ETV Bharat / bharat

ਚੰਦਰਯਾਨ-2 ਨੇ ਭੇਜੀ ਚੰਨ ਦੀ 3 ਡੀ ਫ਼ੋਟੋ, ਚੰਦਰਯਾਨ-3 ਦੀ ਤਿਆਰੀ ਸ਼ੁਰੂ

ਇਸਰੋ ਨੇ ਚੰਦਰਯਾਨ-3 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੀ ਲਾਂਚਿੰਗ ਅਜੇ ਵਿੱਚ ਕਾਫ਼ੀ ਸਮਾਂ ਬਾਕੀ ਹਨ। ਜੇ ਗੱਲ ਕਰੀਏ ਚੰਦਰਯਾਨ-2 ਦੀ ਤਾਂ, ਉਸ ਵਲੋਂ ਚੰਨ ਦੀ ਖੂਬਸੂਰਤ 3 ਡੀ ਫੋਟੋ ਭੇਜੀ ਗਈ ਹੈ। ਜਾਣਕਾਰੀ ਲਈ, ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Nov 15, 2019, 2:31 AM IST

ਨਵੀਂ ਦਿੱਲੀ: ਇਸਰੋ ਨੇ ਚੰਦਰਯਾਨ-3 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੀ ਲਾਂਚਿੰਗ ਵਿੱਚ ਅਜੇ ਕਾਫ਼ੀ ਸਮਾਂ ਬਾਕੀ ਹੈ। ਇਸ ਦੌਰਾਨ ਸਿਰਫ਼ ਲੈਂਡਰ ਅਤੇ ਰੋਵਰ ਹੀ ਭੇਜੇ ਜਾਣਗੇ, ਕਿਉਂਕਿ ਓਰਬਿਟਰ ਪਹਿਲਾਂ ਤੋਂ ਹੀ ਚੰਦਰਮਾ ਦੀ ਓਰਬਿਟ ਵਿੱਚ ਮੌਜੂਦ ਹੈ। ਦੂਜੇ ਪਾਸੇ, ਚੰਦਰਯਾਨ-2 ਦੀ ਤਾਂ, ਉਸ ਵਲੋਂ ਚੰਨ ਦੀ ਖੂਬਸੂਰਤ 3 ਡੀ ਫੋਟੋ ਭੇਜੀ ਗਈ ਹੈ।

chandrayaan 3, chandrayaan 2
ਧੰਨਵਾਦ ਇਸਰੋ

ਚੰਦਰਯਾਨ-2

ਚੰਦਰਯਾਨ-2 ਦੇ ਟੈਰਿਨ ਮੈਪਿੰਗ ਕੈਮਰੇ ਨੇ ਚੰਦਰਮਾ ਦੀ 3 ਡੀ ਤਸਵੀਰ ਭੇਜੀ ਹੈ। ਇਹ ਫੋਟੋਆਂ ਲਗਭਗ 100 ਕਿਲੋਮੀਟਰ ਓਰਬਿਟ ਤੋਂ ਲਈਆਂ ਗਈਆਂ ਹਨ। ਇਸ ਤਸਵੀਰ ਵਿੱਚ ਚੰਦਰਮਾ ਉੱਤੇ ਮੌਜੂਦ ਖੱਡੇ, ਲਾਵਾ ਟਿਊਬ (ਭਵਿੱਖ ਵਿੱਚ ਇਨ੍ਹਾਂ ਥਾਂਵਾਂ ਉੱਤੇ ਜੀਵਣ ਦੀਆਂ ਸੰਭਵਨਾਵਾਂ ਹਨ) ਰੀਲੇਸ (ਲਾਵਾ ਟਿਊਬ ਦੇ ਫੱਟਣ ਨਾਲ ਬਣੀ ਹੋਈ ਥਾਂ) ਦੇ ਨਾਲ-ਨਾਲ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਭਵਿੱਖ ਦੀ ਖੋਜ ਕਰਨ ਲਈ ਕਾਫ਼ੀ ਮਦਦਗਾਰ ਸਾਬਿਤ ਹੋ ਸਕਦੀਆਂ ਹਨ।

chandrayaan 3, chandrayaan 2
ਧੰਨਵਾਦ ਇਸਰੋ

ਚੰਦਰਯਾਨ-3

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਜਲਦ ਹੀ ਚੰਦਰਮਾ ਵੱਲ ਚੰਦਰਯਾਨ-3 ਨੂੰ ਰਵਾਨਾ ਕਰ ਸਕਦਾ ਹੈ। ਜਾਣਕਾਰੀ ਮੁਤਾਬਕ, ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੀ ਆਖ਼ਰੀ ਮਿਤੀ ਨਵੰਬਰ 2020 ਤੱਕ ਵੀ ਨਿਰਧਾਰਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜੇਲ੍ਹ ਤੋਂ ਰਿਹਾ ਹੋਏ ਮਨਜੀਤ ਧਨੇਰ

ਦੱਸ ਦੇਈਏ ਕਿ ਸਤੰਬਰ 'ਚ ਇਸਰੋ ਨੇ ਚੰਦਰਯਾਨ-2 ਲੈਂਡਰ ਦੀ ਚੰਨ 'ਤੇ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਸਫ਼ਲਤਾ ਨਹੀਂ ਮਿਲ ਸਕੀ। ਹਾਲਾਂਕਿ, ਓਰਬਿਟਰ ਕੰਮ ਕਰ ਰਿਹਾ ਹੈ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ 7 ਸਾਲਾਂ ਤੱਕ ਵਧੀਆ ਕੰਮ ਕਰਦਾ ਰਹੇਗਾ।

Intro:Body:

chandrayaan3

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.