ETV Bharat / bharat

ਅਦਾਲਤ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਤੇ ਸ਼ਵਿੰਦਰ ਨੂੰ 4 ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ - malvinder singh

ਰੈਲੀਗੇਰ ਫਿਨਵੈਸਟ ਮਾਮਲੇ ਵਿੱਚ ਸਾਕੇਤ ਕੋਰਟ ਨੇ ਰੈਨਬੈਕਸੀ ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੇਟਰ ਮਲਵਿੰਦਰ ਸਿੰਘ, ਸ਼ਵਿੰਦਰ ਸਿੰਘ ਤੇ ਹੋਰ 3 ਮੁਲਜ਼ਮਾਂ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਹੈ।

ਫ਼ੋਟੋ
author img

By

Published : Oct 11, 2019, 5:16 PM IST

ਨਵੀਂ ਦਿੱਲੀ: ਰੈਲੀਗੇਰ ਫਿਨਵੈਸਟ ਮਾਮਲੇ ਵਿੱਚ ਸਾਕੇਤ ਕੋਰਟ ਨੇ ਰੈਨਬੈਕਸੀ ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੇਟਰ ਮਲਵਿੰਦਰ ਸਿੰਘ, ਸ਼ਵਿੰਦਰ ਸਿੰਘ ਤੇ ਹੋਰ 3 ਮੁਲਜ਼ਮਾਂ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਹੈ। ਪੁਲਿਸ ਨੇ 6 ਦਿਨਾਂ ਦੀ ਰਿਮਾਂਡ ਮੰਗੀ ਸੀ। ਰੇਲੀਗੇਅਰ ਫਿਨਵੈਸਟ ਕੰਪਨੀ ਵਿੱਚ 2397 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਵਿੰਦਰ, ਮਲਵਿੰਦਰ ਤੇ ਹੋਰ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ।

  • Delhi's Saket Court sends Ranbaxy's former promoters Malvinder Singh -Shivinder Singh & three others - Sunil Godhwani, Kavi Arora and Anil Saxena, to police remand for 4 days. pic.twitter.com/wwaXcA6J9n

    — ANI (@ANI) October 11, 2019 " class="align-text-top noRightClick twitterSection" data=" ">

ਈਓਡਬਲਿਊ ਨੇ ਸ਼ੁੱਕਰਵਾਰ ਨੂੰ ਮਲਵਿੰਦਰ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਨੇ ਲੁੱਕਆਊਟ ਨੋਟਿਸ 'ਤੇ ਮਲਵਿੰਦਰ ਨੂੰ ਬੀਤੀ ਰਾਤ ਲੁਧਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਰੈਲੀਗੇਅਰ ਫਿਨਵੇਸਟ ਕੰਪਨੀ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਸੀ। ਈਓਡਬਲਿਊ ਨੇ ਸ਼ਵਿੰਦਰ ਤੇ ਮਲਵਿੰਦਰ ਤੋਂ ਇਲਾਵਾ ਕਵੀ ਅਰੋੜਾ, ਸੁਨੀਲ ਗੋਧਾਵਨੀ ਤੇ ਅਨਿਲ ਸਕਸੇਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਮਲਵਿੰਦਰ ਨੇ ਐੱਫਆਈਆਰ ਰੱਦ ਕਰਨ ਦੀ ਕੀਤੀ ਅਪੀਲ
ਮਲਵਿੰਦਰ ਨੇ ਐੱਫਆਈਆਰ ਰੱਦ ਕਰਾਉਣ ਦੇ ਲਈ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਿੱਲੀ ਪੁਲਿਸ ਦੇ ਨਿਆ ਖੇਤਰ ਵਿੱਚ ਨਹੀਂ ਆਉਂਦਾ। ਮਲਵਿੰਦਰ ਦੀ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

ਦੱਸ ਦਈਏ, ਸਾਲ 2016 ਵਿੱਚ ਦੋਹਾਂ ਭਰਾਵਾਂ ਨੇ ਫੋਰਬਸ ਦੀ 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਵਿੱਚ 92ਵੇਂ ਸਥਾਨ 'ਤੇ ਥਾਂ ਬਣਾਈ ਸੀ। ਉਸ ਵੇਲੇ ਦੋਹਾਂ ਦੀ ਜ਼ਾਇਦਾਦ 8,864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਵਿੰਦਰ ਤੇ ਮਲਵਿੰਦਰ ਸਿੰਘ 'ਤੇ ਮੁਲਜ਼ਮ ਲੱਗੇ ਕਿ ਉਨ੍ਹਾਂ ਨੇ ਫੋਰਟਿਸ ਦੇ ਬੋਰਡ ਅਪਰੂਵਲ ਤੋਂ ਬਿਨਾਂ 500 ਕਰੋੜ ਰੁਪਏ ਕੱਢਾ ਲਏ ਸਨ।

ਫਰਵਰੀ 2018 ਤੱਕ, ਮਲਵਿੰਦਰ ਫੋਰਟਿਸ ਦੇ ਕਾਰਜਕਾਰੀ ਚੇਅਰਮੈਨ ਸਨ ਤੇ ਸ਼ਵਿੰਦਰ ਗ਼ੈਰ-ਕਾਰਜ਼ਕਾਰੀ ਉਪ ਚੇਅਰਮੈਨ ਸਨ। ਦੋਹਾਂ ਨੂੰ ਫੰਡ ਮੋੜਣ ਦੇ ਦੋਸ਼ਾਂ ਤੋਂ ਬਾਅਦ ਬੋਰਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਸ਼ਵਿੰਦਰ ਅਤੇ ਮਲਵਿੰਦਰ ਸਿੰਘ ਨੇ 1996 ਵਿਚ ਫੋਰਟਿਸ ਹੈਲਥਕੇਅਰ ਦੀ ਸ਼ੁਰੂਆਤ ਕੀਤੀ ਸੀ।

Intro:Body:

jasvir

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.