ETV Bharat / bharat

ਕੋਵਿਡ-19 : ਭਾਰਤ ਮਾਤਾ ਅਤੇ ਉਸ ਦੇ ਪਰਵਾਸੀ ਬੱਚਿਆਂ ’ਤੇ ਪ੍ਰਭਾਵ

ਕੋਰੋਨਾ ਵਾਇਰਸ, ਜਿਸ ਨੇ ਪੂਰੀ ਦੁਨੀਆ ਲਈ ਖਤਰਾ ਪੈਦਾ ਕਰ ਦਿੱਤਾ ਹੈ, ਉਸ ਕਾਰਨ ਅੱਜ ਭਾਰਤ ਮਾਤਾ ਅਤੇ ਉਸਦੇ ਪਰਵਾਸੀ ਬੱਚੇ ਸੰਕਟ ਦੀ ਕਗਾਰ ’ਤੇ ਹਨ, ਖਾਸ ਕਰਕੇ ਉਨ੍ਹਾਂ ਬਹੁਤ ਸਾਰੇ ਅਜਿਹੇ ਦੇਸ਼ਾਂ ਵਿੱਚ ਜਿੱਥੇ ਭਾਰਤੀ ਮੂਲ ਦੇ ਲੋਕ ਕੰਮ ਕਰਦੇ ਹਨ ਅਤੇ ਖੁਸ਼ਹਾਲ ਜੀਵਨ ਜਿਉਂਦੇ ਹਨ। ਜੇਕਰ ਸਮੁੱਚੀ ਦੁਨੀਆ ਵਿੱਚ ਫੈਲੇ ਹੋਏ 30 ਮਿਲੀਅਨ ਭਾਰਤੀਆਂ ਵਿੱਚੋਂ ਜ਼ਿਆਦਾਤਰ ਭਾਰਤੀਆਂ ਪ੍ਰਤੀ ਉਦਾਰਤਾ ਰੱਖਦੇ ਹੋਏ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਅੱਗੇ ਵਧਿਆ ਜਾਵੇ ਤਾਂ ਇਸ ਵਾਇਰਸ ਨੂੰ ਪ੍ਰਾਪਤਕਰਤਾ ਦੇ ਰੂਪ ਵਿੱਚ ਭਾਰਤ ਅਤੇ ਇਸਨੂੰ ਦੇਣ ਲਈ ਪਰਵਾਸੀਆਂ ਦੀ ਭੂਮਿਕਾ ਉਲਟ ਹੋਣ ਵਾਲੀ ਹੈ।

ਕੋਵਿਡ-19 : ਭਾਰਤ ਮਾਤਾ ਅਤੇ ਉਸਦੇ ਪਰਵਾਸੀ ਬੱਚਿਆਂ ’ਤੇ ਪ੍ਰਭਾਵ

author img

By

Published : Apr 2, 2020, 4:14 PM IST

ਕੋਰੋਨਾ ਵਾਇਰਸ, ਜਿਸ ਨੇ ਪੂਰੀ ਦੁਨੀਆ ਲਈ ਖਤਰਾ ਪੈਦਾ ਕਰ ਦਿੱਤਾ ਹੈ, ਉਸ ਕਾਰਨ ਅੱਜ ਭਾਰਤ ਮਾਤਾ ਅਤੇ ਉਸਦੇ ਪਰਵਾਸੀ ਬੱਚੇ ਸੰਕਟ ਦੀ ਕਗਾਰ ’ਤੇ ਹਨ, ਖਾਸ ਕਰਕੇ ਉਨ੍ਹਾਂ ਬਹੁਤ ਸਾਰੇ ਅਜਿਹੇ ਦੇਸ਼ਾਂ ਵਿੱਚ ਜਿੱਥੇ ਭਾਰਤੀ ਮੂਲ ਦੇ ਲੋਕ ਕੰਮ ਕਰਦੇ ਹਨ ਅਤੇ ਖੁਸ਼ਹਾਲ ਜੀਵਨ ਜਿਉਂਦੇ ਹਨ। ਜੇਕਰ ਸਮੁੱਚੀ ਦੁਨੀਆ ਵਿੱਚ ਫੈਲੇ ਹੋਏ 30 ਮਿਲੀਅਨ ਭਾਰਤੀਆਂ ਵਿੱਚੋਂ ਜ਼ਿਆਦਾਤਰ ਭਾਰਤੀਆਂ ਪ੍ਰਤੀ ਉਦਾਰਤਾ ਰੱਖਦੇ ਹੋਏ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਅੱਗੇ ਵਧਿਆ ਜਾਵੇ ਤਾਂ ਇਸ ਵਾਇਰਸ ਨੂੰ ਪ੍ਰਾਪਤਕਰਤਾ ਦੇ ਰੂਪ ਵਿੱਚ ਭਾਰਤ ਅਤੇ ਇਸਨੂੰ ਦੇਣ ਲਈ ਪਰਵਾਸੀਆਂ ਦੀ ਭੂਮਿਕਾ ਉਲਟ ਹੋਣ ਵਾਲੀ ਹੈ। ਇਸ ਵਾਇਰਸ ਕਾਰਨ ਪਰਵਾਸੀ ਭਾਰਤੀਆਂ ਦੀ ਜਾਨ ਨੂੰ ਖਤਰਾ ਹੈ ਜਿਸ ਕਾਰਨ ਉਨ੍ਹਾਂ ਵਿੱਚ ਦੁੱਖ ਦੀ ਭਾਵਨਾ ਉਤਪੰਨ ਹੋ ਗਈ ਹੈ। ਜਦੋਂ ਤੱਕ ਕੋਰੋਨਾਵਾਇਰਸ ਦਾ ਪਸਾਰ ਰੁਕ ਨਹੀਂ ਜਾਂਦਾ ਅਤੇ ਵਿਸ਼ਵ ਅਰਥਵਿਵਸਥਾ ਠੀਕ ਨਹੀਂ ਹੋ ਜਾਂਦੀ, ਉਦੋਂ ਤੱਕ ਭਾਰਤ ’ਤੇ ਇਸ ਸਭ ਦਾ ਬਹੁਤ ਬੋਝ ਰਹੇਗਾ।

ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਰਾਸ਼ਟਰਵਾਦ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਸਹਿਯੋਗ ਘਟਣ ਕਾਰਨ ਭਾਰਤ ਬਾਹਰੀ ਮਦਦ ’ਤੇ ਜ਼ਿਆਦਾ ਭਰੋਸਾ ਨਹੀਂ ਕਰ ਸਕਦਾ। ਸੰਯੁਕਤ ਰਾਸ਼ਟਰ ਖੁਦ ਚੀਨ ਦੇ ਅਭਿਮਾਨੀ ਦ੍ਰਿਸ਼ਟੀਕੋਣ ਕਾਰਨ ਸ਼ਕਤੀਹੀਣ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਯੂਰੋਪੀਅਨ ਯੂਨੀਅਨ ਦੇ ਮੈਂਬਰ ਜੋ ਕਿ ਰਾਸ਼ਟਰਪਤੀ ਟਰੰਪ ਦੇ ਚਰਮ ਰਾਸ਼ਟਰਵਾਦ ਦੇ ਆਲੋਚਕ ਸਨ, ਉਹ ਹੁਣ ਪਿੱਛੇ ਹਟ ਰਹੇ ਹਨ। ਹਰੇਕ ਦੇਸ਼ ਖੁਦ ਨੂੰ ਬਚਾਉਣਾ ਚਾਹੁੰਦਾ ਹੈ। ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ), ਜੀ-20 ਅਤੇ ਜੀ-7 ਦੀਆਂ ਮੀਟਿੰਗਾਂ ਵਿੱਚ ਸੰਯੁਕਤ ਰੂਪ ਨਾਲ ਇਸ ਵਾਇਰਸ ਨਾਲ ਲੜਨ ਲਈ ਕੋਈ ਠੋਸ ਯੋਜਨਾ ਨਹੀਂ ਬਣ ਸਕੀ।

ਇੱਕ ਰਾਸ਼ਟਰ ਲਈ ਜੋ ਖੁਦ ’ਤੇ ਇੱਕ ਪਰਵਾਸੀ ਸਾਮਰਾਜ ਦੇ ਰੂਪ ਵਿੱਚ ਮਾਣ ਕਰਦਾ ਹੈ ਜਿਸਦਾ ਸੂਰਜ ਕਦੇ ਛਿਪਦਾ ਨਹੀਂ, ਉੱਥੇ ਮੌਜੂਦਾ ਆਲਮੀ ਮਹਾਂਮਾਰੀ ਪਿਛਲੇ ਸਾਮਰਾਜਾਂ ਦੀਆਂ ਅਜ਼ਮਾਇਸ਼ਾਂ ਅਤੇ ਬਿਪਤਾਵਾਂ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਖੁਦ ਦੇ ਧਨ, ਮਹਿਮਾ ਅਤੇ ਜ਼ਿੰਮੇਵਾਰੀਆਂ ਦੇ ਭਾਰ ਨਾਲ ਡਿੱਗ ਗਈ। ਭਾਰਤੀ ਪਰਵਾਸੀ ਆਪਣੇ ਵੱਲੋਂ ਭਾਰਤ ਵਿੱਚ ਭੇਜੇ ਪੈਸਿਆਂ, ਤਕਨਾਲੋਜੀ ਅਤੇ ਬੌਧਿਕ ਸ਼ਕਤੀ ਦਾ ਸਰੋਤ ਰਹੇ ਹਨ। ਜਦੋਂ ਤੋਂ ਭਾਰਤੀ ਅਰਥਵਿਵਸਥਾ ਦਾ ਉਦਾਰੀਕਰਨ ਕੀਤਾ ਗਿਆ ਹੈ ਅਤੇ ਇਸਨੇ ਤੇਜ਼ੀ ਨਾਲ ਵਿਕਾਸ ਕਰਨਾ ਸ਼ੁਰੂ ਕੀਤਾ ਹੈ, ਵਿਕਸਤ ਦੇਸ਼ਾਂ ਵਿੱਚ ਖੁਸ਼ਹਾਲ ਜੀਵਨ ਜਿਉਂਦੇ ਪਰਵਾਸੀ ਅਤੇ ਖਾੜੀ ਦੇ ਦੇਸ਼ਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਬਣ ਗਈ ਹੈ। ਖਾੜੀ ਦੇ ਅਰਬਪਤੀਆਂ ਨੇ ਈਸਟ ਇੰਡੀਆ ਕੰਪਨੀ ਅਤੇ ਸਕਾਟਲੈਂਡ ਯਾਰਡ ਵਰਗੇ ਅਹਿਮ ਸੰਸਥਾਨਾਂ ਨੂੰ ਪ੍ਰਾਪਤ ਕਰਕੇ ਬ੍ਰਿਟਿਸ਼ ਸਾਮਰਾਜ ਨੂੰ ਪਿੱਛੇ ਧਕੇਲ ਦਿੱਤਾ। 30 ਮਿਲੀਅਨ ਮਜ਼ਬੂਤ ਭਾਰਤੀ ਪਰਵਾਸੀਆਂ ਦੀ ਕੁੱਲ ਸੰਪਤੀ ਭਾਰਤ ਦੀ ਜੀਡੀਪੀ ਤੋਂ ਕਿਧਰੇ ਜ਼ਿਆਦਾ ਹੈ ਅਤੇ ਭਾਰਤ ਰਾਜਨੀਤਕ ਅਤੇ ਆਰਥਿਕ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਤੋਂ ਸਮਰਥਨ ਪ੍ਰਾਪਤ ਕਰ ਸਕਦਾ ਹੈ।

