ETV Bharat / bharat

ਅਸੀਂ ਹਾਂ ਸੇਵਾਦਾਰ, ਭਾਰਤ ਬੰਦ ਦਾ ਕਰਦੇ ਹਾਂ ਸਮਰਥਨ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੰਘੂ ਸਰਹੱਦ 'ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਤ ਕਰਨ ਲਈ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ ਸਗੋਂ ਕਿਸਾਨਾਂ ਦੀ ਸੇਵਾ ਕਰਨ ਲਈ ਆਇਆ ਹਾਂ।

ਭਾਰਤ ਬੰਦ ਦੀ ਕਰਦਾ ਹਾਂ ਹਿਮਾਇਤ: ਕੇਜਰੀਵਾਲ
ਭਾਰਤ ਬੰਦ ਦੀ ਕਰਦਾ ਹਾਂ ਹਿਮਾਇਤ: ਕੇਜਰੀਵਾਲ
author img

By

Published : Dec 7, 2020, 12:07 PM IST

Updated : Dec 7, 2020, 5:11 PM IST

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਹੱਦਾਂ ਦੀ ਘੇਰਾਬੰਦੀ ਕਰੀ ਬੈਠੇ ਕਿਸਾਨਾਂ ਦਾ ਅੰਦੋਲਨ 12ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸੇ ਅੰਦੋਲਨ ਦੇ ਵਿੱਚ ਕਿਸਾਨਾਂ ਨਾਲ ਮੁਲਾਕਤ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੰਘੂ ਸਰਹੱਦ 'ਤੇ ਪਹੁੰਚੇ ਅਤੇ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਭਾਰਤ ਬੰਦ ਦੀ ਕਰਦਾ ਹਾਂ ਹਿਮਾਇਤ: ਕੇਜਰੀਵਾਲ

ਕੇਜਰੀਵਾਲ ਨੇ ਸਿੰਘੂ ਬਾਰਡਰ 'ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕਿਸਾਨਾਂ ਨਾਲ ਮੁਲਾਕਾਤ ਦੋਰਾਨ ਕੇਜਰੀਵਾਲ ਬੋਲੇ ਅੱਜ ਕਿਸਾਨ ਮੁਸੀਬਤ ਵਿੱਚ ਹਨ, ਸਮੁੱਚੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਸੇਵਾ ਕਰਨ। ਮੈਂ ਅੱਜ ਸਿਸਟਮ ਦਾ ਜਾਇਜ਼ਾ ਲੈਣ ਲਈ ਆਇਆ ਹਾਂ। ਮੈਂ ਇਥੇ ਰਹਿਣ ਦੇ ਪ੍ਰਬੰਧਾਂ ਨੂੰ ਵੇਖਿਆ ਅਤੇ ਰਸੋਈ ਵੀ ਵੇਖੀ। ਕਿਸਾਨਾਂ ਨੇ ਕਿਹਾ ਕਿ ਉਹ ਸਿਸਟਮ ਤੋਂ ਸੰਤੁਸ਼ਟ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ਼ ਜਰਨੈਲ ਸਿੰਘ ਸਾਰੀ ਰਾਤ ਇੱਥੇ ਹੀ ਸੌਂਦੇ ਰਹੇ।

  • We support all demands of farmers. Their issue & demands are valid. My party & I have stood with them from the very beginning. At the beginning of their protests, Delhi Police had sought permission to convert 9 stadiums into jails. I was pressurised but didn't permit: Delhi CM https://t.co/qiZsXx0S2v pic.twitter.com/AQmGNeFZxz

    — ANI (@ANI) December 7, 2020 " class="align-text-top noRightClick twitterSection" data=" ">

'ਦਿੱਲੀ ਦੇ 9 ਸਟੇਡੀਅਮਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਦਾ ਸੀ ਬਹੁਤ ਦਬਾਅ'

ਕੇਜਰੀਵਾਲ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਮੰਗਾਂ ਜਲਦ ਤੋਂ ਜਲਦ ਪੂਰੀਆਂ ਹੋਣਗੀਆਂ। ਆਮ ਆਦਮੀ ਪਾਰਟੀ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦੀ ਹੈ। ਮੈਨੂੰ ਉਮੀਦ ਹੈ ਕਿ ਲੋਕ ਸ਼ਾਂਤਮਈ ਢੰਗ ਨਾਲ ਇਸ ਵਿੱਚ ਸ਼ਾਮਲ ਹੋਣਗੇ। ਉਥੇ ਹੀ ਆਪਣੀ ਗੱਲ ਦੁਹਰਾਉਂਦੇ ਕੇਜਰੀਵਾਲ ਬੋਲੇ, 'ਮੇਰੇ ਉੱਤੇ ਦਿੱਲੀ ਦੇ 9 ਸਟੇਡੀਅਮਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਲਈ ਬਹੁਤ ਦਬਾਅ ਸੀ, ਪਰ ਮੈਂ ਅਜਿਹਾ ਨਹੀਂ ਕੀਤਾ।'

'ਆਪ' ਨੇ ਕਿਸਾਨਾਂ ਦੇ 'ਭਾਰਤ ਬੰਦ' ਦੀ ਕੀਤੀ ਹਮਾਇਤ

ਇਸ ਤੋਂ ਪਹਿਲਾਂ 6 ਦਸੰਬਰ ਨੂੰ ਆਮ ਆਦਮੀ ਪਾਰਟੀ ਨੇ 8 ਦਸੰਬਰ ਨੂੰ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਦੇ ਦਿੱਲੀ ਰਾਜ ਕਨਵੀਨਰ ਗੋਪਾਲ ਰਾਏ ਨੇ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ ਸੀ।

Last Updated : Dec 7, 2020, 5:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.