ETV Bharat / bharat

ਕੋਰੋਨਾ ਅਤੇ ਭਾਰਤ ਦੇ ਗੁਆਂਢੀ ਦੇਸ਼ - ਕੋਰੋਨਾ ਅਤੇ ਭਾਰਤ ਦੇ ਗੁਆਂਢੀ ਦੇਸ਼

ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਵਿਆਪੀ ਤਾਲਾਬੰਦੀ ਲਾਗੂ ਹੋਇਆ। ਦੂਜੇ ਪਾਸੇ, ਸਾਡਾ ਗੁਆਂਢੀ ਦੇਸ਼, ਚੀਨ, ਜੋ ਕਿ ਬਦਕਿਸਮਤੀ ਨਾਲ ਇਸ ਨਾਮੁਰਾਦ ਵਾਇਰਸ ਦੀ ਉਤਪਤੀ ਅਤੇ ਇਸ ਦੇ ਵਿਕਸਿਤ ਹੋਣ ਦਾ ਕੇਂਦਰ ਬਣਿਆ, ਇਸ ਵਾਇਰਸ ਦੇ ਫੈਲਾਅ ਨੂੰ ਨਿਯੰਤਰਿਤ ਕਰਨ ਵਿੱਚ ਵੱਡੇ ਪੱਧਰ 'ਤੇ ਸਫ਼ਲ ਹੋਇਆ ਹੈ।

ਫ਼ੋਟੋ
ਫ਼ੋਟੋ
author img

By

Published : May 2, 2020, 5:33 PM IST

ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਵਿਆਪੀ ਤਾਲਾਬੰਦੀ ਲਾਗੂ ਹੋਇਆ। ਦੂਜੇ ਪਾਸੇ, ਸਾਡਾ ਗੁਆਂਢੀ ਦੇਸ਼, ਚੀਨ, ਜੋ ਕਿ ਬਦਕਿਸਮਤੀ ਨਾਲ ਇਸ ਨਾਮੁਰਾਦ ਵਾਇਰਸ ਦੀ ਉਤਪਤੀ ਅਤੇ ਇਸ ਦੇ ਵਿਕਸਿਤ ਹੋਣ ਦਾ ਕੇਂਦਰ ਬਣਿਆ, ਇਸ ਵਾਇਰਸ ਦੇ ਫੈਲਾਅ ਨੂੰ ਨਿਯੰਤਰਿਤ ਕਰਨ ਵਿੱਚ ਵੱਡੇ ਪੱਧਰ 'ਤੇ ਸਫ਼ਲ ਹੋਇਆ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਭਾਰਤ ਦੇ ਹੋਰ ਗੁਆਂਢੀ ਦੇਸ਼, ਜਿਵੇਂ ਕਿ ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਭੂਟਾਨ ਅਤੇ ਮਿਆਂਮਾਰ ਇਸ ਮਹਾਂਮਾਰੀ ਦੇ ਬਾਬਤ ਕੀ ਕਰ ਰਹੇ ਹਨ? ਉੱਥੇ ਕੋਵਿਡ -19 ਦਾ ਪ੍ਰਭਾਵ ਕਿਵੇਂ ਦਾ ਹੈ? ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਫੈਸਲੇ ਕਿਵੇਂ ਲਏ ਜਾ ਰਹੇ ਹਨ? ਉਨ੍ਹਾਂ ਲੋਕਾਂ ਨੂੰ ਕਿਸ ਕਿਸਮ ਦੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ? ਇਨ੍ਹਾਂ ਪਛੜੇ ਦੇਸ਼ਾਂ ਦੀ ਆਰਥਿਕ ਸਥਿਤੀ ਕੀ ਹੈ? ਉਨ੍ਹਾਂ ਵੱਲੋਂ ਕਿਹੜੀਆਂ ਡਾਕਟਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ? ਅਜਿਹੀਆਂ ਹੀ ਅਨੇਕਾਂ ਦਿਲਚਸਪ ਗੱਲਾਂ ਹੇਠਾਂ ਵਿਚਾਰੀਆਂ ਜਾ ਰਹੀਆਂ ਹਨ।