ਪਰਵਾਸੀ ਭਾਰਤੀਆਂ ਦੇ ਵਿਕਾਸ ਦੇ ਇਤਿਹਾਸ ਨੂੰ ਦੇਖੀਏ ਤਾਂ ਇਹ ਦੇਖਿਆ ਜਾਵੇਗਾ ਕਿ ਦੇਸ਼ ਤੋਂ ਬਾਹਰ ਪਰਵਾਸ ਦੀਆਂ ਵੱਖ ਵੱਖ ਲਹਿਰਾਂ ਅਸੰਗਠਿਤ ਅਤੇ ਅਸਥਾਈ ਸਨ। ਨੌਕਰੀਆਂ ਦੀ ਤਲਾਸ਼ ਵਿੱਚ ਅਤੇ ਖੁਸ਼ਹਾਲੀ ਦੇ ਚੱਕਰ ਵਿੱਚ ਨਿੱਜੀ ਪਹਿਲਾਂ ਦੇ ਸਿੱਟੇ ਵਜੋਂ ਵਿਕਸਤ ਦੇਸ਼ਾਂ ਵਿੱਚ ਸਮੇਂ ਸਮੇਂ ’ਤੇ ਵਿਭਿੰਨ ਪੇਸ਼ੇਵਰਾਂ ਦੀ ਮੰਗ ਕਾਰਨ ਪਰਵਾਸ ਹੋਇਆ। ਇੱਕ ਸਮੇਂ ਇਸਨੂੰ ਬੌਧਿਕ ਨਿਕਾਸੀ ਮੰਨਿਆ ਜਾਂਦਾ ਸੀ, ਪਰ ਫਿਰ ਇਹ ਇੱਕ ਬੌਧਿਕ ਲਾਭ ਬਣ ਗਿਆ ਕਿਉਂਕਿ ਭਾਰਤ ਕੋਲ ਹੋਰ ਬਹੁਤ ਬੌਧਿਕ ਸ਼ਕਤੀ ਸੀ। ਸੰਯੁਕਤ ਰਾਜ ਅਮਰੀਕਾ ਲਈ ਪਰਵਾਸ ਸ਼ੁਰੂ ਹੋਣ ਕਾਰਨ ਭਾਰਤੀ ਪੇਸ਼ੇਵਰ ਯਾਤਰਾ ਪਾਬੰਦੀਆਂ ਦੇ ਬਾਵਜੂਦ ਉੱਥੇ ਵੱਡੀ ਗਿਣਤੀ ਵਿੱਚ ਪੁੱਜੇ ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਉਹ ਬਹੁਤ ਖੁਸ਼ਹਾਲ ਹੋ ਗਏ। ਅਮਰੀਕਾ ਵਿੱਚ ਭਾਰਤੀ ਜਨਸੰਖਿਆ ਤਕਨਾਲੋਜੀ ਦੇ ਵਿਕਾਸ ਦੇ ਨਾਲ ਨਾਲ ਤੇਜ਼ੀ ਨਾਲ ਵਧੀ ਜੋ ਭਾਰਤੀਆਂ ਦਾ ਏਕਾਧਿਕਾਰ ਬਣ ਗਿਆ। ਇਨ੍ਹਾਂ ਵਿੱਚੋਂ ਕੋਈ ਵੀ ਪਰਵਾਸ ਕਿਸੇ ਵੀ ਰਾਸ਼ਟਰੀ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਨਹੀਂ ਹੋਇਆ ਸੀ। ਇਨ੍ਹਾਂ ਸਬੰਧੀ ਕੋਈ ਅੰਕੜਾ ਰੱਖੇ ਬਿਨਾਂ ਭਾਰਤੀ ਆਬਾਦੀ ਵਧਦੀ ਗਈ। ਭਾਰਤੀ ਨਾਗਰਿਕਾਂ ਦਾ ਸਿਰਫ਼ ਕੁਝ ਹਿੱਸਾ ਹੀ ਭਾਰਤੀ ਮਿਸ਼ਨਾਂ ਕੋਲ ਰਜਿਸਟਰਡ ਹੈ।

