ਪਣਜੀ: ਕਾਂਗਰਸ ਦੀ ਗੋਆ ਇਕਾਈ ਨੇ ਵੀਰਵਾਰ ਨੂੰ ਨਾਗਰਿਕ ਸੋਧ ਬਿੱਲ (2019) ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਨੂੰਨ ਗੋਆ ਦੇ ਉਨ੍ਹਾਂ ਹਜ਼ਾਰਾਂ ਨਿਵਾਸੀਆਂ ਲਈ ਮੁਸੀਬਤ ਬਣ ਸਕਦਾ ਹੈ ਜਿੰਨਾਂ ਕੋਲ ਇੱਕ ਵਿਸ਼ੇਸ਼ ਕਾਨੂੰਨ ਦੇ ਤਹਿਤ ਪੁਰਤਗਾਲ ਦਾ ਪਾਸਪੋਰਟ ਹੈ।
ਕਾਂਗਰਸ ਬੁਲਾਰੇ ਟ੍ਰਜਾਨੋ ਡੀਮੇਲੋ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਇਸਾਈ ਵਿਧਾਇਕਾਂ ਅਤੇ ਭਾਜਪਾ ਗੱਠਜੋੜ ਸਰਕਾਰ ਦਾ ਸਮਰਥਨ ਕਰਨ ਵਾਲਿਆਂ ਨੂੰ ਨਾਗਰਿਕ ਸੋਧ ਬਿੱਲ 'ਤੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਜਿਸ ਬਿੱਲ ਦਾ ਆਦਸ਼ੇ ਦੇਸ਼ ਨੂੰ ਧਾਰਮਿਕ ਆਧਾਰ 'ਤੇ ਵੰਢਣਾ ਹੈ।
ਗੋਆ 450 ਤੋਂ ਵੱਧ ਸਾਲਾਂ ਤੱਕ ਪੁਰਤਗਾਲੀ ਕਾਲੋਨੀਆਂ ਦਾ ਹਿੱਸਾ ਰਿਹਾ ਹੈ ਜਿਸ ਨੂੰ 1961 ਵਿੱਚ ਪੁਰਤਗਾਲੀ ਸ਼ਾਸਨ ਤੋਂ ਆਜ਼ਾਦੀ ਮਿਲੀ ਹੈ। ਗੋਆ ਆਉਣ ਵਾਲੇ ਪੁਰਤਗਾਲੀਆਂ ਨੂੰ ਗੋਆ ਮੂਲ ਦੀ ਪੁਰਤਗਾਲੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਗਈ ਸੀ। ਪੁਰਤਗਾਲੀ ਨਾਗਰਿਕਤਾ ਹਾਸਲ ਕਰਨ ਲਈ ਇਹ ਸੁਵਿਧਾ ਬਾਅਦ ਵਿੱਚ ਉਨ੍ਹਾਂ ਸਾਰੇ ਗੋਆ ਵਾਸੀਆਂ ਨੂੰ ਦਿੱਤੀ ਗਈ ਹੈ ਜੋ ਪੁਰਤਗਾਲ ਸ਼ਾਸਤ ਗੋਆ ਵਿੱਚ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਆਉਣ ਵਾਲੀਆਂ ਤਿੰਨ ਪੀੜੀਆਂ ਨੂੰ ਵੀ ਇਹੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।
ਇੱਕ ਅੰਦਾਜ਼ਾ ਹੈ ਕਿ ਤਕਰੀਬਨ 30 ਹਜ਼ਾਰ ਗੋਆ ਨਿਵਾਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਸਾਈ ਹਨ, ਬ੍ਰਿਟੇਨ ਵਿੱਚ ਰਹਿ ਰਹੇ ਹਨ। ਟ੍ਰਾਜਨੋ ਨੇ ਕਿਹਾ, ਗੋਆ ਦੇ ਜਿਹੜੇ ਲੋਕ ਰੋਜ਼ੀ ਰੋਟੀ ਲਈ ਪੁਰਤਗਾਲ ਗਏ ਸੀ ਉਨ੍ਹਾਂ ਦੀ ਭਵਿੱਖ ਹੁਣ ਸਵਾਲਾਂ ਦੇ ਘੇਰੇ ਵਿੱਚ ਹੈ। ਇਹ ਬਿੱਲ ਗੋਆ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਖ਼ਤਮ ਕਰ ਦੇਵੇਗਾ।
ਬੁੱਧਵਾਰ ਨੂੰ ਰਾਜਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਤਿਹਾਸਕ ਬਿੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ਼ ਕੀਤੀ ਸੀ।