ਉੱਤਰਕਾਸ਼ੀ: ਉੱਤਰਾਖੰਡ ਦੀ ਪ੍ਰਸਿਧ ਚਾਰ ਧਾਮ ਦੀ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ। ਮੰਗਲਵਾਰ ਸਵੇਰੇ 11:30 ਵਜੇ ਗੰਗੋਤਰੀ ਧਾਮ ਦੇ ਕਪਾਟ ਖੁੱਲਣ ਤੋਂ ਬਾਅਦ ਦੁਪਹਿਰ 1:15 ਮਿਨਟ 'ਤੇ ਯਮੁਨੋਤਰੀ ਧਾਮ ਦੇ ਕਪਾਟ ਖੋਲੇ ਗਏ।
ਜ਼ਿਕਰਯੋਗ ਹੈ ਕਿ ਮੰਗਵਾਰ ਸਵੇਰੇ ਯਮੁਨਾ ਦੀ ਡੋਲੀ ਨੂੰ ਖਰਮਾਲੀ ਪਿੰਡ ਤੋਂ ਯਮੁਨੋਤ੍ਰੀ ਧਾਮ ਲਈ ਵਿਦਾ ਕੀਤਾ ਗਿਆ ਸੀ। ਇਸ ਮੌਕੇ 'ਤੇ ਔਰਤਾਂ, ਬਜ਼ੁਰਗ ਅਤੇ ਬੱਚੇ ਸਾਰੇ ਹੀ ਯਮੁਨਾ ਦੀ ਡੋਲੀ ਨੂੰ ਵਿਦਾ ਕਰਨ ਲਈ ਪੁੱਜੇ ਸਨ। ਇਸਦੇ ਮਗਰੋਂ ਸ਼ਨੀ ਦੇਵਤਾ ਦੀ ਅਗੁਆਈ ਹੇਠਾਂ ਸਾਰੇ ਸ਼ਰਧਾਲੂ ਯਮੁਨਾ ਦੀ ਡੋਲੀ ਨੂੰ ਲੈਕੇ ਯਮੁਨੋਤਰੀ ਪੁੱਜੇ।
ਦੱਸਦੇ ਚੱਲੀਏ ਕਿ ਉੱਤਰਾਖੰਡ ਵਿੱਚ ਯਮੁਨਾ ਨਦੀ ਨੂੰ ਮਾਤਾ ਦੇ ਰੂਪ 'ਚ ਪੂਜਿਆ ਜਾਂਦਾ ਹੈ, ਜਿਸਦੀ ਗਿਣਤੀ ਚਾਰ ਧਾਮਾਂ ਵਿੱਚ ਕੀਤੀ ਜਾਂਦੀ ਹੈ। ਯਮੁਨੋਤਰੀ ਮੰਦਿਰ ਗੜ੍ਹਵਾਲ ਵਿੱਚ ਹਿਮਾਲਾ ਦੇ ਪੱਛਮੀ ਸਮੁੰਦਰੀ ਤਲ ਤੋਂ 3235 ਮੀਟਰ ਦੀ ਊਂਚਾਈ 'ਤੇ ਸਥਿਤ ਹੈ। ਇਸ ਮੰਦਿਰ ਦਾ ਨਿਰਮਾਣ ਟਿਹਰੀ ਗੜ੍ਹਵਾਲ ਦੇ ਮਹਾਰਾਜਾ ਪ੍ਰਤਾਪ ਸ਼ਾਹ ਨੇ ਸਾਲ 1919 ਵਿੱਚ ਬਣਵਾਇਆ ਸੀ।