ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਦਾ ਮੀਡੀਆ ਨੂੰ ਇੰਟਰਵਿਊ ਦੇਣ ਨੂੰ ਲੈ ਕੇ ਇੱਕ ਬਿਆਨ ਆਇਆ ਹੈ।
ਰੰਜਨ ਗੋਗੋਈ ਦਾ ਕਹਿਣਾ ਹੈ, "ਵਕੀਲਾਂ ਨੂੰ ਬੋਲਣ ਦੀ ਆਜ਼ਾਦੀ ਹੈ, ਬੈਂਚ ਨੂੰ ਆਜ਼ਾਦੀ ਦੀ ਵਰਤੋਂ ਕਰਦੇ ਸਮੇਂ ਮੌਨ ਬਣਾ ਕੇ ਰੱਖਣ ਲਈ ਜਸਟਿਸਾਂ ਦੀ ਜ਼ਰੂਰਤ ਹੁੰਦੀ ਹੈ। ਕੌੜਾ ਸੱਚ ਯਾਦਾਂ ਵਿੱਚ ਰਹਿਣਾ ਚਾਹੀਦਾ ਹੈ। ਮੈਂ ਇੱਕ ਅਜਿਹੀ ਸੰਸਥਾ ਨਾ ਸਬੰਧ ਰੱਖਿਆ ਹੈ ਜਿਸ ਦੀ ਤਾਕਤ ਜਨਤਾ ਦੇ ਵਿਸ਼ਵਾਸ ਵਿੱਚ ਹੈ। ਜੱਜਾਂ ਨੂੰ ਆਪਣੀ ਆਜ਼ਾਦੀ ਬਣਾ ਕੇ ਰੱਖਣ ਲਈ ਮੌਨ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਬੋਲਣਗੇ ਨਹੀਂ ਪਰ ਉਨ੍ਹਾਂ ਨੂੰ ਕੰਮ ਨਾਲ ਸਬੰਧੀ ਜ਼ਰੂਰਤਾਂ ਉੱਤੇ ਚੁੱਪ ਰਹਿਣਾ ਚਾਹੀਦਾ ਹੈ। ਪ੍ਰੈਸ ਮੇਰੇ ਕਾਰਜਕਾਲ ਦੌਰਾਨ ਮੇਰੇ ਦਫ਼ਤਰ ਅਤੇ ਸੰਸਥਾ ਲਈ ਦਿਆਲੂ ਰਹੀ ਹੈ।"
ਰੰਜਨ ਗੋਗੋਈ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਕਮਰਾ ਨੰਬਰ 1 ਵਿੱਚ ਆਖਰੀ ਵਾਰ ਬੈਂਚ ਵਿੱਚ ਸ਼ਾਮਲ ਹੋਏ। ਸੁਪਰੀਮ ਕੋਰਟ ਵਿਚ ਨੰਬਰ ਇਕ ਕਮਰਾ ਚੀਫ਼ ਜਸਟਿਸ ਦਾ ਹੁੰਦਾ ਹੈ। ਜਸਟਿਸ ਗੋਗੋਈ ਇਸ ਬੈਂਚ ਵਿਚ ਸਿਰਫ ਚਾਰ ਮਿੰਟ ਲਈ ਬੈਠੇ ਸਨ। ਬੈਂਚ ਵਿਚ ਨਾਲ ਜਸਟਿਸ ਐਸ.ਏ. ਬੋਬੜੇ ਵੀ ਸ਼ਾਮਲ ਹੋਏ, ਜੋ ਦੇਸ਼ ਦੇ ਅਗਲੇ ਚੀਫ ਜਸਟਿਸ ਬਣਨ ਜਾ ਰਹੇ ਹਨ ਜੇ ਕਿ 18 ਨਵੰਬਰ ਨੂੰ ਸਹੁੰ ਚੁੱਕਣਗੇ।
ਦੱਸ ਦਈਏ ਕਿ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਅੱਜ ਸ਼ਾਮ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਨਾਲ ਗੱਲਬਾਤ ਕਰਨਗੇ। ਗੋਗੋਈ ਹਾਈ ਕੋਰਟ ਦੇ 650 ਜੱਜਾਂ ਅਤੇ 16500 ਨਿਆਂਇਕ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ। ਸੀਜੇਆਈ ਇਸ ਸੰਬੋਧਨ ਰਾਹੀਂ ਸਖ਼ਤ ਮਿਹਨਤ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਛੇਤੀ ਇਨਸਾਫ ਮਿਲ ਸਕੇ।