ਹੈਦਰਾਬਾਦ: ਜਦੋਂ ਪੂਰਾ ਵਿਸ਼ਵ ਕੋਰੋਨ ਵਾਇਰਸ ਸੰਕਟ ਨਾਲ ਜੂਝ ਰਿਹਾ ਹੈ, ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ) ਨੇ ਚੇਤਾਵਨੀ ਦਿੱਤੀ ਹੈ ਕਿ ਮਹਾਂਮਾਰੀ ਕਾਰਨ ਸਿਹਤ ਪ੍ਰਣਾਲੀ ਕਮਜ਼ੋਰ ਹੋਣ ਕਾਰਨ ਅਗਲੇ 6 ਮਹੀਨਿਆਂ ਵਿੱਚ ਹਰ ਰੋਜ਼ 6,000 ਤੋਂ ਵੱਧ ਬੱਚੇ ਅਜਿਹੇ ਕਾਰਨਾਂ ਕਰਕੇ ਮਾਰੇ ਜਾ ਸਕਦੇ ਹਨ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।
ਅਗਲੇ ਛੇ ਮਹੀਨਿਆਂ ਵਿੱਚ 6,000 ਵਾਧੂ ਮੌਤਾਂ ਦਾ ਅਨੁਮਾਨ ਲੈਨਸੇਟ ਗਲੋਬਲ ਹੈਲਥ ਜਰਨਲ ਵਿੱਚ ਬੁੱਧਵਾਰ ਨੂੰ ਪ੍ਰਕਾਸ਼ਤ ਜੌਨਸ ਹੌਪਕਿਨਜ਼ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਰਤਾਵਾਂ ਦੁਆਰਾ ਕੀਤੇ ਵਿਸ਼ਲੇਸ਼ਣ ਉੱਤੇ ਅਧਾਰਤ ਹੈ।
ਯੂਨੀਸੈਫ ਨੇ ਕਿਹਾ ਕਿ ਪੰਜਵਾਂ ਜਨਮਦਿਨ ਮਨਾਉਣ ਤੋਂ ਪਹਿਲਾਂ ਦੁਨੀਆ ਭਰ ਵਿੱਚ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਦਹਾਕਿਅਆਂ ਵਿੱਚ ਪਹਿਲੀ ਵਾਰ ਵਧਣ ਦਾ ਖ਼ਦਸ਼ਾ ਹੈ।
ਯੂਨੀਸੈਫ ਨੇ ਇਸ ਵਿਸ਼ਵੀ ਮਹਾਂਮਾਰੀ ਤੋਂ ਪ੍ਰਭਾਵਿਤ ਬੱਚਿਆਂ ਦੀ ਮਦਦ ਲਈ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ 1.6 ਅਰਬ ਡਾਲਰ ਦੀ ਮਦਦ ਮੰਗੀ ਹੈ।
ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੈਨਰੀਟਾ ਫੋਰੇ ਨੇ ਕਿਹਾ, "ਸਕੂਲ ਬੰਦ ਹਨ, ਮਾਪਿਆਂ ਕੋਲ ਕੋਈ ਕੰਮ ਨਹੀਂ ਅਤੇ ਪਰਿਵਾਰ ਚਿੰਤਤ ਹਨ।"
ਉਨ੍ਹਾਂ ਕਿਹਾ, "ਜਦੋਂ ਅਸੀਂ ਕੋਵਿਡ-19 ਦੇ ਬਾਅਦ ਦੀ ਦੁਨੀਆਂ ਦੀ ਕਲਪਨਾ ਕਰ ਰਹੇ ਹਾਂ, ਉਦੋਂ ਸੰਕਟ ਨਾਲ ਨਜਿੱਠਣ ਲਈ ਅਤੇ ਇਸ ਦੇ ਪ੍ਰਭਾਵ ਤੋਂ ਬੱਚਿਆਂ ਦੇ ਬਚਾਅ ਵਿੱਚ ਇਹ ਫ਼ੰਡ ਸਾਡੀ ਸਹਾਇਤਾ ਕਰਦੇ ਹਨ।"
ਕੋਰੋਨਾ ਮਹਾਂਮਾਰੀ ਦੇ ਰੋਕਥਾਮ ਲਈ ਯੂਨੀਸੈਫ ਨੇ 167 ਕਰੋੜ ਤੋਂ ਵੱਧ ਲੋਕਾਂ ਦੇ ਹੱਥ ਧੋਣਾ, ਖੰਘਣ ਅਤੇ ਛਿੱਕਣ ਅਤੇ ਸਫਾਈ ਨੂੰ ਲੈ ਕੇ ਜਾਗਰੂਕ ਕੀਤਾ ਹੈ। ਉੱਥੇ ਹੀ 20 ਲੱਖ ਲੋਕਾਂ ਤੱਕ ਸਮਗਰੀ ਮੁਹੱਈਆ ਕਰਵਾਈ ਹੈ। 8 ਕਰੋੜ ਦੇ ਕਰੀਬ ਬੱਚਿਆ ਨੂੰ ਘਰਾਂ ਵਿੱਟ ਹੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।