲਾਵਾ ਕੁਝ ਹੋਰ ਕਰ ਸਕਦੇ ਹਾਂ ?

ਸਾਡੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਯਤਨ ਇਸ ਸੰਬੰਧ ਵਿੱਚ ਬੇਮਿਸਾਲ ਹਨ। 21 ਦਿਨਾਂ ਲਈ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕਰਨਾ ਅਤੇ 130 ਕਰੋੜ ਦੀ ਆਬਾਦੀ ਨੂੰ ਨਿਯੰਤਰਿਤ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਭਾਰਤ ਇੱਕ ਸੰਘਣੀ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਵੀ ਬਹੁਤੀ ਮਜਬੂਤ ਨਹੀਂ ਹੈ। ਇਸ ਲਈ ਸਖ਼ਤ ਤਾਲਾਬੰਦੀ ਲਾਜ਼ਮੀ ਹੈ। ਹਰ ਨਾਗਰਿਕ ਨੂੰ ਇਸ ਫੈਸਲੇ ਦੀ ਮਹੱਤਤਾ ਦਾ ਅਹਿਸਾਸ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਪੂਰੀ ਸਾਵਧਾਨੀ ਨਾਲ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਂਦੀ ਹੈ।

ਟੀਕਿਆਂ ਦੇ ਸਭ ਤੋਂ ਵੱਡੇ ਸਪਲਾਇਰ ਹੋਣ ਸਦਕਾ ਇਸ ਭਿਆਨਕ ਸਥਿਤੀ 'ਚ ਭਾਰਤ ਦੀ ਭੂਮਿਕਾ

ਦੁਨੀਆਂ ਭਰ ਵਿੱਚ ਪੈਦਾ ਹੋਏ ਦਸ ਵਿੱਚੋਂ ਛੇ ਬੱਚਿਆਂ ਨੂੰ ਭਾਰਤ ਵਿੱਚ ਨਿਰਮਿਤ ਟੀਕੇ ਲਗਾਏ ਜਾਂਦੇ ਹਨ। ਸਾਡੀਆਂ ਕੰਪਨੀਆਂ ਸਸਤੇ ਟੀਕਿਆਂ ਦੇ ਨਿਰਮਾਣ ਵਿੱਚ ਸਭ ਤੋਂ ਵਧੀਆਂ ਹਨ। ਅਸੀਂ ਆਮ ਲਾਗਤ ਦੇ ਦਸਵੇਂ ਹਿੱਸੇ ਨਾਲ ਟੀਕੇ ਤਿਆਰ ਕਰ ਰਹੇ ਹਾਂ। ਕਿਉਂਕਿ ਸਾਡੇ ਕੋਲ ਪ੍ਰਭਾਵਸ਼ਾਲੀ ਟੀਕੇ ਬਨਾਉਣ ਦਾ ਤਜ਼ਰਬਾ ਹੈ, ਇਸ ਲਈ ਕੋਵਿਡ-19 ਵਿਰੁੱਧ ਟੀਕੇ ਦਾ ਨਿਰਮਾਣ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਸ ਲਈ ਅਸੀਂ ਖੁਦ ਜਾਂ ਹੋਰ ਸੰਸਥਾਵਾਂ, ਜੋ ਟੀਕੇ ਦਾ ਨਿਰਮਾਣ ਕਰਨ ਵਿੱਚ ਸ਼ਾਮਲ ਹਨ, ਉਨ੍ਹਾਂ ਨਾਲ ਮਿਲ ਕੇ ਟੀਕਾ ਵਿਕਸਿਤ ਕਰ ਸਕਦੇ ਹਾਂ। ਇਸ ਕਾਰਨ ਕਰਕੇ ‘ਭਾਰਤ ਬਾਇਓਟੈਕ’ ਇੱਕ ਅੰਤਰਰਾਸ਼ਟਰੀ ਸੰਘ ਨਾਲ ਭਾਈਵਾਲੀ ਕਰ ਰਿਹਾ ਹੈ। ਇਸ ਦੇ ਨਤੀਜੇ ਨਿਸ਼ਚਿਤ ਤੌਰ ਤੇ ਜਲਦੀ ਹੀ ਵੇਖਣ ਨੂੰ ਮਿਲਣਗੇ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਪ੍ਰਯੋਗ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜੋ ਕਿ ਇੱਕ ਬੇਮਿਸਾਲ ਕਦਮ ਹੈ। ਡੀ.ਸੀ.ਜੀ.ਆਈ. ਨੇ ਕੋਈ ਨਵੇਂ ਪ੍ਰਸਤਾਵ ਪੇਸ਼ ਕਰਨ ਵਾਲੀਆਂ ਫਾਰਮਾਸਿਯੂਟਿਕਲ ਅਤੇ ਡਾਇਗਨੌਸਟਿਕ ਕੰਪਨੀਆਂ ਨੂੰ ਗ੍ਰਾਂਟ ਜਾਰੀ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਇਹ ਸਾਰੇ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਮਹੱਤਵਪੂਰਨ ਕਦਮ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.