ਖਾੜੀ ਖੇਤਰ ਵਿੱਚ ਅਰਧ ਹੁਨਰਮੰਦ ਅਤੇ ਹੁਨਰਮੰਦ ਕਾਮਿਆਂ ਲਈ ਜੋ ਮੌਕੇ ਪੈਦਾ ਹੋਏ, ਉਹ ਵੀ ਗੈਰਯੋਜਨਾਬੱਧ ਅਤੇ ਅਚਾਨਕ ਉੱਭਰੇ ਸਨ। ਵਿਅਕਤੀਗਤ ਉੱਦਮ ਦੇ ਨਤੀਜੇ ਵਜੋਂ ਭਾਰਤੀ ਕਾਰਜਸ਼ਕਤੀ ਤੇਜ਼ੀ ਨਾਲ ਵਧੀ ਜਿਸ ਵਿੱਚ ਧੋਖੇਬਾਜ਼ ਏਜੰਟ ਵੀ ਸ਼ਾਮਲ ਸਨ ਜਿਨ੍ਹਾਂ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ। ਪਰ ਜ਼ਿਆਦਾਤਰ ਪਰਵਾਸੀ ਖਾੜੀ ਦੇਸ਼ਾਂ ਵਿੱਚ ਜ਼ਿਆਦਾ ਕਮਾਈ ਕਰਨ ਦੇ ਸਮਰੱਥ ਸਨ ਅਤੇ ਇਨ੍ਹਾਂ ਦੇਸ਼ਾਂ ਵੱਲ ਵਰਕਰਾਂ ਦਾ ਨਿਰੰਤਰ ਪਰਵਾਹ ਬਣ ਗਿਆ ਸੀ। ਉਨ੍ਹਾਂ ਵੱਲੋਂ ਭੇਜੇ ਪੈਸਿਆਂ ਨਾਲ ਭਾਰਤੀ ਅਰਥਵਿਵਸਥਾ ਵਿੱਚ ਤਬਦੀਲੀ ਆਉਂਦੀ ਸੀ। ਪਰਵਾਸੀਆਂ ਵੱਲੋਂ ਲੰਬੇ ਸਮੇਂ ਦੀ ਕਿਸੇ ਵੀ ਯੋਜਨਾ ਦੀ ਅਣਹੋਂਦ ਵਿੱਚ ਜ਼ਿਆਦਾ ਪੈਸਾ ਸੰਪਤੀ ਦੀ ਖਰੀਦ ਅਤੇ ਮਕਾਨ ਬਣਾਉਣ ਵਰਗੇ ਗੈਰ ਉਤਪਾਦਤ ਖਰਚ ’ਤੇ ਬਰਬਾਦ ਕੀਤਾ ਗਿਆ। ਪਰਵਾਸੀਆਂ ਵਿੱਚੋਂ ਕੁਝ ਨੇ ਕਾਫ਼ੀ ਸੰਪਤੀ ਬਣਾਈ ਅਤੇ ਵ੍ਹਾਈਟ ਕਾਲਰ ਵਾਲੀਆਂ ਨੌਕਰੀਆਂ ਵੀ ਪੈਦਾ ਕੀਤੀਆਂ। ਖਾੜੀ ਦੇ ਇਸ ਖਜ਼ਾਨੇ ਨੇ ਹੌਲੀ ਹੌਲੀ ਕੇਂਦਰ ਅਤੇ ਰਾਜ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਸਿੱਟੇ ਵਜੋਂ ਸਰਕਾਰ ਅਤੇ ਪਰਵਾਸੀਆਂ ਵਿਚਕਾਰ ਪਰਸਪਰ ਰੂਪ ਨਾਲ ਲਾਭਦਾਇਕ ਸਬੰਧ ਵਿਕਸਤ ਹੋਏ। ਖਾੜੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਭਾਰਤ ਵਿਚਕਾਰ ਦੁਵੱਲੇ ਸਬੰਧ ਭਾਰਤੀਆਂ ਵੱਲੋਂ ਕੀਤੀ ਜਾਂਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੀ ਪ੍ਰਤਿਸ਼ਠਾ ਦੇ ਆਧਾਰ ’ਤੇ ਵਿਕਸਤ ਹੋਏ।

ਭਾਰਤ ਨੇ ਵਿਦੇਸ਼ਾਂ ਵਿੱਚ ਅਤੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਦਿੱਲੀ ਵਿੱਚ ਮਿਸ਼ਨ ਬਣਾ ਕੇ ਪਰਵਾਸੀ ਭਾਰਤੀਆਂ ਦੀਆਂ ਲੋੜਾਂ ’ਤੇ ਦਿਲ ਖੋਲ੍ਹ ਕੇ ਪ੍ਰਤੀਕਿਰਿਆ ਦਿੱਤੀ ਅਤੇ ਸਾਲਾਨਾ ਪਰਵਾਸੀ ਦਿਵਸ ਅਤੇ ਪਰਵਾਸੀ ਸਨਮਾਨ ਦੀ ਸਥਾਪਨਾ ਕੀਤੀ। ਜਦੋਂ ਕੋਈ ਸਮੱਸਿਆ ਪੈਦਾ ਹੁੰਦੀ ਸੀ ਤਾਂ ਉਸਦਾ ਹੱਲ ਕੀਤਾ ਗਿਆ। ਸਰਕਾਰ ਅਤੇ ਪਰਵਾਸੀਆਂ ਵਿਚਕਾਰ ਆਪਸੀ ਸਨਮਾਨ ਅਤੇ ਸਹਿਯੋਗ ਦੀ ਗਾਥਾ ਬਣ ਗਈ। ਸਰਕਾਰ ਦਾ ਦਖਲ ਵਿਭਿੰਨ ਤਰੀਕਿਆਂ ਨਾਲ ਬਹੁਤ ਮਦਦਗਾਰ ਸਾਬਤ ਹੋਇਆ ਅਤੇ ਅਮੀਰ ਪਰਵਾਸੀਆਂ ਨੇ ਵੱਡੇ ਪੈਮਾਨੇ ’ਤੇ ਭਾਰਤ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਰਾਜਨੀਤਕ ਦਲਾਂ ਨੇ ਭਾਰਤੀ ਸਮੁਦਾਏ ਦੇ ਆਗੂਆਂ ਨੂੰ ਆਪਣੇ ਨਾਲ ਜੋੜਨ ਲਈ ਇੱਕ ਦੂਜੇ ਨਾਲ ਤਾਲਮੇਲ ਬਿਠਾਇਆ, ਜਿਨ੍ਹਾਂ ਨੇ ਬਦਲੇ ਵਿੱਚ ਉਨ੍ਹਾਂ ਦਾ ਵਿੱਤਪੋਸ਼ਣ ਕੀਤਾ ਅਤੇ ਲਾਭ ਪ੍ਰਾਪਤ ਕੀਤਾ। ਜਦੋਂ ਵੀ ਘਰੇਲੂ ਕਾਨੂੰਨਾਂ ਕਾਰਨ ਭਾਰਤੀਆਂ ਦੀ ਵਾਪਸੀ ਦੀ ਮੰਗ ਹੋਈ ਤਾਂ ਸਰਕਾਰ ਨੇ ਜਾਂ ਉਨ੍ਹਾਂ ਨੂੰ ਉੱਥੇ ਹੀ ਰੱਖਣ ਲਈ ਦਖਲ ਦਿੱਤਾ ਜਾਂ ਉਨ੍ਹਾਂ ਨੂੰ ਭਾਰਤ ਵਿੱਚ ਪੁਨਰਵਾਸ ਕਰਨ ਲਈ ਗ੍ਰਾਂਟਾਂ ਜਾਂ ਲੋਨ ਦਿੱਤੇ।

