ETV Bharat / bharat

ਕੋਰੋਨਾ ਤੋਂ ਲੜਣ ਲਈ ਕੇਂਦਰ ਦਾ ਅਭਿਆਨ ਤੇਜ਼, ਯੂਪੀ, ਪੰਜਾਬ ਅਤੇ ਹਿਮਾਚਲ ਵਿਖੇ ਭੇਜੀਆਂ ਟੀਮਾਂ - Rapid increase in cases of corona

ਕੇਂਦਰ ਨੇ ਪਹਿਲਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਵਿੱਚ ਕੋਰੋਨਾ ਖਿਲਾਫ ਮੁਹਿੰਮ ਦੀ ਨਿਗਰਾਨੀ ਲਈ ਟੀਮਾਂ ਭੇਜੀਆਂ। ਦਿੱਲੀ, ਮਹਾਰਾਸ਼ਟਰ, ਗੁਜਰਾਤ ਸਣੇ ਕਈ ਸੂਬਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

Centre's expedition to fight Corona fast, teams sent to UP, Punjab and Himachal
ਕੋਰੋਨਾ ਤੋਂ ਲੜਣ ਲਈ ਕੇਂਦਰ ਦਾ ਅਭਿਆਨ ਤੇਜ਼, ਯੂਪੀ, ਪੰਜਾਬ ਅਤੇ ਹਿਮਾਚਲ ਵਿਖੇ ਭੇਜੀਆਂ ਟੀਮਾਂ
author img

By

Published : Nov 22, 2020, 1:59 PM IST

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਖ਼ਿਲਾਫ਼ ਲੜਨ ਲਈ ਅੱਗੇ ਆਈ ਹੈ। ਸਰਕਾਰ ਨੇ ਟੀਮਾਂ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਭੇਜਿਆ ਹੈ। ਇਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਕੇਂਦਰ ਨੇ ਪਹਿਲਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਵਿੱਚ ਕੋਰੋਨਾ ਖਿਲਾਫ਼ ਮੁਹਿੰਮ ਦੀ ਨਿਗਰਾਨੀ ਲਈ ਟੀਮਾਂ ਭੇਜੀਆਂ। ਦਿੱਲੀ, ਮਹਾਰਾਸ਼ਟਰ, ਗੁਜਰਾਤ ਸਣੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਿਹਤ ਮਾਹਰਾਂ ਦੀ ਟੀਮ ਵੀ ਛੱਤੀਸਗੜ੍ਹ ਲਈ ਰਵਾਨਾ ਹੋ ਗਈ ਹੈ।

ਕੇਂਦਰ ਸਰਕਾਰ ਨੇ ਰਾਜਾਂ ਨੂੰ ਸਰਦੀਆਂ ਵਿੱਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਾਂਚ ਦੇ ਦਾਇਰੇ ਨੂੰ ਵਧਾਉਣ ਅਤੇ ਉਨ੍ਹਾਂ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਨ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਜਾਂ ਅਜੇ ਵੀ ਲਾਪਤਾ ਹਨ। ਰਾਜਾਂ ਨੂੰ ਕੋਵਿਡ -19 ਟੈਸਟਿੰਗ ਲਈ ਤੇਜ਼ੀ ਤੋਂ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕੋਰੋਨਾ ਸਕਾਰਾਤਮਕ ਲੋਕਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਫੜਿਆ ਜਾ ਸਕੇ।

ਅਜਿਹੇ ਕੇਸ ਲੰਬੇ ਸਮੇਂ ਤੱਕ ਨਾ ਫੜਣ ਕਾਰਨ ਲਾਗ ਨੂੰ ਜਲਦੀ ਦੂਜਿਆਂ ਵਿੱਚ ਫੈਲਾ ਰਹੇ ਹਨ। ਮਾਹਰਾਂ ਦੀਆਂ ਇਹ ਟੀਮਾਂ ਰਾਜ ਦੇ ਕੋਵਿਡ -19 ਪੌਜੀਟਿਵ ਤੋਂ ਪ੍ਰਭਾਵਤ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ। ਸਿਹਤ ਟੀਮਾਂ ਨਾਲ ਜੁੜੇ ਮਾਹਰ ਕੰਟੇਨਮੈਂਟ ਨੂੰ ਮਜ਼ਬੂਤ ​​ਕਰਨ, ਨਿਗਰਾਨੀ ਵਧਾਉਣ, ਰਣਨੀਤਕ ਟੈਸਟਿੰਗ (ਕੋਰੋਨਾ ਟੈਸਟ) ਕਰਵਾਉਣ ਅਤੇ ਕੋਰੋਨਾਂ ਪੌਜ਼ੀਟਿਵ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕਰਨ ਬਾਰੇ ਸਲਾਹ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.