ਕਾਨਪੁਰ: ਸ਼ੁੱਕਰਵਾਰ ਨੂੰ ਮਾਸਟਰਮਾਈਂਡ ਵਿਕਾਸ ਦੂਬੇ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਵੀਰਵਾਰ ਨੂੰ ਉਜੈਨ ਦੀ ਪੁਲਿਸ ਨੇ ਵਿਕਾਸ ਦੂਬੇ ਨੂੰ ਮਹਾਂਕਾਲ ਦੇ ਮੰਦਰ ਦੇ ਬਾਹਰ ਕਾਬੂ ਕੀਤਾ ਸੀ। ਮਾਸਟਰਮਾਈਂਡ ਵਿਕਾਸ ਦੂਬੇ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਹਮਣੇ ਆਈਆਂ ਹਨ। ਵਿਕਾਸ ਦੂਬੇ ਨੇ 12ਵੀਂ ਦੀ ਪੜ੍ਹਾਈ ਕਰਨ ਮਗਰੋਂ ਰੇਡੀਓ ਨੂੰ ਠੀਕ ਕਰਨ ਵਾਲੀ ਦੁਕਾਨ ਖੋਲ੍ਹੀ ਸੀ ਜਿਸ ਤੋਂ ਬਾਅਦ ਹੀ ਵਿਕਾਸ ਦੂਬੇ ਮੁਲਜ਼ਮ ਬਣ ਗਿਆ।
ਚਾਚੇ ਨੇ ਦਿੱਤੀ ਜਾਣਕਾਰੀ
ਜ਼ਿਲ੍ਹਾ ਕਾਨਪੁਰ ਦੇਹਾਤ ਦੇ ਰਸੂਲਾਬਾਦ ਵਿੱਚ ਰਹਿਣ ਵਾਲੇ ਵਿਕਾਸ ਦੇ ਚਾਚਾ ਨੇ ਵਿਕਾਸ ਦੂਬੇ ਬਾਰੇ ਦੱਸਿਆ। ਚਾਚਾ ਪ੍ਰੇਮ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਪੁਲਿਸ ਤੇ ਐਸਟੀਐਫ ਨੇ ਕਈ ਵਾਰੀ ਛਾਪੇਮਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸੰਤੋਸ਼ ਸ਼ੁਕਲਾ ਹੱਤਿਆ ਕਾਂਡ ਤੋਂ ਬਾਅਦ ਉਨ੍ਹਾਂ ਨੇ ਵਿਕਾਸ ਤੋਂ ਆਪਣੇ ਸਾਰੇ ਰਿਸ਼ਤੇ ਖ਼ਤਮ ਕਰ ਦਿੱਤੇ ਸਨ।
ਹਾਈ ਸਕੂਲ ਦੌਰਾਨ ਵਿਕਾਸ ਨੇ ਪ੍ਰਿੰਸੀਪਲ ਉੱਤੇ ਕੀਤਾ ਹਮਲਾ
ਵਿਕਾਸ ਦੂਬੇ ਸ਼ੁਰੂ ਤੋਂ ਹੀ ਅਪਰਾਧਿਕ ਮਾਨਸਿਕਤਾ ਦਾ ਰਿਹਾ ਹੈ। ਵਿਕਾਸ ਦੂਬੇ ਦੇ ਚਾਚਾ ਨੇ ਦੱਸਿਆ ਕਿ ਵਿਕਾਸ ਦੂਬੇ ਕਾਲਜ ਵਿੱਚ ਪਿਸਤੌਲ ਲੈ ਕੇ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇੱਕ ਵਾਰ ਸਕੂਲ ਦੇ ਪ੍ਰਿੰਸੀਪਲ ਤੇ ਟੀਚਰ ਨੇ ਵਿਕਾਸ ਨੂੰ ਕੁੱਟਿਆ ਸੀ ਜਿਸ ਤੋਂ ਬਾਅਦ ਵਿਕਾਸ ਨੇ ਉਨ੍ਹਾਂ ਦਾ ਘਿਰਾਓ ਕਰ ਉਨ੍ਹਾਂ ਉੱਤੇ ਹਮਲਾ ਕੀਤਾ।
ਹਾਈਸਕੂਲ ਵਿੱਚ ਪਿਸਤੌਲ ਲੈ ਕੇ ਜਾਂਦਾ ਸੀ ਵਿਕਾਸ
