ETV Bharat / bharat

ਅਮਰੀਕੀ ਰਾਸ਼ਟਰਪਤੀ ਦੇ ਨਾਂਅ ਉੱਤੇ ਹੈ ਇਸ ਹਰਿਆਣਵੀ ਪਿੰਡ ਦਾ ਨਾਂਅ

ਦਿੱਲੀ ਨਾਲ ਲੱਗਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਇਕ ਪਿੰਡ ਕਾਰਟਰਪੁਰੀ ਹੈ। ਇਸ ਪਿੰਡ ਦਾ ਨਾਂਅ ਪਹਿਲਾਂ ਦੌਲਤਪੁਰ ਨਸੀਰਾਬਾਦ ਹੁੰਦਾ ਸੀ, ਪਰ 1978 ਵਿੱਚ ਉਸ ਸਮੇਂ ਦੇ ਯੂਐਸ ਰਾਸ਼ਟਰਪਤੀ ਜਿਮੀ ਕਾਰਟਰ ਨੇ ਇਸ ਪਿੰਡ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਇਸ ਦਾ ਨਾਂਅ ਦੌਲਤਪੁਰ ਨਸੀਰਾਬਾਦ ਤੋਂ ਕਾਰਟਰਪੁਰੀ ਰੱਖ ਦਿੱਤਾ ਗਿਆ।

ਅਮਰੀਕੀ ਰਾਸ਼ਟਰਪਤੀ ਦੇ ਨਾਂਅ ਉੱਤੇ ਹਰਿਆਣਵੀ ਪਿੰਡ ਦਾ ਨਾਂਅ

author img

By

Published : Feb 24, 2020, 12:26 PM IST

ਨਵੀਂ ਦਿੱਲੀ/ਗੁਰੂਗ੍ਰਾਮ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨੀ ਭਾਰਤ ਦੌਰੇ ਉੱਤੇ ਹਨ। ਇਸ ਦੌਰਾਨ ਉਹ ਖ਼ਾਸ ਪ੍ਰੋਗਰਾਮ ਨਮਸਤੇ ਟਰੰਪ ਵਿੱਚ ਵੀ ਹਿੱਸਾ ਲੈਣਗੇ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਲਈ ਭਾਰਤ ਨੇ ਖ਼ਾਸ ਇੰਤਜ਼ਾਮ ਕੀਤੇ ਹੋਣ। ਇਸ ਤੋਂ ਪਹਿਲਾਂ ਵੀ 1787 ਵਿੱਚ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਭਾਰਤ ਦੌਰ ਉੱਤੇ ਆਏ ਸਨ ਤਾਂ ਉਹ ਹਰਿਆਣਾ ਦੇ ਪਿੰਡ ਦੌਲਤਪੁਰ ਨਸੀਰਬਾਦ ਗਏ ਸਨ ਜਿਸ ਨੂੰ ਹੁਣ ਕਾਰਟਰਪੁਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

1978 ਵਿਚ ਜਿਮੀ ਕਾਰਟਰ ਨੇ ਕੀਤਾ ਸੀ ਇਸ ਪਿੰਡ ਦਾ ਦੌਰਾ

1978 ਵਿੱਚ ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਭਾਰਤ ਦੌਰੇ ਉੱਤੇ ਆਏ ਸਨ ਤਾਂ ਉਨ੍ਹਾਂ ਤਤਕਾਲੀਨ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਤੋਂ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਲਈ ਮੋਰਾਰਜੀ ਦੇਸਾਈ ਆਪਣੇ ਬਹੁਤ ਸਾਰੇ ਮੰਤਰੀਆਂ ਦੇ ਨਾਲ ਜਿਮੀ ਕਾਰਟਰ ਨੂੰ ਦੌਲਤਪੁਰ ਨਸੀਰਾਬਾਦ ਪਿੰਡ ਲੈ ਗਏ। ਜਿਮੀ ਕਾਰਟਰ ਨਾਲ ਉਸ ਸਮੇਂ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ।

ਇਸੇ ਪਿੰਡ ਵਿੱਚ ਹੀ ਕਿਉਂ ਗਏ ?