ਦੂਜੇ ਸ਼ਬਦਾਂ ਵਿੱਚ ਖਾੜੀ ਵਿੱਚ ਭਾਰਤੀਆਂ ਨੇ ਭਾਰਤ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਉਨ੍ਹਾਂ ਵਿਸ਼ੇਸ਼ ਅਧਿਕਾਰਾਂ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਦੇਸ਼ ਉਨ੍ਹਾਂ ਅੱਗੇ ਪੇਸ਼ ਕਰ ਸਕਦਾ ਸੀ। ਭਾਰਤੀ ਪਰਵਾਸੀਆਂ ਨੂੰ ਜਦੋਂ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਭਾਰਤ ਨੇ ਉਨ੍ਹਾਂ ਦਾ ਸਾਥ ਦਿੱਤਾ। ਭਾਰਤ ਦੀ ਪਹਿਲਾਂ ਦੀ ਨੀਤੀ ਇਸਦੇ ਉਲਟ ਸੀ ਜਦੋਂ ਭਾਰਤੀਆਂ ਨੂੰ ਬਰਮਾ, ਕੈਰੇਬੀਅਨ ਦੇਸ਼ਾਂ ਅਤੇ ਯੁਗਾਂਡਾ ਵਰਗੇ ਦੇਸ਼ਾਂ ਨੂੰ ਉਨ੍ਹਾਂ ਦੇ ਅੰਦਰੂਨੀ ਕਾਨੂੰਨਾਂ ਕਾਰਨ ਛੱਡਣਾ ਪਿਆ ਤਾਂ ਭਾਰਤ ਨੇ ਹੱਥ ਪਿੱਛੇ ਖਿੱਚ ਲਏ ਸਨ। ਇਸ ਨੀਤੀ ਵਿੱਚ ਉਦੋਂ ਤਬਦੀਲੀ ਕੀਤੀ ਗਈ ਜਦੋਂ ਫਿਜੀ ਵਿੱਚ ਸੈਨਾ ਵੱਲੋਂ ਤਖ਼ਤਾ ਪਲਟਣ ਕਾਰਨ ਭਾਰਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ। ਉਦੋਂ 1988 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਾਸ਼ਟਰਮੰਡਲ ਵਿੱਚੋਂ ਸੈਨਾ ਸਰਕਾਰ ਨੂੰ ਪਾਸੇ ਕਰ ਦਿੱਤਾ ਸੀ।

ਕੋਵਿਡ-19 ਅਜਿਹੇ ਸਮੇਂ ਵਿੱਚ ਆਇਆ ਹੈ ਜਿਸਨੇ ਸ਼ੈਕਸਪੀਅਰ ਦੇ ਖਲਨਾਇਕ ਦੀ ਤਰ੍ਹਾਂ ਸਭ ਕੁਝ ਉੱਥਲ ਪੁਥਲ ਕਰਕੇ ਸਭ ਨੂੰ ਆਪਸ ਵਿੱਚ ਟਕਰਾ ਦਿੱਤਾ ਹੈ। ਦੁਨੀਆ ਭਰ ਵਿੱਚ ਭਾਰਤੀਆਂ ਦੇ ਫੈਲਣ ਕਾਰਨ ਹੀ ਕੋਰੋਨਾਵਾਇਰਸ ਦਾ ਸ਼ੁਰੂਆਤੀ ਸੰਕਰਮਣ ਭਾਰਤ ਵਿੱਚ ਆਇਆ ਹੈ। ਭਾਰਤ ਦਾ ਪਹਿਲਾ ਮਾਮਲਾ ਕੇਰਲ ਦੀ ਇੱਕ ਵਿਦਿਆਰਥਣ ਇਸ ਬੀਮਾਰੀ ਦੇ ਮੁੱਖ ਕੇਂਦਰ ਵੂਹਾਨ ਤੋਂ ਲੈ ਕੇ ਆਈ। ਇਸਤੋਂ ਬਾਅਦ ਭਾਰਤੀ ਜੋ ਇਟਲੀ, ਸਪੇਨ ਅਤੇ ਇਰਾਨ ਵਰਗੇ ਇਸ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਸਨ, ਉਹ ਛੇਤੀ ਤੋਂ ਛੇਤੀ ਭਾਰਤ ਵਾਪਸ ਆਉਣ ਲਈ ਉਤਸੁਕ ਸਨ। ਜੇਕਰ ਹਵਾਈ ਉਡਾਣਾਂ ਨੂੰ ਮੁਲਤਵੀ ਨਾ ਕੀਤਾ ਜਾਂਦਾ ਅਤੇ ਦੁਨੀਆ ਭਰ ਵਿੱਚ ਹਵਾਈ ਅੱਡੇ ਬੰਦ ਨਾ ਹੁੰਦੇ ਤਾਂ ਹਜ਼ਾਰਾਂ ਭਾਰਤੀਆਂ ਨੇ ਵਾਇਰਸ ਨਾਲ ਜਾਂ ਉਸਤੋਂ ਬਿਨਾਂ ਭਾਰਤ ਪਹੁੰਚ ਜਾਣਾ ਸੀ, ਜਿਸ ਕਾਰਨ ਇੱਥੇ ਹਰ ਖੇਤਰ ਵਿੱਚ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਜਾਣੇ ਸਨ। ਭਾਰਤ ਹੁਣ ਵੀ ਕੁਝ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਇਆ ਹੈ, ਪਰ ਉਮੀਦ ਪਹਿਲਾਂ ਹੀ ਭਾਰਤ ਦੀ ਸਮਰੱਥਾ ਤੋਂ ਪਾਰ ਹੋ ਗਈ ਸੀ।

