ਨਵੀਂ ਦਿੱਲੀ: ਕੋਵਿਡ-19 ਦੇ ਖ਼ੌਫ ਦੇ ਕਾਰਨ ਸਦਨ ਵਿੱਚ ਸੈਲਾਨੀਆਂ ਦੀ ਥਰਮਲ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਕ੍ਰੀਨਿੰਗ ਸਦਨ ਦੇ ਸਾਰੇ ਗੇਟਾਂ 'ਤੇ ਹੋ ਰਹੀ ਹੈ। ਸਦਨ ਦੇ ਦੋਵਾਂ ਹਿੱਸਿਆਂ ਨੇ ਕੋਵਿਡ-19 ਦੇ ਮੁੱਦੇ 'ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਜਿੱਥੇ ਵੀ ਜ਼ਿਆਦਾ ਇਕੱਠ ਹੋਵੇ, ਇੱਥੋਂ ਤੱਕ ਕੀ ਸਦਨ ਦੀ ਵੀ ਥਰਮਲ ਸਕ੍ਰੀਨਿੰਗ ਕੀਤੀ ਜਾਣੀ ਚਾਹੀਦੀ ਹੈ।
ਰਾਜ ਸਭਾ ਵਿੱਚ ਸਮਾਜਵਾਦੀ ਪਾਰਟੀ ਦੇ ਸਾਂਸਦ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਇਹ ਥਰਮਲ ਸਕ੍ਰੀਨਿੰਗ ਸਦਨ ਦੇ ਸਾਰੇ ਗੇਟਾਂ 'ਤੇ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਇਸ ਵਾਇਰਸ ਨਾਲ ਪੀੜਤ ਵਿਅਕਤੀ ਸਦਨ ਵਿੱਚ ਦਾਖ਼ਲ ਨਾ ਸਕੇ।
ਰਾਜ ਸਭਾ ਮੈਂਬਰ ਸਸਮੀਤ ਪਾਤਰਾ ਨੇ ਕਿਹਾ ਕਿ ਏਟੀਐਮ ਅਤੇ ਘਰੇਲੂ ਹਵਾਈ ਅੱਡਿਆਂ 'ਤੇ ਇਸ ਵਾਇਰਸ ਨੂੰ ਜਾਂਚ ਕਰਨ ਵਾਲੀਆਂ ਸੁਵਿਧਾਵਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ। ਏਟੀਐਮ ਵਿੱਚ ਜ਼ਿਆਦਾਤਰ ਲੋਕ ਪੈਸੇ ਕਢਵਾਉਂਦੇ ਹਨ ਪਰ ਉੱਥੇ ਕਿਸੇ ਵੀ ਤਰ੍ਹਾਂ ਦੇ ਸੈਨੀਟਾਇਜ਼ਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸ ਲਈ ਖ਼ਤਰਨਾਕ ਵਾਇਰਸ ਦੀ ਜਾਂਚ ਕਰਨ ਵਾਲੀਆਂ ਲੈਬਾਂ ਦੀ ਗਿਣਤੀ ਘੱਟ ਹੈ ਜਿਸ ਨੂੰ ਵਧਾ ਲੈਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਵਾਇਰਸ ਦੇ ਕਾਰਨ ਆਇਸੋਲੇਟ ਵਾਰਡ ਵਿੱਚ ਜਾਣ ਤੋਂ ਘਬਰਾਉਂਦੇ ਹਨ ਉਨ੍ਹਾਂ ਨਾਲ ਵਧੀਆ ਵਤੀਰਾ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਰਵੀ ਕ੍ਰਿਸ਼ਨ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਨੂੰ ਵੀ ਇਸ ਨੂੰ ਲੈ ਕੇ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਕਿਸੇ ਤਰ੍ਹਾਂ ਵਾਇਰਸ ਨਾ ਫ਼ੈਲੈ।