ਅਫਗਾਨਿਸਤਾਨ: ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੀ ਘਾਟ
ਤਾਲਿਬਾਨ ਤੋਂ ਦੁਖੀ ਦੇਸ਼, ਅਫ਼ਗਾਨਿਸਤਾਨ ਵੀ ਕੋਰੋਨਾ ਨਾਲ ਪ੍ਰਭਾਵਿਤ ਹੋਇਆ ਹੈ। ਪਹਿਲਾਂ ਤੋਂ ਹੀ ਗਰੀਬੀ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ, ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤਾਲਾਬੰਦੀ ਅਤੇ ਹੋਰ ਉਪਾਵਾਂ ਲਈ ਸਰਕਾਰ ਦੇ ਫੈਸਲਿਆਂ ਨਾਲ ਦੇਸ਼ ਦੀ ਆਰਥਿਕ ਸਥਿਤੀ ਹੋਰ ਵਿਗੜ ਗਈ ਹੈ। ਹਜ਼ਾਰਾਂ ਸਵੈ-ਰੁਜ਼ਗਾਰ ਦੀਆਂ ਇਕਾਈਆਂ ਬੰਦ ਹੋ ਗਈਆਂ ਹਨ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਇੱਥੋਂ ਦੀ ਸਰਕਾਰ ਹੁਣ ਗਰੀਬਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੀਨ, ਪਾਕਿਸਤਾਨ, ਇਰਾਨ, ਉਜ਼ਬੇਕਿਸਤਾਨ ਅਤੇ ਭਾਰਤ ਉੱਤੇ ਨਿਰਭਰ ਹੈ। ਪਾਕਿਸਤਾਨ ਅਤੇ ਇਰਾਨ ਤੋਂ ਪਰਤੇ ਲੱਖਾਂ ਅਫਗਾਨੀਆਂ ਨਾਲ ਨਵੀਆਂ ਮੁਸੀਬਤਾਂ ਖੜ੍ਹੀਆਂ ਹੋਈਆਂ ਹਨ। ਇਰਾਨ ਤੋਂ ਅਫਗਾਨਿਸਤਾਨ ਆਉਣ ਵਾਲੇ ਨਾਗਰਿਕਾਂ ਕਾਰਨ 24 ਫਰਵਰੀ ਨੂੰ ਕੋਵਿਡ -19 ਦਾ ਪਹਿਲਾਂ ਕੇਸ ਅਤੇ 22 ਮਾਰਚ ਨੂੰ ਕੋਵਿਡ -19 ਕਾਰਨ ਮੌਤ ਦਾ ਪਹਿਲਾਂ ਕੇਸ ਸਾਹਮਣੇ ਆਇਆ। ਦੇਸ਼ ਵਿੱਚ ਵਾਇਰਸ ਦੇ ਫੈਲਾਅ ਦੀ ਤੇਜ਼ ਦਰ ਦਾ ਵੱਡਾ ਕਾਰਨ, ਸੰਕਰਮਿਤ ਅਤੇ ਗੈਰ-ਸੰਕਰਮਿਤ ਵਿਅਕਤੀਆਂ ਦੁਆਰਾ ਕੁਆਰੰਟੀਨ ਦੇ ਨਿਯਮਾਂ ਦੀ ਉਲੰਘਣਾ ਕਰਨਾ ਹੈ। ਇਸ ਨਾਲ ਦੇਸ਼ ਦੀ ਆਬਾਦੀ ਦਰਮਿਆਨ ਸੰਕਰਮਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸਦੇ ਨਤੀਜੇ ਵਜੋਂ ਦੇਸ਼ ਦੇ ਲਗਭਗ ਸਾਰੇ ਪ੍ਰਾਂਤਾਂ ਨੂੰ ਤੁਰੰਤ ਤਾਲਾਬੰਦ ਕਰ ਦਿੱਤਾ ਗਿਆ। ਮਹਾਂਮਾਰੀ ਦੀ ਇੰਨੀ ਗੰਭੀਰਤਾ ਹੈ ਕਿ ਇੱਥੋਂ ਤੱਕ ਕਿ ਤਾਲਿਬਾਨ ਵੀ ਤਾਲਾਬੰਦੀ ਦਾ ਸਮਰਥਨ ਕਰ ਰਿਹਾ ਹੈ।

