ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ. ਸਿਵਾਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਚੰਦਰਯਾਨ -3 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੇ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸਨੂੰ ਅਗਲੇ ਸਾਲ 2021 ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ:ਦੇਸ਼ ਅਤੇ ਦੁਨੀਆਂ ਵਿੱਚ ਇਸ ਤਰ੍ਹਾਂ ਨਵੇਂ ਸਾਲ ਦਾ ਕੀਤਾ ਗਿਆ ਸਵਾਗਤ, ਵੇਖੋ ਵੀਡੀਓ
ਇਸਰੋ ਮੁਖੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ਅਸੀਂ ਚੰਦਰਯਾਨ -2 'ਤੇ ਚੰਗੀ ਤਰੱਕੀ ਕੀਤੀ ਹੈ, ਭਾਵੇਂ ਅਸੀਂ ਸਫਲਤਾਪੂਰਵਕ ਲੈਂਡ ਨਹੀਂ ਕਰ ਸਕੇ। ਆਰਬਿਟਰ ਅਜੇ ਵੀ ਕੰਮ ਕਰ ਰਿਹਾ ਹੈ, ਇਸਦੇ ਅਗਲੇ 7 ਸਾਲਾਂ ਲਈ ਵਿਗਿਆਨ ਦੇ ਅੰਕੜੇ ਤਿਆਰ ਕਰਨ ਲਈ ਕੰਮ ਕੀਤਾ ਜਾ ਰਿਹਾ