ਜਿਮੀ ਕਾਰਟਰ ਨੇ ਘੁੰਮਣ ਲਈ ਹਰਿਆਣਾ ਦੇ ਦੌਲਤਪੁਰ ਨਸੀਰਾਬਾਦ ਪਿੰਡ ਦੀ ਚੋਣ ਕਿਉਂ ਕੀਤੀ, ਇਸ ਬਾਰੇ ਪਿੰਡ ਦੇ ਇੱਕ ਵਿਅਕਤੀ ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਜਿੰਮੀ ਕਾਰਟਰ ਆ ਰਿਹਾ ਸੀ, ਉਸ ਸਮੇਂ ਪਿੰਡ ਵਿਚ ਸਫਾਈ ਹੋਣ ਲੱਗੀ ਸੀ।

ਸੁਰੱਖਿਆ ਬਲਾਂ ਦੀ ਆਵਾਜਾਈ ਵੱਧ ਗਈ ਸੀ। ਇਥੋਂ ਤਕ ਕਿ ਗੁਹਾਰਿਆਂ ਨੂੰ ਵੀ ਰੰਗ ਕੀਤੇ ਗਏ ਸਨ। ਅਤਰ ਸਿੰਘ ਨੇ ਦੱਸਿਆ ਕਿ ਜਿਮੀ ਕਾਰਟਰ ਦੀ ਮਾਂ ਲਿਲਿਅਨ ਕਾਰਟਰ ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਆਇਆ ਕਰਦੀ ਸੀ, ਕਿਉਂਕਿ ਉਹ ਇੱਕ ਨਰਸ ਸੀ ਅਤੇ ਨਾਲ ਹੀ ਇੱਕ ਸਮਾਜ ਸੇਵਕ ਵੀ ਸੀ।

ਦੂਜੇ ਵਿਸ਼ਵ ਯੁੱਧ ਦੌਰਾਨ, ਲਿਲੀਅਨ ਕਾਰਟਰ ਇਸ ਪਿੰਡ ਵਿੱਚ ਜੈਲਦਾਰ ਦੇ ਘਰ ਠਹਿਰਿਆ ਕਰਦੀ ਸੀ। ਇਹੀ ਕਾਰਨ ਹੈ ਕਿ ਜਦੋਂ ਜਿਮੀ ਕਾਰਟਰ ਭਾਰਤ ਦਾ ਦੌਰਾ ਕਰ ਰਿਹਾ ਸੀ, ਤਾਂ ਉਸਦੀ ਮਾਤਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਜ਼ਰੂਰ ਇਸ ਪਿੰਡ ਵਿੱਚ ਜਾਣਾ ਚਾਹੀਦਾ ਹੈ।

ਦੌਲਤਪੁਰ ਨਸੀਰਾਬਾਦ ਦਾ ਨਾਂਅ ਬਦਲ ਕੇ ਰੱਖਿਆ ਕਾਰਟਰਪੁਰੀ

ਜਿਮੀ ਕਾਰਟਰ ਨੇ ਇਸ ਪਿੰਡ ਦਾ ਜਦੋਂ ਦੌਰਾ ਕੀਤਾ ਅਤੇ ਉਨ੍ਹਾਂ ਦਾ ਦੌਲਤਪੁਰ ਨਸੀਰਾਬਾਦ ਨਾਲ ਸਬੰਧ ਇੰਨਾ ਡੂੰਘਾ ਸੀ ਕਿ ਭਾਰਤ ਸਰਕਾਰ ਨੇ ਇਸ ਪਿੰਡ ਦਾ ਨਾਂਅ ਬਦਲ ਕੇ ਕਾਰਟਰਪੁਰੀ ਰੱਖ ਦਿੱਤਾ। ਉਦੋਂ ਤੋਂ ਹੀ ਦੌਲਤਪੁਰ ਨਸੀਰਾਬਾਦ ਪਿੰਡ ਕਾਰਟਰਪੁਰੀ ਪਿੰਡ ਵਜੋਂ ਜਾਣਿਆ ਜਾਂਦਾ ਹੈ।

ਜਿਮੀ ਕਾਰਟਰ ਦੀ ਪਤਨੀ ਨੇ ਪਾਏ ਸਨ ਹਰਿਆਣਵੀ ਕੱਪੜੇ

ਜਿਮੀ ਕਾਰਟਰ ਦੇ ਨਾਲ ਉਨ੍ਹਾਂ ਦੀ ਪਤਨੀ ਰੋਜ਼ਲਿਨ ਕਾਰਟਰ ਵੀ ਭਾਰਤ ਦੌਰੇ ਉੱਤੇ ਆਈ ਸੀ। ਉਨ੍ਹਾਂ ਉੱਥੇ ਆ ਕੇ ਰਵਾਇਤੀ ਹਰਿਆਣਵੀ ਕੱਪੜੇ ਪਾਏ। ਜਿੰਨੀ ਦੇਰ ਉਹ ਇਸ ਪਿੰਡ ਵਿੱਚ ਰਹੇ ਉੰਨੀ ਦੇਰ ਉਨ੍ਹਾਂ ਦੀ ਪਤਨੀ ਨੇ ਹਰਿਆਣਵੀ ਕੱਪੜੇ ਹੀ ਪਾਏ ਸੀ। ਉਸ ਤੋਂ ਬਾਅਦ ਰੋਜ਼ਲਿਨ ਕਾਰਟਰ ਉਹ ਕੱਪੜੇ ਆਪਣੇ ਨਾਲ ਲੈ ਗਈ।

ਕਾਰਟਰਪੁਰੀ ਪਿੰਡ ਨੂੰ ਗੋਦ ਲੈਣਾ ਚਾਹੁੰਦੇ ਸੀ ਜਿਮੀ ਕਾਰਟਰ

ਜਿਮੀ ਕਾਰਟਰ ਹਰਿਆਣੇ ਦੇ ਇਸ ਪਿੰਡ ਨੂੰ ਗੋਦ ਲੈਣਾ ਚਾਹੁੰਦੇ ਸਨ ਪਰ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਇਸ ਤੋਂ ਇਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਪਿੰਡ ਨੂੰ ਖ਼ੁਦ ਵਿਕਸਤ ਕਰਾਂਗੇ ਪਰ ਅੱਜ ਵੀ ਕਾਰਟਰਪੁਰੀ ਪਿੰਡ ਵਿਕਾਸ ਦੇ ਇੰਤਜ਼ਾਰ ਵਿੱਚ ਹੈ। ਪਿੰਡ ਵਿਚ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ।

ਕਾਰਟਰ ਨੂੰ ਨੋਬਲ ਪੁਰਸਕਾਰ ਮਿਲਣ ਤੇ ਪਿੰਡ ਵਿੱਚ ਮਨਾਈ ਗਈ ਸੀ ਖੁਸ਼ੀ

ਜਿਮੀ ਕਾਰਟਰ ਨੂੰ ਜਦੋਂ ਨੋਬਲ ਪੁਰਸਕਾਰ ਮਿਲਿਆ ਤਾਂ ਕਾਰਟਰਪੁਰੀ ਪਿੰਡ ਵਿੱਚ ਜਸ਼ਨ ਮਨਾਇਆ ਗਿਆ। ਇਸੇ ਤਰ੍ਹਾਂ ਜਦੋਂ ਵੀ ਜਿਮੀ ਕਾਰਟਰ ਕਿਸੇ ਪ੍ਰਸਿੱਧੀ ਲਈ ਕੰਮ ਕਰਦੇ ਸਨ ਤਾਂ ਇਸ ਪਿੰਡ ਵਿਚ ਜਸ਼ਨ ਮਨਾਇਆ ਜਾਂਦਾ ਸੀ। ਜਿਮੀ ਕਾਰਟਰ ਉਸ ਦੌਰੇ ਤੋਂ ਬਾਅਦ ਇਸ ਪਿੰਡ ਨੂੰ ਨਹੀਂ ਭੁੱਲਿਆ।

ਜਿਮੀ ਕਾਰਟਰ ਨੇ ਪਿੰਡ ਨੂੰ ਗਿਫਟ ਕੀਤੇ ਸੀ ਟੀਵੀ ਅਤੇ ਦੂਰਬੀਨ

ਜਿਮੀ ਕਾਰਟਰ ਨੇ ਉਸ ਸਮੇਂ ਪਿੰਡ ਦੀ ਪੰਚਾਇਤ ਨੂੰ ਇੱਕ ਟੀਵੀ ਅਤੇ ਦੂਰਬੀਨ ਗਿਫਟ ਵਜੋਂ ਦਿੱਤਾ ਸੀ ਜਿਸ ਨੂੰ ਸੁਰੱਖਿਅਤ ਨਹੀਂ ਰੱਖਿਆ ਗਿਆ ਹੈ ਅਤੇ ਪਤਾ ਨਹੀਂ ਕਿ ਹੁਣ ਉਹ ਕਿੱਥੇ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.