ਪਾਕਿਸਤਾਨ: ਵਿਸ਼ਾਣੂਆਂ ਦੇ ਗੁਪਤ ਵਾਹਕਾਂ ਦਾ ਸਮਾਜਿਕ ਪ੍ਰਵੇਸ਼
ਪਾਕਿਸਤਾਨ ਵਿੱਚ, ਦੇਸ਼ ਦੀ 25% ਆਬਾਦੀ ਗਰੀਬੀ ਵਿੱਚ ਹੋਣ ਕਾਰਨ ਇਸ 'ਤੇ ਪਿਆ ਕੋਵਿਡ-19 ਮਹਾਂਮਾਰੀ ਦਾ ਪ੍ਰਭਾਵ ਕਲਪਨਾਯੋਗ ਨਹੀਂ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਤਾਲਾਬੰਦੀ ਕਾਰਨ ਤਕਰੀਬਨ 1.87 ਕਰੋੜ ਲੋਕ ਆਪਣੀਆਂ ਨੌਕਰੀਆਂ ਗੁਆ ਦੇਣਗੇ। ਸਭ ਤੋਂ ਪਹਿਲਾਂ 26 ਫਰਵਰੀ ਨੂੰ ਈਰਾਨ ਦੀ ਯਾਤਰਾ ਕਰਨ ਵਾਲੇ ਦੋ ਵਿਦਿਆਰਥੀਆਂ ਦੇ ਇਸ ਵਾਇਰਸ ਨਾਲ ਸੰਕਰਮਿਤ ਹੋਣ ਬਾਰੇ ਪਤਾ ਲੱਗਿਆ ਸੀ। ਪਹਿਲੀ ਮੌਤ 30 ਮਾਰਚ ਨੂੰ ਹੋਈ। ਤਬਲੀਗੀ ਜਮਾਤ ਦਾ ਇਕੱਠ, ਜੋ ਕਿ 10 ਤੋਂ 12 ਮਾਰਚ ਦੇ ਵਿਚਕਾਰ ਲਾਹੌਰ ਵਿੱਚ ਆਯੋਜਿਤ ਕੀਤਾ ਗਿਆ, ਵਿਸ਼ਾਣੂ ਦੇ ਫੈਲਾਅ ਦਾ ਮੁੱਖ ਕਾਰਨ ਬਣ ਗਿਆ। 40 ਦੇਸ਼ਾਂ ਦੇ ਨੁਮਾਇੰਦਿਆਂ ਅਤੇ ਸਥਾਨਕ ਲੋਕਾਂ ਸਮੇਤ 10 ਲੱਖ ਤੋਂ ਵੱਧ ਲੋਕਾਂ ਨੇ ਸਰਕਾਰ ਵੱਲੋਂ ‘ਸਮਾਜਕ ਦੂਰੀਆਂ’ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਨਾਲ ਵਾਇਰਸ ਤੇਜ਼ੀ ਨਾਲ ਫੈਲਿਆ। ਜਿਉਂ-ਜਿਉਂ ਕੇਸ ਵੱਧਦੇ ਗਏ, ਅਧਿਕਾਰੀਆਂ ਨੇ ਤਬਲੀਗੀ ਜਮਾਤ ਵਿੱਚ ਹਾਜ਼ਰ ਤਕਰੀਬਨ 20,000 ਲੋਕਾਂ ਨੂੰ ਕੁਆਰੰਟੀਨ ਕੀਤਾ। 15 ਮਾਰਚ ਤੋਂ ਸਾਰੇ ਰਾਜਾਂ ਨੇ ਇੱਕ ਤੋਂ ਬਾਅਦ ਇੱਕ ਤਾਲਾਬੰਦੀ ਦੀਆਂ ਘੋਸ਼ਣਾਵਾਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ, ਕੇਂਦਰ ਸਰਕਾਰ ਨੇ 30 ਅਪ੍ਰੈਲ ਤੱਕ ਇਸ ਤਾਲਾਬੰਦੀ ਨੂੰ ਵਧਾ ਦਿੱਤਾ, ਕਿਉਂਕਿ ਲਗਭਗ 79% ਸੰਕਰਮਿਤ ਮਾਮਲੇ ਸਮਾਜਿਕ ਇਕੱਠਾਂ ਕਾਰਨ ਹੀ ਹੋਏ ਹਨ। ਹੁਣ ਪਾਬੰਦੀਆਂ ‘ਤੇ ਥੋੜੀ ਢਿੱਲ ਹੈ।

ਦੇਸ਼ ਦੇ ਲਗਭਗ 8 ਕਰੋੜ ਗ਼ਰੀਬ ਲੋਕਾਂ ਨੂੰ ਉਨ੍ਹਾਂ ਦੀਆਂ ਮੌਜੂਦਾ ਜ਼ਰੂਰਤਾਂ ਦੀ ਪੂਰਤੀ ਲਈ 11,000 ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਫਿਰ ਵੀ, ਲੱਖਾਂ ਲੋਕ ਭੁੱਖੇ ਮਰ ਰਹੇ ਹਨ। ਹਾਲਾਂਕਿ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੀਆਂ ਚਿੰਤਾਵਾਂ ਹਨ, ਪਰ ਸਰਕਾਰ ਨੇ ਰਮਜ਼ਾਨ ਦੀਆਂ ਨਮਾਜ਼ਾਂ ਲਈ ਮਸਜਿਦਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਟੈਸਟਾਂ ਦੀ ਘੱਟ ਦਰ ਕਾਰਨ ਬਹੁਤ ਸਾਰੇ ਸਕਾਰਾਤਮਕ ਮਾਮਲਿਆਂ ਦੀ ਪਛਾਣ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ, ਵਿਸ਼ਾਣੂਆਂ ਦੇ ਬਹੁਤ ਸਾਰੇ ਗੁਪਤ ਵਾਹਕ ਜਾਂ ਸੰਕਰਮਿਤ ਮਰੀਜ਼ ਖੁੱਲ੍ਹੇ ਆਮ ਘੁੰਮ ਰਹੇ ਹਨ। ਅਜਿਹੇ ਮਰੀਜ਼ ਸਮਾਜ ਲਈ ਬਹੁਤ ਵੱਡਾ ਖ਼ਤਰਾ ਪੈਦਾ ਕਰ ਰਹੇ ਹਨ। ਹਾਲਾਂਕਿ, ਅਧਿਕਾਰੀ ਅਤੇ ਸਰਕਾਰ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਐਮਰਜੈਂਸੀ ਦੇ ਤੌਰ ਤੇ ਦੇਸ਼ ਦੇ ਹਸਪਤਾਲਾਂ ਵਿੱਚ ਘੱਟੋ-ਘੱਟ 1.18 ਲੱਖ ਬਿਸਤਰਿਆਂ ਦਾ ਪ੍ਰਬੰਧ ਕਰ ਚੁੱਕੇ ਹਨ।

