ETV Bharat / bharat

SC ਵੱਲੋਂ ਮੁਫ਼ਤ ਕੋਵਿਡ-19 ਟੈਸਟ ਦੇ ਆਦੇਸ਼ ਦਾ ਕਾਂਗਰਸ ਨੇ ਕੀਤਾ ਸਵਾਗਤ

ਸੁਪਰੀਮ ਕੋਰਟ ਵੱਲੋਂ ਦਿੱਤੇ ਕੋਵਿਡ-19 ਦੇ ਮੁਫ਼ਤ ਟੈਸਟ ਕਰਨ ਦੇ ਆਦੇਸ਼ ਦੇਣ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅਦਾਲਤ ਦਾ ਧੰਨਵਾਦ ਕੀਤਾ।

Randeep Surjewala
ਫੋਟੋ
author img

By

Published : Apr 9, 2020, 7:54 AM IST

ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ ਦਾ ਸਵਾਗਤ ਕੀਤਾ ਕਿ ਕੋਵਿਡ-19 ਟੈਸਟ ਪ੍ਰਵਾਨਤ ਸਰਕਾਰੀ ਜਾਂ ਨਿਜੀ ਪ੍ਰਯੋਗਸ਼ਾਲਾਵਾਂ ਵਿੱਚ ਮੁਫ਼ਤ ਕੀਤੇ ਜਾਣੇ ਚਾਹੀਦੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਸਬੰਧੀ ਟਵੀਟ ਕੀਤਾ।

  • Indian National Congress has been demanding from day one for ‘Free Testing’ for #Covid19 but Modi Govt. was insistent on a high fee of ₹4,500!

    Thank you Supreme Court!
    People’s will against the fight of #Covid19 has finally prevailed. https://t.co/8NZyYcfAoz

    — Randeep Singh Surjewala (@rssurjewala) April 8, 2020 " class="align-text-top noRightClick twitterSection" data=" ">

ਰਣਦੀਪ ਸੁਰਜੇਵਾਲਾ ਨੇ ਕਿਹਾ ਨੇ ਕਿਹਾ, "ਇੰਡੀਅਨ ਨੈਸ਼ਨਲ ਕਾਂਗਰਸ ਕੋਵਿਡ 19 ਦੇ 'ਮੁਫਤ ਟੈਸਟ' ਲਈ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੀ ਹੈ, ਪਰ ਮੋਦੀ ਸਰਕਾਰ 4,500 ਰੁਪਏ ਦੀ ਵਧੇਰੇ ਫੀਸ 'ਤੇ ਜ਼ੋਰ ਦੇ ਰਹੀ ਸੀ। ਸੁਪਰੀਮ ਕੋਰਟ ਦਾ ਧੰਨਵਾਦ! ਕੋਵਿਡ 19 ਦੀ ਲੜਾਈ ਵਿਰੁੱਧ ਲੋਕਾਂ ਦੀ ਇਹ ਇੱਛਾ ਪੂਰੀ ਹੋ ਗਈ।”

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਸਰਕਾਰ ਕੋਰੋਨਾ ਵਾਇਰਸ ਦਾ ਟੈਸਟ ਮੁਫ਼ਤ ਵਿੱਚ ਉਪਲਬਧ ਕਰਾਵੇ। ਦਰਅਸਲ, ਸੁਪਰੀਮ ਕੋਰਟ 'ਚ ਨਿੱਜੀ ਲੈਬਸ 'ਚ ਕੋਰੋਨਾ ਦੇ ਟੈਸਟ ਲਈ 4500 ਰੁਪਏ ਤੱਕ ਲੈਣ ਦੀ ਇਜਾਜ਼ਤ ਦੇਣ ਵਾਲੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ 'ਤੇ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਕੋਰੋਨਾ ਟੈਸਟ ਮੁਫ਼ਤ 'ਚ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਆਈਸੀਐਮਆਰ ਨੇ ਮਾਨਤਾ ਪ੍ਰਾਪਤ ਨਿੱਜੀ ਲੈਬਾਂ ਨੂੰ ਕੋਰੋਨਾ ਟੈਸਟ ਲਈ 4500 ਰੁਪਏ ਲੈਣ ਦੀ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਸਕ੍ਰੀਨਿੰਗ ਦੇ 1500 ਰੁਪਏ ਅਤੇ ਕਨਰਫਮੇਸ਼ਨ ਟੈਸਟ ਲਈ 3,000 ਰੁਪਏ ਸ਼ਾਮਲ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਕਰਫਿਊ ਵਧਾਉਣ ਸਬੰਧੀ ਕੈਪਟਨ ਸਰਕਾਰ ਦੀ ਸਫ਼ਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.