ETV Bharat / bharat

ਕੋਰੋਨਾ ਸੰਕਟ: ਏਸ਼ੀਆ 'ਚ 1 ਕਰੋੜ 10 ਲੱਖ ਲੋਕਾਂ 'ਤੇ ਪਵੇਗੀ ਗ਼ਰੀਬੀ ਦੀ ਮਾਰ

ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਕੋਰੋਨਾਵਾਇਰਸ ਏਸ਼ੀਆਈ ਮੁਲਕਾਂ ਵਿੱਚ ਇਸ ਕਦਰ ਅਸਰ ਕਰੇਗਾ ਕਿ ਇਸ ਨਾਲ 1 ਕਰੋੜ 10 ਲੱਖ ਗਰੀਬ ਹੋ ਜਾਣਗੇ।

ਕੋਰੋਨਾ ਸੰਕਟ
ਕੋਰੋਨਾ ਸੰਕਟ
author img

By

Published : Apr 3, 2020, 11:02 AM IST

ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇਸ ਭਿਆਨਕ ਮਹਾਮਾਰੀ ਕਾਰਨ ਜਿੱਥੇ ਇਨ੍ਹਾਂ ਦੇਸ਼ਾਂ ਨੂੰ ਜਾਨੀ ਨੁਕਸਾਨ ਝੱਲਣਾ ਪੈ ਰਿਹੈ ਹੈ, ਉੱਥੇ ਹੀ ਕਾਰੋਬਾਰ ਅਤੇ ਬਾਕੀ ਚੀਜ਼ਾਂ ਠੱਪ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੇ ਅਰਥਚਾਰੇ ਮੰਦੀ ਵੱਲ ਵਧ ਰਹੇ ਹਨ। ਭਾਰਤ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ ਹੈ।

ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਇਹ ਮਹਾਮਾਰੀ ਏਸ਼ੀਆਈ ਮੁਲਕਾਂ ਵਿੱਚ ਇਸ ਕਦਰ ਅਸਰ ਕਰੇਗੀ ਕਿ ਇਸ ਨਾਲ 1 ਕਰੋੜ 10 ਲੱਖ ਗਰੀਬੀ ਦੀ ਮਾਰ ਹੇਠ ਆ ਜਾਣਗੇ। ਰਿਪੋਰਟ ਅਨੁਸਾਰ ਚੀਨ ਸਣੇ ਏਸ਼ੀਆਈ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਦੀ ਰਫ਼ਤਾਰ ਦੀ ਢਿੱਲੀ ਰਹੇਗੀ। ਵਿਸ਼ਵ ਬੈਂਕ ਦਾ ਇਹ ਵੀ ਕਹਿਣਾ ਹੈ ਕਿ ਪੂਰਬੀ ਏਸ਼ੀਆ ਵਿੱਚ ਵਿਕਾਸ ਦਰ ਦੀ ਰਫ਼ਤਾਰ 2.1 ਫ਼ੀਸਦੀ ਰਹਿ ਸਕਦੀ ਹੈ ਜੋ ਕਿ ਬੀਤੇ ਵਰ੍ਹੇ 2019 ਵਿੱਚ 5.8 ਫ਼ੀਸਦੀ ਸੀ।

ਭਾਰਤ ਨੂੰ 100 ਕਰੋੜ ਡਾਲਰ ਦੇਵੇਗਾ ਵਿਸ਼ਵ ਬੈਂਕ
ਕੋਰੋਨਾਵਾਇਰਸ ਨਾਲ ਮੁਕਾਬਲਾ ਕਰਨ ਲਈ ਵਿਸ਼ਵ ਬੈਂਕ ਭਾਰਤ ਨੂੰ 100 ਕਰੋੜ ਡਾਲਰ ਦਾ ਐਮਰਜੈਂਸੀ ਫ਼ੰਡ ਦੇਵੇਗਾ। ਇਸ ਨਾਲ ਭਾਰਤ ਨੂੰ ਬਿਹਤਰ ਜਾਂਚ, ਕੰਟੈਕਟ ਟ੍ਰੇਸਿੰਗ, ਲੈਬੋਰੇਟਰੀ ਡਾਇਗ ਨੋਸਟਿਕਸ, ਸੁਰੱਖਿਆ ਉਪਕਰਣਾਂ ਦੀ ਖ਼ਰੀਦ ਅਤੇ ਨਵੇਂ ਆਈਸੋਲੇਸ਼ਨ ਵਾਰਡ ਬਣਾਉਣ 'ਚ ਮਦਦ ਮਿਲੇਗੀ।

ਸਾਊਥ ਏਸ਼ੀਆ 'ਚ ਵਿਸ਼ਵ ਬੈਂਕ ਨੇ ਪਾਕਿਸਤਾਨ ਲਈ 20 ਕਰੋੜ ਡਾਲਰ, ਅਫ਼ਗਾਨਿਸਤਾਨ ਲਈ 10 ਕਰੋੜ ਡਾਲਰ, ਮਾਲਦੀਵ ਲਈ 73 ਲੱਖ ਡਾਲਰ ਅਤੇ ਸ੍ਰੀ ਲੰਕਾ ਲਈ 12.86 ਕਰੋੜ ਡਾਲਰ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.