ਅਮਰਾਵਤੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਿਤ ਮਰੀਜ਼ਾਂ ਦੀ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੇ ਨਾਲ ਅਣ-ਮਨੁੱਖੀ ਵਿਓਹਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆੰ ਹਨ। ਤਾਜ਼ਾ ਮਾਮਲਾ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦਾ ਹੈ। ਇੱਥੇ ਕੋਰੋਨਾ ਦੇ ਤਿੰਨ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਅਣ-ਮਨੁੱਖੀ ਤਰੀਕੇ ਨਾਲ ਜੇਸੀਬੀ ਦੀ ਮਦਦ ਨਾਲ ਦਫ਼ਨਾਇਆ ਗਿਆ।
ਇਸ ਖ਼ਬਰ ਨੂੰ ਤੇਲਗੂ ਅਖ਼ਬਾਰ ਈਨਾਡੂ ਨੇ 'ਬਰੀਅਲ ਆਫ਼ ਕੋਵਿਡ ਡੈਥ ਇਨ ਪੇਨਾ' ਸਿਰਲੇਖ ਦੇ ਤਹਿਤ ਪ੍ਰਕਾਸ਼ਿਤ ਕੀਤਾ ਸੀ। ਜਿਸ ਉੱਤੇ ਕਾਰਵਾਈ ਕਰਦਿਆਂ ਨੇਲੋਰ ਦੇ ਜ਼ਿਲ੍ਹਾ ਸੰਯੁਕਤ ਕਲੈਕਟਰ ਪ੍ਰਭਾਕਰ ਰੈੱਡੀ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸੰਯੁਕਤ ਕਲੈਕਟਰ ਨੇ ਨੇਲੋਰ ਆਰਡੀਓ ਨੂੰ ਇਸ ਮਾਮਲੇ ਦੀ ਜਾਂਚ ਦੇ ਲਈ ਲੋਕਪਾਲ ਨਿਯਕੁਤ ਕੀਤਾ ਹੈ।
ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਰਮਿਤ ਤਿੰਨ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਨੇਲੋਰ ਵਿੱਚ ਪੇਨਾ ਨਦੀ ਦੇ ਕਿਨਾਰੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਦਫ਼ਨਾਇਆ ਗਿਆ ਸੀ। ਹਾਲਾਂਕਿ ਜੇਸੀਬੀ ਨਾਲ ਲਾਸ਼ਾਂ ਨੂੰ ਦਫ਼ਨਾਏ ਜਾਣ ਦਾ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਸ ਹੋ ਗਿਆ ਹੈ।
ਕੋਰੋਨਾ ਵਾਇਰਸ ਦੇ ਖ਼ੌਫ ਕਾਰਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਲਾਸ਼ਾਂ ਨਹੀਂ ਲਿਜਾ ਰਹੇ, ਇਸ ਲਈ ਕੋਰੋਨਾ ਸੰਕਰਮਿਤ ਲਾਸ਼ਾਂ ਨੂੰ ਦਫ਼ਨ ਕਰਵਾਉਣ ਦਾ ਕੰਮ ਸਬੰਧਿਕ ਸਰਕਾਰੀ ਵਿਭਾਗ ਵੱਲੋਂ ਕੀਤਾ ਜਾਂਦਾ ਹੈ।