ਵਿਕਾਸ ਨੇ 1984 ਵਿੱਚ ਹਾਈਸਕੂਲ ਦੀ ਪੜ੍ਹਾਈ ਰਾਜਾ ਦਰੀਆਵਚੰਦਰ ਇੰਟਰ ਕਾਲਜ ਵਿੱਚ ਕੀਤੀ ਸੀ। ਕਾਲਜ ਵਿੱਚ ਅਕਸਰ ਵਿਕਾਸ ਪਿਸਤੌਲ ਲੈ ਕੇ ਜਾਂਦਾ ਸੀ ਤਾਂ ਜੋ ਵਿਦਿਆਰਥੀਆਂ ਉੱਤੇ ਆਪਣਾ ਦਬਦਬਾ ਬਣਾ ਸਕੇ। ਕਾਲਜ ਵਿੱਚ ਵਿਕਾਸ ਦੂਬੇ ਕੋਲ ਪਿਸਤੌਲ ਹੋਣ ਦੀ ਸੂਚਨਾ ਉਪ-ਪ੍ਰਿੰਸੀਪਲ ਅਤੇ ਉਸ ਦੀ ਕਲਾਸ ਦੇ ਅਧਿਆਪਕ ਨੂੰ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਵਿਕਾਸ ਤੋਂ ਪਿਸਤੌਲ ਖੋਹ ਕੇ ਉਸ ਨੂੰ ਕੁੱਟਿਆ। ਉਸ ਤੋਂ ਅਗਲੇ ਹੀ ਦਿਨ ਵਿਕਾਸ ਨੇ ਕਾਲਜ ਜਾਂਦੇ ਸਮੇਂ ਉਨ੍ਹਾਂ ਦੋਹਾਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕੁੱਟਿਆ।
ਰਸੂਲਾਬਾਦ ਵਿੱਚ ਖੋਲੀ ਸੀ ਰੇਡੀਓ ਰਿਪੇਅਰਿੰਗ ਦੀ ਦੁਕਾਨ
ਵਿਕਾਸ ਦੂਬੇ ਨੇ ਕਾਨਪੁਰ ਦੇਹਾਤ ਦੇ ਰਸੂਲਾਬਾਦ ਵਿੱਚ ਰੇਡੀਓ ਠੀਕ ਕਰਨ ਦੀ ਦੁਕਾਨ ਖੋਲ੍ਹੀ ਸੀ। 4 ਸਾਲ ਤੱਕ ਵਿਕਾਸ ਨੇ ਰੇਡੀਓ ਰਿਪੇਅਰਿੰਗ ਦਾ ਕੰਮ ਕੀਤਾ। ਇਸ ਤੋਂ ਬਾਅਦ ਉਸ ਦੇ ਚਾਚਾ ਪ੍ਰੇਮ ਕਿਸ਼ੌਰ ਨੇ ਵਿਕਾਸ ਨੂੰ ਘਰ ਜਾਣ ਨੂੰ ਕਿਹਾ, ਵਿਕਾਸ ਜੱਦੀ ਪਿੰਡ ਬਿਕਾਰੂ ਚਲਾ ਗਿਆ।
ਸੰਤੋਸ਼ ਸ਼ੁਕਲਾ ਦੀ ਹੱਤਿਆ ਤੋਂ ਬਾਅਦ ਵਧਿਆ ਹੌਂਸਲਾ
ਜੱਦੀ ਪਿੰਡ ਬਿਕਾਰੂ ਆਉਣ ਤੋਂ ਬਾਅਦ ਉਹ ਖੁੱਲ੍ਹ ਕੇ ਅਪਰਾਧਾਂ ਨੂੰ ਅੰਜਾਮ ਦੇਣ ਲੱਗ ਗਿਆ। ਸਾਲ 2001 ਵਿੱਚ, ਸ਼ਿਵਲੀ ਕੋਤਵਾਲੀ ਦੇ ਅੰਦਰ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦੀ ਹੱਤਿਆ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਇਸ ਘਟਨਾ ਵਿੱਚ, ਅਦਾਲਤ ਤੋਂ ਉਸ ਨੂੰ ਬਰੀ ਕਰ ਦਿੱਤਾ ਜਿਸ ਨਾਲ ਉਸ ਦਾ ਹੌਂਸਲਾ ਹੋਰ ਵੱਧ ਗਿਆ।
ਇਹ ਵੀ ਪੜ੍ਹੋ: ਕਾਨਪੁਰ ਐਨਕਾਊਂਟਰ ਵਿੱਚ ਮਾਰਿਆ ਗਿਆ ਵਿਕਾਸ ਦੂਬੇ