ਲਖਨਊ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਹਾਈਜੈਕ ਕੀਤੀ ਗਈ ਬੱਸ ਝਾਂਸੀ ਤੋਂ ਮਿਲੀ ਹੈ। ਇਸ ਬੱਸ ਨੂੰ ਫਾਇਨਾਂਸ ਕੰਪਨੀ ਨੇ ਕਬਜ਼ੇ ਵਿੱਚ ਕਰ ਲਿਆ ਸੀ। ਬੱਸ ਮੱਧ ਪ੍ਰਦੇਸ਼ ਦੇ ਗੁਰੂਗ੍ਰਾਮ ਤੋਂ ਪੰਨਾ ਜਾ ਰਹੀ ਸੀ। ਇਸ ਵਿਚ ਸਵਾਰ ਸਾਰੇ 34 ਯਾਤਰੀ ਸੁਰੱਖਿਅਤ ਹਨ। ਕੰਪਨੀ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।
ਬੱਸ ਨੂੰ ਸ਼੍ਰੀਰਾਮ ਫਾਇਨਾਂਸ ਕੰਪਨੀ ਨੇ ਕਾਬੂ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਫਾਇਨਾਂਸ ਕਰਮਚਾਰੀ ਬਣ ਕੇ ਬੱਸ 'ਤੇ ਸਵਾਰ ਹੋਏ ਸਨ। ਕਾਰ ਨੂੰ ਓਵਰਟੇਕ ਕਰਨ ਤੋਂ ਬਾਅਦ ਬੱਸ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ।
ਇਹ ਹੈ ਮਾਮਲਾ
ਘਟਨਾ ਮਾਲਪੁਰਾ ਥਾਣਾ ਖੇਤਰ ਦੇ ਨਿਊ ਸਾਊਥ ਬਾਈਪਾਸ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਵਿਅਕਤੀ ਬੱਸ ਨੂੰ ਕੁਬਰਪੁਰ ਲੈ ਗਏ। ਇਸ ਤੋਂ ਬਾਅਦ ਬੱਸ ਰੁਕ ਗਈ ਅਤੇ ਕੰਡਕਟਰ ਤੇ ਡਰਾਈਵਰ ਨੂੰ ਹੇਠਾਂ ਉਤਾਰ ਲਿਆ ਗਿਆ। ਚਾਲਕ ਅਤੇ ਆਪਰੇਟਰ ਕੁਬਰਪੁਰ ਵਿਖੇ ਬੱਸ ਤੋਂ ਉਤਰ ਗਏ ਅਤੇ ਮੁਲਜ਼ਮ ਬੱਸ ਨੂੰ ਦੋ ਵਜੇ ਦੇ ਲੈ ਕੇ ਫ਼ਰਾਰ ਹੋ ਗਏ।
ਡਬਰਾ (ਗਵਾਲੀਅਰ, ਐਮਪੀ) ਨਿਵਾਸੀ ਡਰਾਈਵਰ ਰਮੇਸ਼ ਮੰਗਲਵਾਰ ਸ਼ਾਮ ਨੂੰ ਸਲੀਪਰ ਬੱਸ ਵਿੱਚ 34 ਯਾਤਰੀਆਂ ਨੂੰ ਲੈ ਕੇ ਗੁਰੂਗ੍ਰਾਮ ਤੋਂ ਰਵਾਨਾ ਹੋਇਆ ਸੀ। ਬੱਸ ਮੱਧ ਪ੍ਰਦੇਸ਼ ਦੇ ਪੰਨਾ ਜਾ ਰਹੀ ਸੀ ਜੋ ਕਿ ਮੰਗਲਵਾਰ ਰਾਤ 10.30 ਵਜੇ ਦੱਖਣੀ ਬਾਈਪਾਸ 'ਤੇ ਰਾਇਭਾ ਟੋਲ ਪਲਾਜ਼ਾ 'ਤੇ ਪਹੁੰਚੀ। ਉੱਥੇ 8-9 ਨੌਜਵਾਨ ਤੇ ਦੋ ਕਾਰ ਸਵਾਰ ਮਿਲੇ।