ਨੇਪਾਲ: ਟੈਸਟ ਕਰਵਾਉਣ ਲਈ ਵੀ ਕੋਈ ਬਜਟ ਨਹੀਂ
23 ਜਨਵਰੀ ਨੂੰ ਵੁਹਾਨ ਤੋਂ ਨੇਪਾਲ ਵਾਪਸ ਆ ਰਹੇ ਇੱਕ ਨੌਜਵਾਨ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ। ਹਾਲਾਂਕਿ ਉਸ ਦੀ ਜਾਂਚ ਲਈ ਦੇਸ਼ ਵਿੱਚ ਕਿੱਟਾਂ ਤੱਕ ਵੀ ਉਪਲੱਬਧ ਨਹੀਂ ਸਨ। ਕੋਵਿਡ-19 ਵਿਸ਼ਾਣੂ ਦੀ ਜਾਂਚ ਲਈ ਇੱਕ ਟੈਸਟ ਦੀ ਕੀਮਤ 17,000 ਨੇਪਾਲੀ ਰੁਪਿਆ ਹੋ ਸਕਦੀ ਹੈ। ਇਸ ਲਈ ਵਿਅਕਤੀ ਦੀ ਜਾਂਚ ਲਈ ਉਸ ਦੇ ਨਮੂਨੇ ਸਿੰਗਾਪੁਰ ਭੇਜੇ ਗਏ ਜਿੱਥੇ ਉਸ ਦਾ ਟੈਸਟ ਸਕਾਰਾਤਮਕ ਪਾਇਆ ਗਿਆ। ਉਸਨੂੰ ਤੁਰੰਤ ਕੁਆਰੰਟੀਨ ਕਰ ਦਿੱਤਾ ਗਿਆ। ਬਾਅਦ ਵਿੱਚ ਉਸ ਨੂੰ ਅਗਲੇ ਨੌਂ ਦਿਨਾਂ ਤੱਕ ਘਰ ਵਿੱਚ ਇਕੱਲੇ ਰਹਿਣ ਦੀ ਸਲਾਹ 'ਤੇ ਛੱਡ ਦਿੱਤਾ ਗਿਆ। ਇਸ ਮਹਾਂਮਾਰੀ ਦੇ ਫੈਲਾਅ ਨਾਲ ਪ੍ਰਭਾਵਿਤ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸਰਕਾਰ ਨੇ ਪਹਿਲੇ ਪੜਾਅ ਵਿੱਚ ਤਕਰੀਬਨ 100 ਟੈਸਟਿੰਗ ਕਿੱਟਾਂ ਖਰੀਦੀਆਂ। ਇਹ ਆਪਣੇ ਆਪ ਵਿੱਚ ਨੇਪਾਲ ਦੀ ਗ਼ਰੀਬੀ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਪਹਿਲਾਂ ਹੀ ਘੱਟ ਆਰਥਿਕ ਮੰਦੀ ਵਾਲਾ ਦੇਸ਼ ਨੇਪਾਲ, ਇਸ ਮਹਾਂਮਾਰੀ ਕਾਰਨ ਹੋਰ ਵਧੇਰੇ ਪ੍ਰਭਾਵਿਤ ਹੋਇਆ ਹੈ ਕਿਉਂਕਿ ਇਸ ਦੀਆਂ ਸਰਹੱਦਾਂ-ਕੋਰੋਨਾ ਨਾਲ ਬੁਰੀ ਤਰਾਂ ਪ੍ਰਭਾਵਿਤ ਭਾਰਤ ਅਤੇ ਚੀਨ ਨਾਲ ਲੱਗਦੀਆਂ ਹਨ। ਸੈਰ-ਸਪਾਟਾ ਇਸ ਦੇਸ਼ ਦੀ ਆਮਦਨੀ ਦਾ ਮੁੱਖ ਸਰੋਤ ਹੈ। ਵਿਦੇਸ਼ੀ ਸੈਲਾਨੀ ਮਾਉਂਟ ਐਵਰੈਸਟ 'ਤੇ ਵੱਖ-ਵੱਖ ਪਹਾੜੀ ਮੁਹਿੰਮਾਂ ਲਈ ਅਤੇ ਇਸ ਦੇਸ਼ ਦੀ ਕੁਦਰਤੀ ਸੁੰਦਰਤਾ ਦਾ ਅਨੰਦ ਲੈਣ ਲਈ ਇੱਥੇ ਆਉਂਦੇ ਹਨ। ਮਹਾਂਮਾਰੀ ਦੇ ਫੈਲਾਅ ਕਾਰਨ ਨੇਪਾਲ ਨੂੰ ਆਪਣੇ ਟੂਰਿਸਟ ਵੀਜਿਆਂ ਨੂੰ ਰੱਦ ਕਰਨਾ ਪਿਆ ਅਤੇ ਭਾਰਤ-ਨੇਪਾਲ ਸਰਹੱਦ ਨੂੰ ਵੀ ਬੰਦ ਕਰਨਾ ਪਿਆ। 24 ਮਾਰਚ ਤੋਂ ਹੀ ਤਾਲਾਬੰਦੀ ਲਾਗੂ ਹੈ। ਨਤੀਜੇ ਵਜੋਂ, ਲੱਖਾਂ ਲੋਕ ਆਪਣੀਆਂ ਨੌਕਰੀਆਂ ਗਵਾਉਣ ਦੇ ਖਤਰੇ ਵਿੱਚ ਹਨ। ਮਾਉਂਟੇਨੀਅਰ ਅਤੇ ਉਨ੍ਹਾਂ ਦਾ ਸਮਰਥਨ ਕਰਕੇ ਆਪਣੀ ਤਨਖਾਹ ਕਮਾਉਂਦੇ ਲੋਕ, ਹੁਣ ਵਿਹਲੇ ਹਨ। ਇੱਥੋਂ ਤੱਕ ਕਿ ਐਮਰਜੈਂਸੀ ਦਵਾਈਆਂ ਦੀ ਸਪਲਾਈ ਵੀ ਸਿਰਫ਼ ਭਾਰਤ ਸਰਕਾਰ ਦੁਆਰਾ ਹੀ ਕੀਤੀ ਜਾ ਰਹੀ ਹੈ।

