ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਟੋਲ ਟੈਕਸ 'ਚ ਛੋਟ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਕਾਫ਼ੀ ਸਮੇਂ ਤੋਂ ਟੈਕਸ 'ਚ ਛੋਟ ਦੀ ਮੰਗ ਚੱਲ ਰਹੀ ਸੀ ਅਤੇ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਹਿ ਦਿੱਤਾ ਹੈ ਕਿ ਟੋਲ ਟੈਕਸ ਦੇਣਾ ਪਵੇਗਾ।
ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਕਾਰਨ ਇਹ ਟੈਕਸ ਦੇਣਾ ਹੀ ਪਵੇਗਾ। ਟੋਲ ਟੈਕਸ ਦਾ ਸਾਰਾ ਪੈਸਾ ਪਿੰਡਾਂ ਅਤੇ ਪਹਾੜਾਂ 'ਚ ਸੜਕਾਂ ਬਨਾਉਣ 'ਤੇ ਲਗਾਇਆ ਜਾਂਦਾ ਹੈ। ਇਸੇ ਲਈ ਜੇ ਚੰਗੀਆਂ ਸੜਕਾਂ ਚਾਹੀਦੀਆਂ ਹਨ ਤਾਂ ਟੈਕਸ ਦੇਣਾ ਪਵੇਗਾ।