ਨੌਜਵਾਨਾਂ ਨੇ ਆਪਣੇ ਆਪ ਨੂੰ ਫਾਇਨਾਂਸ ਵਰਕਰ ਦੱਸਦਿਆਂ ਪਲਾਜ਼ਾ 'ਤੇ ਬੱਸ ਰੁਕਵਾ ਲਈ, ਪਰ ਚਾਲਕ ਨੇ ਨਹੀਂ ਸੁਣੀ। ਕਾਰ ਨੇ ਮਾਲਪੁਰਾ ਖੇਤਰ ਵਿਚ ਨਿਊ ਸਾਊਥ ਬਾਈਪਾਸ ਉੱਤੇ ਬੱਸ ਨੂੰ ਓਵਰਟੇਕ ਕਰਕੇ ਰੋਕ ਲਿਆ। ਬਦਮਾਸ਼ਾਂ ਨੇ ਜ਼ਬਰਦਸਤੀ ਡਰਾਈਵਰ ਅਤੇ ਅਪਰੇਟਰ ਨੂੰ ਕੁਬਰਪੁਰ ਉਤਾਰ ਦਿੱਤਾ ਅਤੇ ਬੱਸ ਲੈ ਕੇ ਫ਼ਰਾਰ ਹੋ ਗਏ।
ਡਰਾਈਵਰ ਰਮੇਸ਼ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਸਵਾਰ ਬੱਸ ਨੂੰ ਲਖਨਊ ਐਕਸਪ੍ਰੈਸ ਤੋਂ ਫਤਿਹਾਬਾਦ ਲੈ ਕੇ ਜਿੱਥੇ ਇੱਕ ਢਾਬੇ 'ਤੇ ਖਾਣਾ ਖਾਧਾ। ਅਪਰੇਟਰ ਤੋਂ ਯਾਤਰੀਆਂ ਦੇ ਪੈਸੇ ਵਾਪਸ ਕਰਵਾਏ ਅਤੇ ਯਾਤਰੀਆਂ ਨਾਲ ਬੱਸ ਲੈ ਕੇ ਮੁੜ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕੁਬੇਰਪੁਰ ਨੇੜੇ ਦਿੱਲੀ-ਕਾਨਪੁਰ ਰਾਜਮਾਰਗ 'ਤੇ ਆਪਰੇਟਰ ਨਾਲ ਛੱਡ ਦਿੱਤਾ।
ਡਰਾਈਵਰ ਰਮੇਸ਼ ਅਤੇ ਕੰਡਕਟਰ ਬੁੱਧਵਾਰ ਸਵੇਰੇ 4 ਵਜੇ ਮਾਲਪੁਰਾ ਥਾਣੇ ਪਹੁੰਚੇ। ਦੋਵਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਬੱਸ ਬਾਰੇ ਟੋਲ ਪਲਾਜ਼ਾ ਉੱਤੇ ਪਹੁੰਚੀ। ਪੁਲਿਸ ਦੀ ਇੱਕ ਟੀਮ ਨੇ ਡਰਾਈਵਰ ਅਤੇ ਆਪਰੇਟਰ ਤੋਂ ਪੁੱਛਗਿੱਛ ਕੀਤੀ। ਜਾਣਕਾਰੀ ਮਿਲਣ 'ਤੇ ਐਸਐਸਪੀ ਬਬਲੂ ਕੁਮਾਰ ਵੀ ਮਾਲਪੁਰਾ ਸਟੇਸ਼ਨ ਪਹੁੰਚ ਗਏ।
ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਕਿ ਬੱਸ ਦੇ ਮਾਲਕ ਦੀ ਇੱਕ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਇਸ ਬੱਸ ਨੂੰ ਫੰਡ ਦੇਣ ਵਾਲੀ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਨੇ ਬੱਸ ਨੂੰ ਨਜਾਇਜ਼ ਢੰਗ ਨਾਲ ਕਬਜ਼ੇ ਵਿੱਚ ਲੈ ਲਿਆ।