ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਵਾਇਰਸ ਦੇ 61, 871 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 1033 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਕੇਸ 75 ਲੱਖ ਦੇ ਕਰੀਬ ਹੋ ਗਏ ਹਨ। ਉੱਥੇ ਹੀ ਰਾਹਤ ਭਰੀ ਖਬਰ ਇਹ ਵੀ ਹੈ ਕਿ ਪਿਛਲੇ 24 ਘੰਟਿਆਂ ਵਿੱਚ 72 ਹਜ਼ਾਰ 614 ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਗਏ ਹਨ।
ਦੇਸ਼ ਵਿੱਚ ਹੁਣ ਕੁੱਲ ਕੋਰੋਨਾ ਮਰੀਜ਼ਾਂ ਦੀ ਸੰਖਿਆ 74 ਲੱਖ 94 ਹਜ਼ਾਰ, 551 ਹੋ ਗਈ ਹੈ। ਇਨ੍ਹਾਂ ਵਿੱਚੋਂ 7 ਲੱਖ 83 ਹਜ਼ਾਰ 311 ਮਰੀਜ਼ ਐਕਟਿਵ ਹਨ। ਹੁਣ ਤੱਕ ਕੁੱਲ 65 ਲੱਖ 97 ਹਜ਼ਾਰ 209 ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 1 ਲੱਖ 14 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਵਿੱਚ ਰਿਕਵਰੀ ਦਰ ਵਧ ਕੇ 88 ਫੀਸਦੀ ਹੋ ਚੁੱਕੀ ਹੈ, ਜਦੋਂ ਕੋਰੋਨਾ ਨਾਲ ਮੌਤ ਦੀ ਦਰ 1.5 ਫੀਸਦੀ ਹੋ ਗਈ ਹੈ। ਸਕਾਰਾਤਮਕਤਾ ਦਰ 6.4 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੁੱਲ 9 ਲੱਖ 70 ਹਜ਼ਾਰ 173 ਸੈਂਪਲ ਟੈਸਟ ਕੀਤੇ ਗਏ। ਹੁਣ ਤੱਕ 9 ਕਰੋੜ, 42 ਲੱਖ 24 ਹਜ਼ਾਰ 190 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ।
ਉੱਥੇ ਹੀ ਅੱਜ ਸਵੇਰੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਆਈਜੀ ਵਿਨੋਦ ਕੁਮਾਰ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਨੂੰ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਪਟਨਾ ਦੇ ਐਮਸ ਵਿੱਚ ਦਾਖਲ ਕਰਵਾਇਆ ਗਿਆ ਸੀ।