ਭੂਟਾਨ: ਜਲਦੀ ਪ੍ਰਤੀਕ੍ਰਿਆ ਕਾਰਨ ਵਧਦਾ ਭਰੋਸਾ
ਭੂਟਾਨ ਵਿੱਚ ਕੋਰੋਨਾ ਦਾ ਪਹਿਲਾਂ ਕੇਸ 6 ਮਾਰਚ ਨੂੰ ਦਰਜ ਕੀਤਾ ਗਿਆ ਸੀ। ਯੂਨਾਈਟਿਡ ਸਟੇਟ ਤੋਂ ਆਇਆ ਇੱਕ 79 ਸਾਲਾ ਯਾਤਰੀ, ਕੋਰੋਨਾ ਨਾਲ ਸੰਕਰਮਿਤ ਹੋਇਆ ਪਾਇਆ ਗਿਆ, ਅਤੇ ਤੁਰੰਤ ਹੀ ਉਸਦੀ ਪਤਨੀ ਅਤੇ 70 ਹੋਰ ਲੋਕਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਉਸੇ ਮਹੀਨੇ ਦੇ 13ਵੇਂ ਦਿਨ, ਇਹ ਅਮਰੀਕੀ ਯਾਤਰੀ ਆਪਣੇ ਦੇਸ਼ ਲਈ ਰਵਾਨਾ ਹੋਇਆ। ਹਾਲਾਂਕਿ, ਉਸ ਦੀ ਪਤਨੀ ਅਤੇ ਡਰਾਈਵਰ ਭੂਟਾਨ ਵਿੱਚ ਹੀ ਰਹੇ। ਭਾਰਤ ਵਿੱਚ ਵਾਇਰਸ ਫੈਲਣ ਬਾਰੇ ਪਤਾ ਲੱਗਣ ਤੋਂ ਬਾਅਦ, ਭੂਟਾਨ ਦੇ ਰਾਜੇ ਨੇ ਪੂਰੇ ਭਾਰਤੀ-ਭੂਟਾਨ ਸਰਹੱਦ ਨੂੰ ਬੰਦ ਕਰ ਦਿੱਤਾ। ਵੱਖ-ਵੱਖ ਚੀਜ਼ਾਂ ਦੀ ਦਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਜਿਹੜੇ ਲੋਕ ਭਾਰਤ, ਮਾਲਦੀਵ ਅਤੇ ਸ੍ਰੀਲੰਕਾ ਵਿੱਚ ਪੜ੍ਹ ਰਹੇ ਹਨ ਜਾਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਦੇਸ਼ ਦੀ ਰਾਜਧਾਨੀ, ਥਿੰਫੂ ਵਿੱਚ ਸਥਾਪਤ ਕੀਤੇ ਕੁਆਰੰਟੀਨ ਸੈਂਟਰਾਂ ਵਿੱਚ ਭੇਜ ਦਿੱਤਾ ਗਿਆ। ਪੂਰੀ ਤਰ੍ਹਾਂ ਠੀਕ ਹੋਣ 'ਤੇ ਹੀ ਉਨ੍ਹਾਂ ਨੂੰ ਘਰ ਭੇਜਿਆ ਗਿਆ। ਇਸ ਤਰ੍ਹਾਂ ਸਥਿਤੀ ਨੂੰ ਨਿਯੰਤਰਿਤ ਕਰ ਲਿਆ ਗਿਆ।

