ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਵੀਰਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਤੀਜਿਆਂ 'ਚ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ। 500 ਵਿੱਚੋਂ 499 ਅੰਕ ਲੈ ਕੇ ਦੋ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਦੋਹਾਂ ਕੁੜੀਆਂ ਵਿੱਚ ਇੱਕ ਗਾਜ਼ੀਆਬਾਦ ਦੀ ਹੰਸਿਕਾ ਅਤੇ ਦੂਜੀ ਮੁਜ਼ੱਫਰਪੁਰ ਦੀ ਕਰਿਸ਼ਮਾ ਸ਼ਾਮਲ ਹਨ ਜਿਨ੍ਹਾਂ ਨੇ 500 ਅੰਕਾਂ ਵਿੱਚੋਂ 499 ਅੰਕ ਹਾਸਲ ਕੀਤੇ ਹਨ।
ਇਸ ਸਾਲ 12ਵੀਂ ਦੀ ਪ੍ਰੀਖਿਆ 'ਚ ਕੁੱਲ 12.87 ਲੱਖ ਵਿਦਿਆਰਥੀਆਂ ਨੇ ਪੇਪਰ ਭਰੇ ਸਨ ਜਿਨ੍ਹਾਂ ਵਿੱਚੋਂ 84.4 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਵਿਦਿਆਰਥੀ ਸੀਬੀਐੱਸਈ ਦੀ ਵੈੱਬਸਾਈਟ cbsc.nic.in 'ਤੇ ਜਾ ਕੇ ਆਪਣਾ ਰਿਜ਼ਲਟ ਵੇਖ ਸਕਦੇ ਹਨ।