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਭਾਰਤੀਆਂ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਭਾਰਤ ਦੀ ਅਸਮਰੱਥਾ ’ਤੇ ਪ੍ਰਤੀਕਿਰਿਆ ਪ੍ਰਗਟਾਈ, ਉਹ ਸਹੀ ਨਹੀਂ ਸੀ। ਉਨ੍ਹਾਂ ਵਿੱਚੋਂ ਵੱਡੀ ਗਿਣਤੀ ਆਪਣੇ ਆਪ ਸਬੰਧਿਤ ਦੇਸ਼ਾਂ ਵਿੱਚ ਗਈ ਸੀ ਅਤੇ ਕਿਸੇ ਨੂੂੰ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਪਰ ਭਾਰਤ ਨੂੰ ਅਚਾਨਕ ਆਏ ਇਸ ਸੰਕਟ ਨਾਲ ਨਜਿੱਠਣ ਵਿੱਚ ਸਮਾਂ ਲੱਗ ਗਿਆ। ਜੇਕਰ ਮੌਜੂਦਾ ਲੌਕਡਾਊਨ ਦੇ ਬਾਅਦ ਵੀ ਵਾਇਰਸ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਹੈ ਤਾਂ ਸਾਡੇ ਲੋਕਾਂ ਨੂੰ ਵਾਪਸ ਲਿਆਉਣ ਦਾ ਦਬਾਅ ਇੱਕ ਕਠਿਨ ਕਾਰਜ ਬਣ ਜਾਵੇਗਾ। ਸੁਭਾਵਿਕ ਹੈ ਕਿ ਭਾਰਤ ਨੂੰ ਮੱਧ ਪੂਰਬੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਪਵੇਗਾ ਜਿੱਥੇ ਸਥਿਤੀ ਵਿਗੜ ਰਹੀ ਹੈ। ਜੇਕਰ ਦੁਨੀਆ ਦੇ ਹਰ ਹਿੱਸੇ ਵਿੱਚੋਂ ਭਾਰਤੀਆਂ ਨੂੰ ਵਾਪਸ ਲਿਆਉਣਾ ਪਏ ਤਾਂ ਮਾਨਵਤਾ ਦਾ ਇੱਕ ਬਹੁਤ ਵੱਡਾ ਸੰਕਟ ਪੈਦਾ ਹੋਵੇਗਾ।

ਕੋਵਿਡ-19 ਦਾ ਇੱਕ ਮੰਦਭਾਗਾ ਪਹਿਲੂ ਇਹ ਹੈ ਕਿ ਇਸਨੂੰ ਇੱਕ ਆਯਾਤ ਦੀ ਬੀਮਾਰੀ ਵਜੋਂ ਦੇਖਿਆ ਜਾਂਦਾ ਹੈ। ਜ਼ਿਆਦਾਤਰ ਕੇਸ ਭਾਰਤੀਆਂ ਅਤੇ ਵਿਦੇਸ਼ੀਆਂ ਨਾਲ ਜੁੜੇ ਹੋਏ ਹਨ ਜੋ ਇਸ ਦੁਖਾਂਤ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ ਭਾਰਤ ਪਹੁੰਚੇ ਸਨ। ਉਨ੍ਹਾਂ ਵਿੱਚੋਂ ਕਈ ਇਹ ਜਾਣੇ ਬਿਨਾਂ ਕਿ ਉਹ ਵਾਇਰਸ ਦੇ ਵਾਹਕ ਹਨ, ਆਪਣੇ ਭਾਈਚਾਰਿਆਂ ਵਿੱਚ ਮੇਲ ਜੋਲ ਕਰਦੇ ਰਹੇ। ਕਈਆਂ ਨੇ ਤਾਂ ਜਾਣਬੁੱਝ ਕੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਉਹ ਹਾਲ ਹੀ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਖੇਤਰਾਂ ਤੋਂ ਵਾਪਸ ਆਏ ਹਨ। ਹੁਣ ਵੀ ਜ਼ਿਆਦਾਤਰ ਸੰਕਰਮਣ ਭਾਰਤ ਵਾਪਸ ਆਉਣ ਵਾਲਿਆਂ ਵਿੱਚ ਮਿਲ ਰਿਹਾ ਹੈ। ਰੋਜ਼ਾਨਾ ਜਦੋਂ ਕੇਰਲ ਦੇ ਮੁੱਖ ਮੰਤਰੀ ਕੋਵਿਡ-19 ਦੀ ਸਥਿਤੀ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਦੇ ਹਨ ਤਾਂ ਉਹ ਨਵੇਂ ਕੇਸਾਂ ਵਿੱਚ ਖਾੜੀ ਦੇਸ਼ਾਂ ਤੋਂ ਵਾਪਸ ਪਰਤਣ ਵਾਲਿਆਂ ਦਾ ਲਾਗ ਦੇ ਸਰੋਤ ਵਜੋਂ ਜ਼ਿਕਰ ਕਰਦੇ ਹਨ। ਹਾਲਾਂਕਿ ਇਹ ਤੱਥ ਹਨ, ਪਰ ਕਈ ਇਸਤੋਂ ਨਾਰਾਜ਼ ਵੀ ਹੋ ਰਹੇ ਹਨ। ਇੱਕ ਰਹੱਸ ਇਹ ਵੀ ਬਣਿਆ ਹੋਇਆ ਹੈ ਕਿ ਕਈਆਂ ਵਿੱਚ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਇਹ ਲੱਛਣ ਵਿਕਸਤ ਹੁੰਦੇ ਦਿਖਾਈ ਦਿੰਦੇ ਹਨ। ਜਦੋਂਕਿ ਇਸਦੇ ਲੱਛਣ ਸਾਹਮਣੇ ਆਉਣ ਦਾ ਸਮਾਂ ਲੰਬਾ ਹੈ, ਇਸ ਲਈ ਇਹ ਵਿਸ਼ਵਾਸਯੋਗ ਨਹੀਂ ਹੈ। ਪਰ ਇੱਕ ਸਮਾਜਿਕ ਕਾਰਜਕਰਤਾ ਅਨੁਸਾਰ ਜਿਨ੍ਹਾਂ ਨੇ ਹਵਾਈ ਖੇਤਰ ਵਿੱਚ ਕਈ ਸਾਲ ਬਿਤਾਏ ਹਨ, ਉਨ੍ਹਾਂ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਖਰਾਬ ਸਾਂਭ ਸੰਭਾਲ ਇਸ ਲਈ ਜ਼ਿੰਮੇਵਾਰ ਹੋ ਸਕਦੀ ਹੈ। ਉਹ ਕਹਿੰਦੀ ਹੈ ਕਿ ਸੈਨੀਟਾਈਜੇਸ਼ਨ ਸਪਰੇਅ ਜੋ ਸਾਰੀਆਂ ਉਡਾਣਾਂ ’ਤੇ ਕਰਨਾ ਲਾਜ਼ਮੀ ਹੈ, ਪਰ ਉਹ ਇਨ੍ਹਾਂ ਉਡਾਣਾਂ ’ਤੇ ਨਹੀਂ ਕੀਤਾ ਜਾਂਦਾ।