ਸ੍ਰੀਲੰਕਾ: ਇੱਕ ਨਾਗਰਿਕ-ਕੇਂਦ੍ਰਤ ਤਿਆਰੀ
ਸ੍ਰੀਲੰਕਾ ਨੇ ਵਿਸ਼ਵ ਨੂੰ ਦਿਖਾਇਆ ਹੈ ਕਿ ਦੇਸ਼ ਵਿੱਚ ਮੈਡੀਕਲ ਐਮਰਜੈਂਸੀ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ। ਸਰਕਾਰ ਕਿਸੇ ਵੀ ਤਦਾਂ ਦੀ ਬਿਪਤਾ ਲਈ ਤਿਆਰ ਹੈ ਅਤੇ ਆਪਣੇ ਨਾਗਰਿਕਾਂ ਦੀ ਭਲਾਈ ਨੂੰ ਪਹਿਲ ਦੇ ਅਧਾਰ 'ਤੇ ਰੱਖਦਿਆਂ, ਪਹਿਲਾਂ ਹੀ ਤਿਆਰੀ ਵਿੱਚ ਹੈ। ਸਰਕਾਰ ਦੀ ਸੁਚੇਤਤਾ ਬਹੁਤ ਹੱਦ ਤੱਕ ਦੇਸ਼ ਦੀ ਸੁਰੱਖਿਆ ਵਿੱਚ ਸਹਾਇਕ ਰਹੀ ਹੈ। ਸ਼ੁਰੂ ਵਿੱਚ, ਸ੍ਰੀਲੰਕਾ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ 16ਵੇਂ ਸਥਾਨ 'ਤੇ ਸੀ ਜਿੱਥੇ ਇਹ ਵਾਇਰਸ ਚਿੰਤਾਜਨਕ ਦਰ ਨਾਲ ਫੈਲ ਰਿਹਾ ਸੀ। ਹਾਲਾਂਕਿ ਇਸ ਦੀਆਂ ਸਹੀ ਰਣਨੀਤੀਆਂ ਅਤੇ ਇਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨਾਲ, ਇਹ ਹਾਲ ਹੀ ਵਿੱਚ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ 9ਵੇਂ ਸਥਾਨ ‘ਤੇ ਹੈ ਜੋ ਇਸ ਮਾਰੂ ਮਹਾਂਮਾਰੀ ‘ਤੇ ਸਫਲਤਾਪੂਰਵਕ ਜਿੱਤ ਹਾਸਲ ਕਰ ਰਹੇ ਹਨ। ਇਹ ਇੱਕ ਸਫ਼ਲ ਰਣਨੀਤੀ ਹੈ ਜੋ ਸਰਕਾਰ ਆਪਣੇ ਦੇਸ਼ ਵਿੱਚ ਲਾਗੂ ਕਰ ਰਹੀ ਹੈ। ਜਿਵੇਂ ਹੀ ਡਬਲਯੂ.ਐਚ.ਓ. ਨੇ ਇਸ ਵਿਸ਼ਾਣੂ ਅਤੇ ਮਹਾਂਮਾਰੀ ਬਾਰੇ ਅਲਰਟ ਜਾਰੀ ਕੀਤਾ, ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਸਕ੍ਰੀਨਿੰਗ ਸੈਂਟਰਾਂ ਨਾਲ ਭਰ ਦਿੱਤਾ ਗਿਆ। 27 ਜਨਵਰੀ ਨੂੰ, ਚੀਨ ਤੋਂ ਸ੍ਰੀਲੰਕਾ ਵਾਪਸ ਆਈ, ਇੱਕ ਔਰਤ ਵਿੱਚ ਕੋਰੋਨਾ ਦੇ ਲੱਛਣਾਂ ਦੀ ਪਛਾਣ ਕੀਤੀ ਗਈ ਅਤੇ ਇਸ ਲਈ ਉਸਨੂੰ ਤੁਰੰਤ ਕੁਆਰੰਟੀਨ ਲਈ ਭੇਜ ਦਿੱਤਾ ਗਿਆ। ਵੁਹਾਨ ਵਿੱਚ ਫਸੇ ਸ੍ਰੀਲੰਕਾ ਦੇ ਵਿਦਿਆਰਥੀਆਂ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਲੋੜੀਂਦਾ ਕੁਆਰੰਟੀਨ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਆਪਣੇ ਸੰਬੰਧਤ ਪਰਿਵਾਰਾਂ ਨੂੰ ਭੇਜ ਦਿੱਤਾ ਗਿਆ। ਸ੍ਰੀਲੰਕਾ ਵਿੱਚ ਕੋਵਿਡ ਦਾ ਪਹਿਲਾ ਕੇਸ 10 ਮਾਰਚ ਨੂੰ ਉਥੋਂ ਦੇ ਇੱਕ ਟੂਰਿਸਟ ਗਾਈਡ ਨੂੰ ਕੁੱਝ ਇਟਲੀ ਦੇ ਸੈਲਾਨੀਆਂ ਵੱਲੋਂ ਇਸ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਦਰਜ ਕੀਤਾ ਗਿਆ। ਅਤੇ ਇਸ ਤੋਂ ਬਾਅਦ ਹੀ, ਮਾਰਚ ਦੇ 14 ਵੇਂ ਦਿਨ ਤੋਂ ਹੀ, ਸਰਕਾਰ ਨੇ ਦੇਸ਼ ਵਿੱਚ ਕਰਫਿਊ ਅਤੇ ਤਾਲਾਬੰਦੀ ਦੇ ਉਪਾਅ ਲਾਗੂ ਕੀਤੇ, ਜਿਸ ਨਾਲ ਵਾਇਰਸ ਦੇ ਫੈਲਾਅ ਨੂੰ ਵੱਡੀ ਹੱਦ ਤੱਕ ਰੋਕਣ ਵਿੱਚ ਸਹਾਇਤਾ ਮਿਲੀ।

