ਬੀਜਿੰਗ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ, ਉਸ ਦਾ ਕੇਂਦਰ ਰਹੇ ਚੀਨ ਨੇ ਕੁੱਤੇ ਦੇ ਮਾਂਸ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਕੋਰੋਨਾ ਵਾਇਰਸ ਦੀ ਤਬਾਹੀ ਵਿਚਕਾਰ ਚੀਨ ਨੇ ਕੁੱਤੇ ਨੂੰ ਪਾਲਤੂ ਜਾਨਵਰਾਂ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ, ਜੋ ਉਨ੍ਹਾਂ ਦੇ ਮਾਂਸ ਖਾਣ ਦੀ ਪਰੰਪਰਾ ਨੂੰ ਰੋਕ ਦੇਵੇਗਾ।
1 ਕਰੋੜ ਕੁੱਤਿਆਂ ਦੀ ਬੱਚੇਗੀ ਜਾਨ
ਦੱਸ ਦਈਏ ਕਿ ਚੀਨ ਵਿੱਚ ਹਰ ਸਾਲ 1 ਕਰੋੜ ਕੁੱਤੇ ਮਾਰੇ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਂਸ ਭੋਜਨ ਵਜੋਂ ਖਾਇਆ ਜਾਂਦਾ ਹੈ। ਕੋਰੋਨਾ ਵਾਇਰਸ ਬਾਰੇ ਕਈ ਤਰ੍ਹਾਂ ਦੇ ਵਿਚਾਰ-ਵਟਾਂਦਰੇ ਵਿਚਕਾਰ ਚੀਨੀ ਖੇਤੀਬਾੜੀ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ।
ਵੁਹਾਨ 'ਚ ਖੁੱਲ੍ਹੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਮਾਂਸ
ਜ਼ਿਕਰਯੋਗ ਹੈ ਕਿ ਚੀਨੀ ਸੂਬੇ ਵੁਹਾਨ 'ਚ ਜਾਨਵਰਾਂ ਦਾ ਮਾਂਸ ਖੁੱਲ੍ਹੇ ਬਾਜ਼ਾਰ 'ਚ ਵੇਚਿਆ ਜਾਂਦਾ ਹੈ ਅਤੇ ਇਸ ਗੱਲ ਦੀ ਚਰਚਾ ਹੈ ਕਿ ਕੋਰੋਨਾ ਵਾਇਰਸ ਇੱਥੋ ਹੀ ਫ਼ੈਲਿਆ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੋਰੋਨਾ ਵਾਇਰਸ ਕਿਸੇ ਜਾਨਵਰ ਤੋਂ ਆਇਆ ਹੈ।
WHO ਨੇ ਇਹ ਵੀ ਕਿਹਾ ਹੈ ਕਿ ਪਾਲਤੂ ਜਾਨਵਰਾਂ ਤੋਂ 'ਕੋਵਿਡ-19' ਦੇ ਸੰਕਰਮਣ ਦਾ ਕੋਈ ਸਬੂਤ ਨਹੀਂ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਅਫ਼ਵਾਹਾਂ ਹਨ ਕਿ ਚੀਨ 'ਚ ਲੋਕ ਜਾਨਵਰਾਂ ਨੂੰ ਮਾਰ ਕੇ ਖਾਂਦੇ ਹਨ ਜਿਸ ਕਾਰਨ ਵਾਇਰਸ ਫੈਲ ਗਿਆ ਹੈ। ਪਰ, ਇਨ੍ਹਾਂ ਅਫ਼ਵਾਹਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇੱਥੋਂ ਤਕ ਕਿ ਬਹੁਤ ਸਾਰੀਆਂ ਖੋਜਾਂ ਵਿੱਚ ਇਸ ਨੂੰ ਕੁਦਰਤੀ ਵਾਇਰਸ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: 'ਪੰਜਾਬ ਵਿੱਚ ਹੁਣ ਰੋਜ਼ਾਨਾ ਹੋਣਗੇ ਕੋਰੋਨਾ ਵਾਇਰਸ ਸਬੰਧੀ 800 ਟੈਸਟ'