ਇਸ ਕਹਾਣੀ ਵਿੱਚ ਕੋਈ ਖਲਨਾਇਕ ਨਹੀਂ ਹੈ। ਵਿਦੇਸ਼ਾਂ ਵਿੱਚ ਵਸੇ ਭਾਰਤੀਆਂ, ਘੱਟ ਤੋਂ ਘੱਟ ਜੋ ਭਾਰਤੀ ਨਾਗਰਿਕ ਹਨ, ਉਨ੍ਹਾਂ ਨੂੰ ਵਾਪਸ ਆਉਣ ਦਾ ਪੂਰਾ ਅਧਿਕਾਰ ਹੈ ਅਤੇ ਭਾਰਤ ਦੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਹੈ। ਭਾਰਤ ਮਾਤਾ ਯਕੀਨੀ ਤੌਰ ’ਤੇ ਵਿਦੇਸ਼ਾਂ ਤੋਂ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਆਪਣੀ ਜ਼ਿੰਮੇਵਾਰੀ ਪੂਰੀ ਕਰੇਗੀ। ਦੁਨੀਆ ਦੇ ਜ਼ਿਅਦਾਤਰ ਦੇਸ਼ਾਂ ਵਿੱਚ ਇਹ ਸਥਿਤੀ ਹੈ ਕਿ ਹਰ ਕੋਈ ਜਿੱਥੇ ਵੀ ਰਹਿ ਰਿਹਾ ਹੈ, ਜਦੋਂ ਤੱਕ ਵਾਇਰਸ ਦਾ ਪ੍ਰਕੋਪ ਜਾਰੀ ਹੈ, ਉਨ੍ਹਾਂ ਨੂੰ ਉੱਥੇ ਹੀ ਟਿਕੇ ਰਹਿਣਾ ਹੋਵੇਗਾ। ਇਹ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਲਈ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ ਜਿਨ੍ਹਾਂ ਦੀ ਸਥਿਤੀ ਸਥਿਰ ਹੋਣ ਤੋਂ ਬਾਅਦ ਵੀ ਲੋੜ ਹੋਵੇਗੀ।

