ਨਵੀਂ ਦਿੱਲੀ: ਪੂਰੇ ਭਾਰਤ ਦੀ 2021 ਦੀ ਜਨਗਣਨਾ ਇਸ ਵਾਰ ਕੁੱਝ ਖ਼ਾਸ ਹੋਵੇਗੀ। ਇਸ ਵਾਰ ਲੋਕ ਘਰ ਬੈਠੇ ਹੀ ਆਪਣੇ ਮੋਬਾਈਲ ਰਾਹੀਂ ਆਪਣੇ ਮਕਾਨ ਤੇ ਪਰਿਵਾਰ ਦੇ ਵੇਰਵੇ ਆੱਨਲਾਈਨ ਭਰ ਸਕਣਗੇ। ਇਹ ਵੇਰਵੇ ਜਨਗਣਨਾ ਡਾਇਰੈਕਟੋਰੇਟ ਜਨਰਲ ਵੱਲੋਂ ਤਿਆਰ ਵੈੱਬ–ਪੋਰਟਲ ਤੇ ਮੋਬਾਇਲ ਐਪ ਰਾਹੀਂ ਭਰੀ ਜਾਵੇਗੀ। 2021 ਦੀ ਜਨਗਣਨਾ ਲਈ ਨਾਗਰਿਕਾਂ ਨੂੰ ਆਪਣਾ ਮੋਬਾਇਲ ਨੰਬਰ ਵੀ ਦਰਜ ਕਰਵਾਉਣਾ ਲਾਜ਼ਮੀ ਹੋਵੇਗਾ। ਇਹ ਸੇਵਾਵਾਂ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਣ ਗਿਆ।
ਜਨਗਣਨਾ ਵਿਭਾਗ ਨੇ ਇਸ ਕਾਰਜ ਲਈ ਅਧਿਕਾਰੀ ਦੀ ਡਿਊਟੀ ਲਗਾਈ ਹੈ। ਅਧਿਕਾਰੀ ਹਰ ਨਾਗਰੀਕ ਦੇ ਘਰ ਤਦ ਤੱਕ ਆਉਂਦੇ ਰਹਿਣਗੇ ਤੇ ਪੁੱਛਗਿੱਛ ਕਰਦੇ ਰਹਿਣਗੇ, ਜਦੋਂ ਤੱਕ ਹਰ ਨਾਗਰੀਕ ਆਨਲਾਈਨ ਸਾਰੇ ਸੁਆਲਾਂ ਦੇ ਜੁਆਬ ਦਰਜ ਨਹੀਂ ਕਰ ਦਿੰਦੇ। ਉਥੇ ਹੀ ਅਧਿਕਾਰੀਆਂ ਨਾਲ ਵਾਅਦਾ ਕਰ ਕੇ ਨਾਗਰੀਕ ਆਪਣੇ ਆੱਨਲਾਈਨ ਵੇਰਵੇ ਦਰਜ ਕਰਨ ਤੋਂ ਬਚ ਨਹੀਂ ਸਕਣਗੇ, ਜਿਹੜੇ ਲੋਕ ਆੱਨਲਾਈਨ ਪੋਰਟਲ ਉੱਤੇ ਖ਼ੁਦ ਆਪਣੇ ਵੇਰਵੇ ਦਰਜ ਨਹੀਂ ਕਰਨਾ ਚਾਹੁੰਦੇ, ਉਹ ਅਧਿਕਾਰੀਆਂ ਦੇ ਸੁਆਲਾਂ ਦੇ ਜੁਆਬ ਦੇਣਗੇ ਅਤੇ ਅਧਿਕਾਰੀ ਜਾਂ ਤਾਂ ਕਾਗਜ਼ ਦੀ ਸ਼ੀਟ ਉੱਤੇ ਜਾਂ ਫਿਰ ਸਮਾਰਟ ਮੋਬਾਇਲ–ਐਪ ਉੱਤੇ ਤੁਹਾਡੇ ਜਵਾਬ ਦਰਜ ਕਰਨਗੇ।
ਜਨਗਣਨਾ ਦੋ ਗੇੜਾਂ ਵਿੱਚ ਹੋਵੇਗੀ
- ਪਹਿਲਾ ਗੇੜ 2020 ’ਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਹੋਵੇਗਾ।
- ਦੂਜਾ ਗੇੜ 2021 ’ਚ 9 ਤੋਂ 28 ਫ਼ਰਵਰੀ ਦਰਮਿਆਨ ਹੋਵੇਗਾ।
ਪਹਿਲੇ ਗੇੜੇ ਵਿੱਚ ਇਹ ਕੰਮ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਪਲਬਧ ਕਰਵਾਏ ਮੁਲਾਜ਼ਮਾਂ ਰਾਹੀਂ ਕਰਵਾਇਆ ਜਾਵੇਗਾ। ਦੂਜਾ ਗੇੜ 2021 ’ਚ 9 ਤੋਂ 28 ਫ਼ਰਵਰੀ ਦਰਮਿਆਨ ਹੋਵੇਗਾ। ਉਥੇ ਹੀ 28 ਫ਼ਰਵਰੀ ਦੀ ਰਾਤ ਨੂੰ ਬੇਘਰਾਂ ਦੀ ਗਿਣਤੀ ਕੀਤੀ ਜਾਵੇਗੀ।
ਗੇੜਿਆਂ ਦੇ ਵਿੱਚ ਇਹ ਸੁਵਾਲ ਪੁੱਛੇ ਜਾਣਗੇ
ਪਹਿਲੇ ਗੇੜ ਵਿੱਚ ਮਕਾਨਾਂ ਦਾ ਸੂਚੀਕਰਣ ਤੇ ਮਕਾਨਾਂ ਦੀ ਗਿਣਤੀ ਨਾਲ ਜੁੜੇ 34 ਸੁਆਲ ਪੁੱਛੇ ਜਾਣਗੇ। ਜਦ ਕਿ ਦੂਜੇ ਗੇੜ ਵਿੱਚ ਤੁਹਾਡੇ ਪਰਿਵਾਰ ਨਾਲ ਜੁੜੇ 28 ਸੁਆਲ ਪੁੱਛੇ ਜਾਣਗੇ। ਪਿਛਲੀ ਜਨਗਣਨਾ ਵੇਲੇ ਪਹਿਲੇ ਗੇੜ ਦੌਰਾਨ 35 ਅਤੇ ਦੂਜੇ ਗੇੜ ’ਚ 29 ਸੁਆਲ ਪੁੱਛੇ ਗਏ ਸਨ।