ਬੰਗਲਾਦੇਸ਼: ਗੰਭੀਰ ਗਰੀਬੀ - ਰੋਹਿੰਗਿਆ ਆਵਾਸ ਦੇ ਬੋਝ ਵਿੱਚ ਦਬਿਆ ਹੋਇਆ
ਬੰਗਲਾਦੇਸ਼ ਦੀ ਆਬਾਦੀ 16 ਕਰੋੜ ਹੈ। ਹਾਲਾਂਕਿ ਦੇਸ਼ ਵਿੱਚ ਕਿਸੇ ਵੀ ਐਮਰਜੈਂਸੀ ਲਈ ਲਗਭਗ 1,169 ਆਈ.ਸੀ.ਯੂ. ਬੈੱਡ ਹੀ ਉਪਲੱਬਧ ਹਨ। ਇਸਦਾ ਮਤਲਬ ਹੈ ਕਿ ਪ੍ਰਤੀ ਲੱਖ ਲੋਕਾਂ ਪਿੱਛੇ ਇੱਕ ਬੈੱਡ ਤੋਂ ਵੀ ਘੱਟ! ਇਸ ਮਹੀਨੇ ਦੇ ਅੰਤ ਤੱਕ ਹੋਰ 150 ਬੈੱਡ ਸਥਾਪਤ ਕਰਨ ਦੀ ਤਜਵੀਜ਼ ਹੈ। 1,155% ਦੇ ਵਾਧੇ ਦੇ ਨਾਲ, ਕੋਰੋਨਾ ਵਾਇਰਸ ਤੇਜ਼ੀ ਨਾਲ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ। ਇਹ ਪੂਰੇ ਏਸ਼ੀਆ ਵਿੱਚ ਇਸ ਵਾਇਰਸ ਦੇ ਫੈਲਾਅ ਦੀ ਸਭ ਤੋਂ ਉੱਚੀ ਦਰ ਹੈ। ਪਹਿਲਾਂ ਕੋਵਿਡ -19 ਕੇਸ 8 ਮਾਰਚ ਨੂੰ ਅਤੇ ਪਹਿਲੀ ਮੌਤ ਉਸੇ ਮਹੀਨੇ ਦੇ 18ਵੇਂ ਦਿਨ ਹੋਈ। ਸਰਕਾਰ ਮਾਰਚ ਤੋਂ ਹੀ ਤਾਲਾਬੰਦੀ ਨੂੰ ਲਾਗੂ ਕਰ ਰਹੀ ਹੈ। ਟੈਕਸਟਾਈਲ ਉਦਯੋਗ, ਦੇਸ਼ ਦੀ ਆਰਥਿਕਤਾ ਦਾ ਮੁੱਖ ਸਰੋਤ ਹੋਣ ਕਰਕੇ, ਇਸਨੂੰ ਹਰ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਇਲਜ਼ਾਮ ਹਨ ਕਿ ਹੁਣ ਤੱਕ ਸਿਰਫ਼ 50,000 ਤੋਂ ਘੱਟ ਟੈਸਟ ਹੀ ਕੀਤੇ ਗਏ ਹਨ ਅਤੇ ਮੌਤਾਂ ਦੀ ਗਿਣਤੀ ਵੀ ਅਸਲ ਸ਼ਬਦਾਂ ਵਿੱਚ ਘੋਸ਼ਿਤ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਨਾਗਰਿਕਾਂ ਵਿੱਚ ਇਸ ਗੱਲ ਦੀ ਚਿੰਤਾ ਪੈਦਾ ਹੋ ਰਹੀ ਹੈ ਕਿ ਲਗਭਗ 10 ਲੱਖ ਰੋਹਿੰਗਿਆ ਸ਼ਰਨਾਰਥੀ ਕੈਂਪ, ਕੋਰੋਨਾ ਦੇ ਫੈਲਾਅ ਦਾ ਮੁੱਖ ਕਾਰਨ ਬਣ ਸਕਦੇ ਹਨ।