ਅਸੀਂ ਪਹਿਲਾਂ ਤੋਂ ਹੀ ਭਾਰਤੀ ਪਰਵਾਸੀਆਂ ਦੀ ਦੁਰਦਸ਼ਾ ਲਈ ਭਾਰਤ ਦੀ ਅਣਦੇਖੀ ਅਤੇ ਉਦਾਸੀਨਤਾ ਬਾਰੇ ਸੁਣ ਰਹੇ ਹਾਂ। ਪਰ ਕੋਈ ਵੀ ਦੁਨੀਆ ਭਰ ਵਿੱਚ ਲੋਕਾਂ ਨੂੰ ਲਿਆਉਣ ਲਈ ਪ੍ਰਬੰਧ ਨਹੀਂ ਕਰ ਸਕਦਾ, ਜਦੋਂਕਿ ਹਰ ਕੋਈ ਇੱਕ ਹੀ ਸਮੇਂ ’ਤੇ ਵਾਪਸ ਆਉਣ ’ਤੇ ਜ਼ੋਰ ਦੇ ਰਿਹਾ ਹੈ। ਇਹ ਮੇਜ਼ਬਾਨ ਦੇਸ਼ਾਂ ਅਤੇ ਭਾਰਤ ਲਈ ਸਹੀ ਹੋ ਸਕਦਾ ਹੈ ਕਿ ਪਰਵਾਸੀ ਵਰਕਰ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਉਹ ਉਨ੍ਹਾਂ ਦੇਸ਼ਾਂ ਵਿੱਚ ਹੀ ਉਚਿੱਤ ਮੁਆਵਜ਼ਾ ਅਤੇ ਸਨਮਾਨ ਪ੍ਰਾਪਤ ਕਰ ਸਕਦੇ ਹਨ ਜਿੱਥੇ ਉਹ ਹਨ। ਉਨ੍ਹਾਂ ਨੂੰ ਉਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਜਿਸ ਪ੍ਰਕਾਰ ਦਾ ਅੱਜ ਭਾਰਤ ਦੇ ਵਿਭਿੰਨ ਰਾਜਾਂ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲੇ ਖਾੜੀ ਯੁੱਧ ਦੀ ਪੂਰਵਸੰਧਿਆ ’ਤੇ ਕੁਵੈਤ ਅਤੇ ਇਰਾਕ ਤੋਂ ਬਹੁਤ ਸਾਰੇ ਲੋੜਵੰਦ ਵਰਕਰਾਂ ਨੂੰ ਵਾਪਸ ਲਿਆਉਣ ਦੀ ਜਲਦੀ ਨੂੰ ਸਾਡੀਆਂ ਸਥਾਨਕ ਸਰਕਾਰਾਂ ਨੇ ਰਾਹਤ ਨਹੀਂ ਦਿੱਤੀ। ਦੇਸ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਰਤੀਆਂ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਭਾਰਤ ਨੂੰ ਆਪਣੇ ਵਰਕਰਾਂ ਨੂੰ ਕੁਵੈਤ ਵਿੱਚੋਂ ਵਾਪਸ ਲਿਆਉਣ ਵਿੱਚ ਸਮਾਂ ਲੱਗਿਆ। ਉਸ ਤਜ਼ਰਬੇ ਤੋਂ ਸਿੱਖਦੇ ਹੋਏ ਭਾਰਤ ਨੂੰ ਸਬੰਧਿਤ ਦੇਸ਼ਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਭਾਰਤੀ ਵਰਕਰਾਂ ਨੂੰ ਚੰਗੀ ਮੈਡੀਕਲ ਸਹੂਲਤ ਅਤੇ ਹੋਰ ਸੁਵਿਧਾਵਾਂ ਮਿਲ ਸਕਣ। ਜੇਕਰ ਉਨ੍ਹਾਂ ਨੂੰ ਤਨਖਾਹ ਮਿਲਦੀ ਰਹੇ ਅਤੇ ਉਨ੍ਹਾਂ ਨੂੰ ਰਹਿਣ ਦੀ ਬਿਹਤਰ ਵਿਵਸਥਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਵਿੱਚੋਂ ਕਈ ਸਬੰਧਿਤ ਦੇਸ਼ਾਂ ਵਿੱਚ ਹੀ ਰਹਿਣ ਦਾ ਵਿਕਲਪ ਚੁਣ ਸਕਦੇ ਹਨ। ਜੇਕਰ ਦੇਸ਼ ਵਾਪਸ ਆਉਣ ਲਈ ਭੀੜ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਮਾਮਲੇ ਨੂੰ ਸਮਝਣਾ ਅਤੇ ਨਜਿੱਠਣਾ ਬਹੁਤ ਗੁੰਝਲਦਾਰ ਹੋ ਜਾਵੇਗਾ। ਸਥਿਤੀ ’ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਅਤੇ ਸੰਕਟ ਨੂੰ ਰੋਕਣ ਲਈ ਤੁਰੰਤ ਯੋਜਨਾ ਬਣਾਉਣੀ ਚਾਹੀਦੀ ਹੈ।

ਕੋਵਿਡ-19 ਮਹਾਂਮਾਰੀ ਦੀ ਇਹ ਵਿਲੱਖਣਤਾ ਹੈ ਕਿ ਸਾਡੇ ਸਾਹਮਣੇ ਜੋ ਮੁੱਖ ਮੁੱਦੇ ਖੜ੍ਹੇ ਹੋ ਰਹੇ ਹਨ, ਉਹ ਜੀਵਨ ਅਤੇ ਮੌਤ ਦੀ ਤੁਲਨਾ ਵਿੱਚ ਮਹੱਤਵਹੀਣ ਦਿਖਾਈ ਦਿੰਦੇ ਹਨ। ਕਿਸੇ ਨੂੰ ਇਹ ਨਹੀਂ ਪਤਾ ਕਿ ਜੋ ਇਸ ਮਹਾਂਮਾਰੀ ਵਿੱਚ ਬਚੇਗਾ, ਉਹ ਨਾ ਸਿਰਫ਼ ਇਸਦੀ ਕਹਾਣੀ ਦੱਸਣ ਲਈ ਹੋਵੇਗਾ, ਬਲਕਿ ਨਵੀਂ ਆਲਮੀ ਤਰਤੀਬ ਦਾ ਮਾਰਗ ਦਰਸ਼ਨ ਵੀ ਪ੍ਰਦਾਨ ਕਰੇਗਾ। ਪਰ ਭਾਰਤੀ ਪੂਰੀ ਦੁਨੀਆ ਵਿੱਚ ਹੋਣਗੇ ਅਤੇ ਭਾਰਤ ਵਿੱਚ ਕਿਸੇ ਵੀ ਸਰਕਾਰ ਨੂੰ ਪਰਵਾਸੀ ਭਾਰਤੀਆਂ ਨਾਲ ਆਪਸੀ ਰੂਪ ਨਾਲ ਲਾਭਕਾਰੀ ਸਬੰਧ ਬਣਾਉਣੇ ਹੋਣਗੇ। ਆਖਿਰਕਾਰ ਅਸੀਂ ਜਾਣਦੇ ਹਾਂ ਕਿ ਅਸੀਂ ਭਾਰਤੀਆਂ ਨੂੰ ਕਿਧਰੇ ਵੀ ਲੈ ਕੇ ਜਾ ਸਕਦੇ ਹਾਂ, ਪਰ ਅਸੀਂ ਭਾਰਤ ਨੂੰ ਉਨ੍ਹਾਂ ਵਿੱਚੋਂ ਨਹੀਂ ਕੱਢ ਸਕਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.