ਸ਼੍ਰੀਨਗਰ: 12 ਅਗਸਤ ਨੂੰ ਬਕਰੀਦ ਦਾ ਤਿਉਹਾਰ ਮਨਾਇਆ ਜਾਣਾ ਹੈ ਜਿਸ ਕਾਰਨ ਜੰਮੂ-ਕਸ਼ਮੀਰ ਦੇ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭੇਡ-ਬੱਕਰੀਆਂ ਦੇ ਖਰੀਦਦਾਰ ਮਿਲਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਵਪਾਰੀ ਜੁਬੈਰ ਅਹਿਮਦ ਨੇ ਕਿਹਾ ਕਿ ਹਾਲਾਤ ਕਿੰਨੇ ਵੀ ਤਣਾਅ ਭਰੇ ਹੋਣ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਈਦ ਦੇ ਮੌਕੇ ਕੋਈ ਰੁਕਾਵਟ ਪੈਦਾ ਨਾ ਕਰੀਏ। ਅਸੀਂ ਈਦ ਦੀਆਂ ਤਿਆਰੀਆਂ ਲਈ ਕਰੋੜਾਂ ਰੁਪਏ ਖਰਚ ਕੀਤੇ ਸੀ, ਪਰ ਹੁਣ ਲੋਕਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਾਨਵਰਾਂ ਲਈ ਨਾ ਤਾਂ ਚਾਰਾ ਮਿਲ ਰਿਹਾ ਹੈ ਅਤੇ ਨਾ ਹੀ ਕੋਈ ਖਰੀਦਦਾਰ ਹੈ, ਹੁਣ ਪਸ਼ੂ ਵੀ ਮਰ ਰਹੇ ਹਨ।
ਵੇਖੋ ਵੀਡੀਓ ਜਾਣੋ, ਕੀ ਹਨ ਕਸ਼ਮੀਰ ਦੇ ਤਾਜ਼ਾ ਹਾਲਾਤ?
ਇਕ ਹੋਰ ਵਪਾਰੀ ਉਮਰ ਨੇ ਕਿਹਾ ਕਿ ਜਦੋਂ ਸਥਿਤੀ ਠੀਕ ਸੀ, ਤਾਂ ਲੱਖਾਂ ਰੁਪਏ ਪਸ਼ੂ ਖਰੀਦਣ ਅਤੇ ਵੇਚਣ ਲਈ ਵਰਤੇ ਜਾਂਦੇ ਸਨ, ਪਰ ਹੁਣ ਕਰਫਿਊ ਕਾਰਨ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ। ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ।