ETV Bharat / bharat

ਸੰਘਣੀ ਧੁੰਦ ਕਾਰਨ ਨਹਿਰ 'ਚ ਡਿੱਗੀ ਕਾਰ, 6 ਲੋਕਾਂ ਦੀ ਮੌਤ, 5 ਜ਼ਖ਼ਮੀ

ਗ੍ਰੇਟਰ ਨੋਇਡਾ ਵਿਖੇ ਸੰਘਣੀ ਧੁੰਦ ਕਾਰਨ ਖੇਰਲੀ ਨਹਿਰ 'ਚ ਇੱਕ ਕਾਰ ਡਿੱਗ ਜਾਣ ਦੀ ਖ਼ਬਰ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਸੰਘਣੀ ਧੁੰਦ ਕਾਰਨ ਨਹਿਰ 'ਚ ਡਿੱਗੀ ਕਾਰ
ਸੰਘਣੀ ਧੁੰਦ ਕਾਰਨ ਨਹਿਰ 'ਚ ਡਿੱਗੀ ਕਾਰ
author img

By

Published : Dec 30, 2019, 11:50 AM IST

ਨਵੀਂ ਦਿੱਲੀ : ਠੰਡ ਵੱਧ ਜਾਣ ਕਾਰਨ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਲਗਦੇ ਸ਼ਹਿਰਾਂ 'ਚ ਸੰਘਣੀ ਧੁੰਦ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਸੜਕ ਹਾਦਸੇ ਵੱਧ ਜਾਂਦੇ ਹਨ। ਗ੍ਰੇਟਰ ਨੋਇਡਾ ਵਿਖੇ ਸੰਘਣੀ ਧੁੰਦ ਕਾਰਨ ਖੇਰਲੀ ਨਹਿਰ 'ਚ ਇੱਕ ਕਾਰ ਡਿੱਗ ਜਾਣ ਦੀ ਖ਼ਬਰ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਜਿਸ ਗੱਡੀ ਨਾਲ ਇਹ ਹਾਦਸਾ ਵਾਪਰਿਆ ਉਹ ਗੱਡੀ ਸੰਭਲ ਤੋਂ ਦਿੱਲੀ ਜਾ ਰਹੀ ਸੀ। ਇਸ ਦਰਦਨਾਕ ਹਾਦਸਾ ਸੰਘਣੀ ਧੁੰਦੀ ਕਾਰਨ ਵਾਪਰਿਆ। ਇਸ ਗੱਡੀ 'ਚ 11 ਲੋਕ ਸਵਾਰ ਸਨ। ਇਸ ਗੱਡੀ ਦੇ ਪਿਛੇ ਇੱਕ ਹੋਰ ਗੱਡੀ ਆ ਰਹੀ ਸੀ ਜੋ ਕਿ ਉਸੇ ਪਰਿਵਾਰ ਦੀ ਸੀ। ਇਸ ਕਾਰਨ ਮ੍ਰਿਤਕਾਂ ਦੀ ਪਛਾਣ ਅਸਾਨੀ ਨਾਲ ਹੋ ਸਕੀ। ਹੋਰਨਾਂ ਪਰਿਵਾਰਾਂ ਵੱਲੋਂ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਮ੍ਰਿਤਕਾਂ ਦੀ ਪਛਾਣ ਮਹੇਸ਼ ਪੁੱਤਰ (35), ਕਿਸ਼ਨ ਲਾਲ (50), ਨੀਰੇਸ਼ (17), ਰਾਮ ਖਿਲਾੜੀ (75), ਮੱਲੂ (12) ਅਤੇ ਨੇਤਰਪਾਲ (40) ਵਜੋਂ ਹੋਈ ਹੈ। ਇਹ ਸਾਰੇ ਹੀ ਲੋਕ ਸੰਭਲ ਦੇ ਵਸਨੀਕ ਹਨ।

ਹੋਰ ਪੜ੍ਹੋ : ਹੁਸ਼ਿਆਰਪੁਰ 'ਚ 10 ਸਾਲਾ ਨਬਾਲਗ ਲੜਕੀ ਨਾਲ ਜਬਰ ਜਨਾਹ

ਦਨਕੌਰ ਥਾਣਾ ਖ਼ੇਤਰ ਦੀ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕੀਤਾ। ਪੁਲਿਸ ਮੁਤਾਬਕ ਏਰਟੀਗਾਂ ਕਾਰ ਨੰਬਰ ਐਚਆਰ 55 ਏਬੀ 9115 ਜੋ ਸੰਭਾਲ ਤੋਂ ਦਿੱਲੀ ਜਾ ਰਹੀ ਸੀ, ਸੰਘਣੀ ਧੁੰਦ ਦੇ ਚਲਦੇ ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਗੱਡੀ ਖੇਰਲੀ ਨਹਿਰ 'ਚ ਡਿੱਗ ਗਈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਲੋਕਾਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.