ETV Bharat / bharat

ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ - ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ

ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ ਹੈ। ਇਹ ਬੈਠਕ ਲੱਦਾਖ਼ ਦੇ ਚੁਸ਼ੂਲ ਵਿੱਚ ਹੋ ਰਹੀ ਹੈ।

ਫ਼ੋਟੋ।
ਫ਼ੋਟੋ।
author img

By

Published : Jun 30, 2020, 12:25 PM IST

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਹੱਲ ਕਰਨ ਲਈ ਅੱਜ ਦੋਵਾਂ ਦੇਸ਼ਾਂ ਵਿਚਾਲੇ ਕਮਾਂਡਰ ਪੱਧਰ (ਕੋਰ ਕਮਾਂਡਰ) ਦੀ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਤੀਜੀ ਵਾਰ ਹੈ ਜਦੋਂ ਇਸ ਪੱਧਰ 'ਤੇ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਹੋ ਰਹੀ ਹੈ।

ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਨਹੀਂ ਰਿਹਾ ਹੈ। ਭਾਰਤੀ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਚੁਸ਼ੂਲ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਇੱਕ ਕੋਰ ਕਮਾਂਡਰ ਪੱਧਰੀ ਮੀਟਿੰਗ ਸ਼ੁਰੂ ਹੋ ਗਈ ਹੈ।

ਚੀਨ ਨਾਲ ਇਸ ਪੱਧਰ ਦੀ ਆਖਰੀ ਵਾਰਤਾ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਚੀਨੀ ਹਿੱਸੇ ਮੋਲਡੋ ਵਿੱਚ ਹੋਈ ਸੀ। ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਮੁਲਾਕਾਤ 6 ਜੂਨ ਨੂੰ ਹੋਈ ਸੀ। ਦੋਵਾਂ ਦੇਸ਼ਾਂ ਨੇ ਉਦੋਂ ਸਹਿਮਤੀ ਜਤਾਈ ਸੀ ਕਿ ਉਹ ਐਲਏਸੀ ਤੋਂ ਪਿੱਛੇ ਹਟ ਜਾਣਗੇ। ਭਾਰਤ ਨੇ ਚੀਨ ਨੂੰ ਕਿਹਾ ਸੀ ਕਿ ਉਹ 4 ਮਈ ਤੋਂ ਪਹਿਲਾਂ ਵਾਲੀ ਜਗ੍ਹਾ 'ਤੇ ਚਲਿਆ ਜਾਵੇ।

ਮਈ ਦੇ ਪਹਿਲੇ ਹਫਤੇ ਇਹ ਖ਼ਬਰ ਮਿਲੀ ਸੀ ਕਿ ਚੀਨੀ ਫੌਜ ਨੇ ਪੈਟਰੋਲਿੰਗ ਪੁਆਇੰਟ 14 ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ, ਜੋ ਕਿ ਭਾਰਤ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਦ ਕਿ ਇਸ ਖੇਤਰ ਵਿੱਚ ਭਾਰਤ ਦੀ ਫੌਜ ਆਮ ਤੌਰ ਉੱਤੇ ਗਸ਼ਤ ਕਰ ਰਹੀ ਸੀ।

ਇਸ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਰਹੀ ਸੀ। ਪਹਿਲੀ ਗੱਲਬਾਤ 6 ਜੂਨ ਨੂੰ ਹੋਈ ਸੀ ਪਰ ਇਸ ਦੌਰਾਨ ਚੀਨ ਨੇ 15 ਜੂਨ ਨੂੰ ਭਾਰਤੀ ਫੌਜ ਨਾਲ ਹਿੰਸਕ ਝੜਪ ਕੀਤੀ ਅਤੇ ਇਸ ਘਟਨਾ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤ ਸਰਕਾਰ ਨੇ ਚੀਨ ਨੂੰ ਸਬਕ ਸਿਖਾਉਣ ਲਈ ਹੁਣ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਵਿੱਚ ਟਿਕਟੌਕ, ਹੈਲੋ ਐਪ, ਕੈਮਸਕੇਨੇਰ ਸ਼ਾਮਲ ਹਨ। ਭਾਰਤ ਅਤੇ ਚੀਨ ਵਿਚਾਲੇ ਸਥਿਤੀ 15 ਜੂਨ ਤੋਂ ਜ਼ਿਆਦਾ ਖ਼ਰਾਬ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.