ਮਿਆਂਮਾਰ: ਸੰਕਟ ਗੁਪਤਤਾ
ਹਾਲਾਂਕਿ ਮਿਆਂਮਾਰ ਦੀਆਂ ਦੋਵੇਂ ਸਰਹੱਦਾਂ 'ਤੇ ਸਥਿਤ ਚੀਨ ਅਤੇ ਥਾਈਲੈਂਡ, ਆਪਣੇ ਦੇਸ਼ਾਂ ਵਿੱਚ ਸੰਕਟ ਦੀ ਇੱਕ ਵੱਡੀ ਸਥਿਤੀ ਦਾ ਐਲਾਨ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਸਕਾਰਾਤਮਕ ਮਾਮਲੇ ਅਤੇ ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਪਰ ਮਿਆਂਮਾਰ ਬਹੁਤ ਘੱਟ ਹੱਦ ਤੱਕ ਪ੍ਰਭਾਵਿਤ ਹੋਣ ਦਾ ਐਲਾਨ ਕਰ ਰਿਹਾ ਹੈ। ਇਲਜ਼ਾਮ ਹਨ ਕਿ ਸਰਕਾਰ ਲੋੜੀਂਦੇ ਟੈਸਟ ਨਹੀਂ ਕਰ ਰਹੀ ਹੈ ਅਤੇ ਮਾਮਲਿਆਂ ਦੀ ਗਿਣਤੀ ਨੂੰ ਘੱਟ ਗੋਲਿਆ ਜਾ ਰਿਹਾ ਹੈ ਅਤੇ ਰਿਪੋਰਟ ਵੀ ਘੱਟ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਅੱਗੇ ਯਾਦ ਦਿਵਾਇਆ ਹੈ ਕਿ ਉਨ੍ਹਾਂ ਦਾ ਜੀਵਨ ਜਿਓਣ ਢੰਗ ਹੀ ਉਨ੍ਹਾਂ ਨੂੰ ਇਸ ਮਾਰੂ ਵਾਇਰਸ ਦੇ ਫੈਲਾਅ ਤੋਂ ਬਚਾਉਂਦਾ ਆ ਰਿਹਾ ਹੈ। ਮਿਆਂਮਾਰ ਵਿੱਚ ਲੋਕ ਆਮ ਤੌਰ 'ਤੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਂਦੇ, ਇੱਕ ਦੂਜੇ ਨੂੰ ਜੱਫੀ ਪਾਉਣ ਲਈ ਉਤਸ਼ਾਹਤ ਨਹੀਂ ਹੁੰਦੇ ਅਤੇ ਨਾਂ ਹੀ ਮੁਦਰਾ ਦੇ ਨੋਟ ਗਿਣਨ ਵੇਲੇ ਆਪਣੀ ਜੀਭ ਨਾਲ ਉਂਗਲਾਂ ਨੂੰ ਗਿੱਲਾ ਕਰਦੇ। ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਦੇਸ਼ ਵਿੱਚ ਅਜਿਹੀ ਜੀਵਨ ਸ਼ੈਲੀ ਬਹੁਤ ਸਮੇਂ ਤੋਂ ਚਲਦੀ ਆ ਰਹੀ ਹੈ। ਮਿਆਂਮਾਰ ਵਿੱਚ ਪਹਿਲਾਂ ਕੇਸ 23 ਮਾਰਚ ਨੂੰ ਹੋਇਆ ਅਤੇ ਸਥਾਨਕ ਸਰਕਾਰ ਨੇ ਤੂਰੰਤ ਹੀ ਸਬੰਧਤ ਜ਼ਿਲ੍ਹੇ ਵਿੱਚ ਤਾਲਾਬੰਦੀ ਲਾਗੂ ਕਰ ਦਿੱਤੀ। ਉਥੋਂ ਦੀ ਕੇਂਦਰ ਸਰਕਾਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਪ੍ਰਬੰਧ ਕਰ ਰਹੀ ਹੈ।

ਪਾਕਿਸਤਾਨਬੰਗਲਾਦੇਸ਼ਅਫਗਾਨੀਸਤਾਨਸ਼੍ਰੀਲੰਕਾ
ਕੁੱਲ ਕੇਸ1194049981463452
ਠੀਕ ਹੋਏ2755113188118
ਮੋਤਾਂ ਦੀ ਗਿਣਤੀ253140477

ETV Bharat Logo

Copyright © 2024 Ushodaya Enterprises Pvt. Ltd., All Rights Reserved.